ਮਾਂ ਸ਼ਬਦ ਛੋਟਾ ਤਾਂ ਜਰੂਰ ਏ

ਮਾਂ ਸ਼ਬਦ ਛੋਟਾ ਤਾਂ ਜਰੂਰ ਏ
ਪਰ ਏਸ ਚਿ ਛੁੱਪੇ ਨੇ
ਅਨੇਕਾਂ ਹੀ ਬਲਦੇ
ਪਿਆਰ ਦੇ ਤਾਰੇ
ਅਨੇਕਾਂ ਹੀ ਗ੍ਰਹਿ
ਮੋਹ ਦੀ ਮਮਤਾਂ ਦੇ
ਅਨੇਕਾਂ ਹੀ ਆਕਾਸਗੰਗਾਂਆਵਾ
ਆਸਾ ਨੂੰ ਸਮੋਈ ਰੱਖਣ ਦੀਆਂ
ਚੁੰਬਕੀ ਤਰੰਗਾਂ ਜੋ
ਗਲਵਕੜੀ ਲਈ ਖਿਚ ਪਾਉਦੀਆਂ ਨੇ
ਏਸ ਲਈ ਮਾਂ ਸ਼ਬਦ ਛੋਟਾ ਤਾਂ ਜਰੂਰ ਏ
ਸ਼ਾਇਦ ਬ੍ਰਹਿਮੰਡ ਨਾਲੋਂ ਨੀ
(ਬੇਈਮਾਨ ਰੂਹ)

 
Top