ਬੋਪਾਰਾ ਦੀ ਤੂਫਾਨੀ ਪਾਰੀ ਦੇ ਬਾਵਜੂਦ ਹਾਰਿਆ ਇੰਗ&#261

[JUGRAJ SINGH]

Prime VIP
Staff member


ਹੌਬਾਰਟ. ਏਜੰਸੀ
29 ਜਨਵਰੀ P ਰਵੀ ਬੋਪਾਰਾ ਦੀ ਤੂਫਾਨੀ 65 ਦੌੜਾਂ ਦੀ ਪਾਰੀ ਦੇ ਬਾਵਜੂਦ ਇੰਗਲੈਂਡ ਨੂੰ ਇਥੇ ਖੇਡੇ ਗਏ ਪਹਿਲੇ ਟੀ-20 ਮੁਕਾਬਲੇ 'ਚ ਆਸਟ੍ਰੇਲੀਆ ਤੋਂ 13 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ | ਹਾਲਾਂਕਿ ਬੋਪਾਰਾ ਨੇ ਕੇਵਲ 27 ਗੇਂਦਾਂ 'ਚ 2 ਚੌਕਿਆਂ ਅਤੇ 7 ਛੱਕਿਆਂ ਦੀ ਮਦਦ ਨਾਲ 65 ਦੌੜਾਂ ਦੀ ਪਾਰੀ ਖੇਡੀ | ਆਸਟ੍ਰੇਲੀਆ ਨੇ ਇੰਗਲੈਂਡ ਦੇ ਸਾਹਮਣੇ ਜਿੱਤ ਲਈ 214 ਦੌੜਾਂ ਦਾ ਟੀਚਾ ਰੱਖਿਆ ਸੀ ਪ੍ਰੰਤੂ ਇੰਗਲਿਸ਼ ਟੀਮ ਨਿਰਧਾਰਿਤ ਓਵਰਾਂ 'ਚ ਕੇਵਲ 9 ਵਿਕਟਾਂ 'ਤੇ 200 ਦੌੜਾਂ ਹੀ ਬਣਾ ਸਕੀ | ਇੰਗਲੈਂਡ ਦੇ ਕਈ ਪ੍ਰਮੁੱਖ ਬੱਲੇਬਾਜ਼ ਨਾਕਾਮ ਰਹੇ | ਆਸਟ੍ਰੇਲੀਆ ਵਲੋਂ ਨੈਥਨ ਕੋਲਟਰ ਨਾਈਲ ਨੇ ਸਭ ਤੋਂ ਵੱਧ 4 ਵਿਕਟਾਂ ਹਾਸਿਲ ਕੀਤੀਆਂ | ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ ਕੈਮਰਨ ਵਾਈਟ (75) ਅਤੇ ਐਰਨ ਫਿੰਚ (52) ਦੀਆਂ ਸ਼ਾਨਦਾਰ ਪਾਰੀਆਂ ਬਦੌਲਤ ਆਸਟ੍ਰੇਲੀਆ ਨੇ ਇੰਗਲੈਂਡ ਸਾਹਮਣੇ ਜਿੱਤ ਲਈ 214 ਦੌੜਾਂ ਦਾ ਟੀਚਾ ਰੱਖਿਆ | ਮੈਨ ਆਫ ਦਾ ਮੈਚ ਬਣੇ ਵਾਈਟ ਨੇ 43 ਗੇਂਦਾਂ 'ਚ 6 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ 75 ਦੌੜਾਂ ਬਣਾਈਆਂ |
 
Top