ਪ੍ਰਵਾਸੀ ਪੰਜਾਬੀਆਂ ਨੂੰ ਨਹੀਂ ਮਿਲਿਆ ਬਣਦਾ ਮਾਣ-&#261

[JUGRAJ SINGH]

Prime VIP
Staff member
ਜਲੰਧਰ, (ਜਸਪਾਲ ਸਿੰਘ)-ਪ੍ਰਵਾਸੀ ਪੰਜਾਬੀਆਂ ਲਈ ਕਰਵਾਏ ਸੰਮੇਲਨ 'ਚ ਪ੍ਰਵਾਸੀ ਪੰਜਾਬੀਆਂ ਨੂੰ ਹੀ ਬਣਦਾ ਮਾਣ-ਸਨਮਾਨ ਨਾ ਦਿੱਤੇ ਜਾਣ ਦੀ ਸਾਰਾ ਦਿਨ ਚਰਚਾ ਹੁੰਦੀ ਰਹੀ ਕਿ ਉਨ੍ਹਾਂ ਨੂੰ ਤਾਂ ਪ੍ਰਬੰਧਕਾਂ ਵੱਲੋਂ ਪਿੱਛੇ ਬਿਠਾਇਆ ਗਿਆ, ਜਦਕਿ ਸਰਕਾਰ ਦੇ ਮੰਤਰੀ, ਅਧਿਕਾਰੀ ਤੇ ਹੋਰ ਚਹੇਤੇ ਜਿਨ੍ਹਾਂ ਦਾ ਸੰਮੇਲਨ ਨਾਲ ਕੋਈ ਵਾਹ-ਵਾਸਤਾ ਵੀ ਨਹੀਂ ਸੀ, ਮੋਹਰਲੀਆਂ ਕਤਾਰਾਂ 'ਚ ਬੈਠੇ ਰਹੇ | ਇਥੇ ਹੀ ਬੱਸ ਨਹੀਂ ਸਾਰਾ ਸਰਕਾਰੀ ਤੰਤਰ ਤੇ ਅਮਲਾ ਮੰਤਰੀਆਂ, ਵਿਧਾਇਕਾਂ, ਸਿਵਲ ਤੇ ਪੁਲਿਸ ਅਧਿਕਾਰੀਆਂ ਦੀ ਆਓ ਭਗਤ 'ਚ ਹੀ ਲੱਗਾ ਰਿਹਾ | ਸੰਮੇਲਨ ਦੌਰਾਨ ਵਿਦੇਸ਼ ਤੋਂ ਆਏ ਮੰਤਰੀਆਂ ਤੇ ਹੋਰ ਸਿਆਸੀ ਆਗੂਆਂ ਤੋਂ ਇਲਾਵਾ ਕਿਸੇ ਵੀ ਪ੍ਰਵਾਸੀ ਪੰਜਾਬੀ ਦੀ ਗੱਲ ਨਹੀਂ ਸੁਣੀ ਗਈ ਤੇ ਨਾ ਹੀ ਉਨ੍ਹਾਂ ਨੂੰ ਬੋਲਣ ਦਾ ਮੌਕਾ ਦਿੱਤਾ ਗਿਆ, ਹਾਲਾਂਕਿ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਸੰਮੇਲਨ ਦੀ ਸਮਾਪਤੀ 'ਤੇ ਕੁਝ ਸਮਾਂ ਪ੍ਰਵਾਸੀ ਪੰਜਾਬੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਪਰ ਬਹੁਤੇ ਪ੍ਰਵਾਸੀ ਪੰਜਾਬੀਆਂ ਨੂੰ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਤੱਕ ਪਹੁੰਚਣ ਹੀ ਨਹੀਂ ਦਿੱਤਾ ਤੇ ਇਸ ਤਰ੍ਹਾਂ ਉਹ ਆਪਣੇ ਮਨ ਦੇ ਵਲਵਲੇ ਮਨਾਂ 'ਚ ਹੀ ਸਮੋ ਕੇ ਪਰਤ ਗਏ | ਸੰਮੇਲਨ 'ਚ ਭਾਗ ਲੈਣ ਵਾਲੇ ਪ੍ਰਵਾਸੀ ਪੰਜਾਬੀਆਂ ਨਾਲ ਤਾਇਨਾਤ ਸੁਰੱਖਿਆ ਕਰਮਚਾਰੀਆਂ ਵੱਲੋਂ ਬਹੁਤ ਹੀ ਗੈਰ-ਜ਼ਿੰਮੇਵਾਰਾਨਾ ਰਵੱਈਆ ਅਪਣਾਇਆ ਗਿਆ ਤੇ ਇਥੋਂ ਤੱਕ ਕਿ ਵਿਦੇਸ਼ ਤੋਂ ਆਏ ਇਕ ਡੈਲੀਗੇਟ ਦੇ ਸਾਥੀ ਨੂੰ ਵੀ ਸੁਰੱਖਿਆ ਮੁਲਾਜ਼ਮਾਂ ਨੇ ਬਾਹਰ ਹੀ ਰੋਕ ਲਿਆ ਸੀ | ਉਧਰ ਸੰਮੇਲਨ 'ਚ ਆਏ ਕੁਝ ਪ੍ਰਵਾਸੀ ਪੰਜਾਬੀਆਂ ਨੇ ਇਸ ਸੰਮੇਲਨ ਨੂੰ ਮਹਿਜ਼ ਖਾਨਾਪੂਰਤੀ ਦੱਸਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਐਨ. ਆਰ. ਆਈ. ਥਾਣਿਆਂ ਤੇ ਹੋਰ ਸਹੂਲਤਾਂ ਦੇ ਦਾਅਵੇ ਤਾਂ ਕੀਤੇ ਜਾਂਦੇ ਹਨ ਪਰ ਉਥੇ ਤਾਇਨਾਤ ਅਧਿਕਾਰੀ ਤੇ ਮੁਲਾਜ਼ਮ ਦੇ ਕੰਮ ਕਰਨ ਦੇ ਢੰਗ ਤਰੀਕੇ 'ਚ ਕੋਈ ਤਬਦੀਲੀ ਨਹੀਂ ਆਈ ਤੇ ਉਹ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਪ੍ਰਵਾਸੀ ਪੰਜਾਬੀਆਂ ਦੀ ਜੇਬ ਵੱਲ ਹੀ ਤੱਕਦੇ ਹਨ |
 
Top