ਇਤਿਹਾਸ ਦਿੱਲੀ ਸ਼ਹਿਰ ਦਾ

→ ✰ Dead . UnP ✰ ←

→ Pendu ✰ ←
Staff member
ਕਿਵੇਂ ਭੁੱਲ ਸਕਦਾ ਸਾਨੂੰ, ਇਤਿਹਾਸ ਦਿੱਲੀ ਸ਼ਹਿਰ ਦਾ,
ਉੱਨੀ ਸੌ ਚੁਰਾਸੀ 'ਚ ਹੋਇਆ ਨਾਸ ਦਿੱਲੀ ਸ਼ਹਿਰ ਦਾ,,
ਚਾਂਦਨੀ ਚੌਂਕ ਦੀ ਧਰਤੀ, ਮੁੜ ਬਣੀ ਸੀ ਕਤਲਗਾਹ,
ਖੂਨ ਨਾਲ ਲਿੱਬੜਿਆ ਸੀ ਲਿਬਾਸ, ਦਿੱਲੀ ਸ਼ਹਿਰ ਦਾ,,
ਮੰਦਰਾਂ ਦੇ ਟੱਲ ਵੀ ਹੋ ਗਏ ਸੀ, ਚੁੱਪ ਵੇਖਕੇ ਕਹਿਰ,
ਦਰਿੰਦਿਆਂ ਨੇ ਨੋਚਿਆ ਸੀ,ਮਾਸ ਦਿੱਲੀ ਸ਼ਹਿਰ ਦਾ,,
ਗਲੀ ਗਲੀ ਖੇਡੀ ਗਈ ਸੀ, ਹੋਲੀ ਮਨੱਖੀ ਖੂਨ ਦੀ,
ਹਰ ਘਰ ਮੁਹੱਲਾ ਹੋਇਆ ਰਾਖ਼, ਦਿੱਲੀ ਸ਼ਹਿਰ ਦਾ,,
ਗਲ਼ਾਂ 'ਚ ਪਾਕੇ ਟਾਇਰ, ਬੁੱਤ ਵਾਂਗੂੰ ਸਾੜੇ ਗਏ ਸਿੱਖ,
ਖੂਨ ਪੀਕੇ ਸੀ ਕੱਢਿਆ ਭੜਾਸ, ਦਿੱਲੀ ਸ਼ਹਿਰ ਦਾ,,
ਗੁਰੂ ਤੇਗ ਬਹਾਦਰ ਨੇ ਤੱਕ ਕਹਿਰ ਸੀ ਇਹ ਕਿਹਾ,
ਗੇੜ ਪੁੱਠੇ ਪੈ ਗਿਆ ,ਇਤਿਹਾਸ ਦਿੱਲੀ ਸ਼ਹਿਰ ਦਾ,,
ਅਮਨ ਦੇ ਰਾਖੇ ਵੀ ਰਹੇ ਵੇਖਦੇ, ਮੀਚਕੇ ਅੱਖੀਂਆਂ,
ਮੀਚ ਅੱਖਾਂ ਰਿਹਾ ਸੁੱਤਾ, ਇਨਸਾਫ਼ ਦਿੱਲੀ ਸ਼ਹਿਰ ਦਾ,,
ਭੁਲ ਕੇ ਧਰਮ ਡੁੱਬੀ ਮਨੁੱਖਤਾ, ਨਫਰਤ ਦੇ ਸਰੋ,
ਡੁੱਬਿਆ ਜਮੁਨਾ 'ਚ, ਵਿਸ਼ਵਾਸ ਦਿਲੀ ਸ਼ਹਿਰ ਦਾ,,
ਖੁੱਦ ਮਾਲੀ ਜਦੋਂ ਸੀ ਛਿੜਕੀ ਜਹਿਰ, ਅਪਣੇ ਚਮਨ 'ਤੇ,
ਹੋਇਆ ਸੀ ਹਰ ਬਗੀਚਾ ਉਦਾਸ, ਦਿੱਲੀ ਸ਼ਹਿਰ ਦਾ,,
ਡੁੱਲਾ ਖੂਨ ਸਿੱਖਾਂ ਦਾ, ਹਰ ਮੁਹੱਲਾ, ਸੜਕ ਰੰਗੀ ਗਈ,
ਲਹੂ ਰੰਗਾ ਸੀ ਹੋ ਗਿਆ ਅਕਾਸ਼, ਦਿਲੀ ਸ਼ਹਿਰ ਦਾ,,
ਕਰਬਲਾ ਦੀ ਹਕੀਕਤ, ਦਿੱਲੀ 'ਚ ਮੁੜ ਦੁਹਰਾਈ ਗਈ,
ਮੁਹਰਮ ਵਰਗਾ ਹੋ ਗਿਆ, ਲਿਵਾਸ ਦਿਲੀ ਸ਼ਹਿਰ ਦਾ,,
ਲਟਕਾਏ ਗਏ ਸਿੱਖ ਮੁੰਡੇ, ਉਨ੍ਹਾਂ ਦੀ ਪਗੜੀ ਦੇ ਨਾਲ,
ਰਾਜਨੀਤੀ ਨੇ ਸੀ ਕੀਤਾ ਵਿਨਾਸ਼, ਦਿੱਲੀ ਸ਼ਹਿਰ ਦਾ,,
ਲੰਘੇ ਤਿੰਨ ਦਹਾਕੇ, ਪਰ ਜ਼ਖਮ ਨੇ ਅਲ੍ਹੇ, ਦਿਲਾਂ 'ਚ ਪੀੜ,
ਸੱਚ ਹੈ ਕਿ ਬੋਲ਼ਾ ਹੋ ਗਿਆ ਇਨਸਾਫ, ਦਿੱਲੀ ਸ਼ਹਿਰ ਦਾ॥..........


Unknown
 
Top