ਦੱਖਣੀ ਅਫਰੀਕਾ ਖਿਲਾਫ ਖੇਡਣ ਲਈ ਤਿਆਰ ਹੈ ਆਸਟ੍ਰੇ&#261

[JUGRAJ SINGH]

Prime VIP
Staff member
ਸਿਡਨੀ- ਆਸਟ੍ਰੇਲੀਆ ਕ੍ਰਿਕਟ ਟੀਮ ਦੇ ਕਪਤਾਨ ਮਾਈਕਲ ਕਲਾਰਕ ਨੇ ਇੰਗਲੈਂਡ ਖਿਲਾਫ 5-0 ਨਾਲ ਕਲੀਨ ਸਵੀਪ ਕਰਨ ਤੋਂ ਬਾਅਦ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਟੀਮ ਅਗਲੇ ਮਹੀਨੇ ਦੁਨੀਆ ਦੀ ਨੰਬਰ ਇਕ ਟੈਸਟ ਟੀਮ ਦੱਖਣੀ ਅਫਰੀਕਾ ਦਾ ਸਾਹਮਣਾ ਕਰਨ ਲਈ ਤਿਆਰ ਹੈ।
ਆਸਟ੍ਰੇਲੀਆਈ ਕ੍ਰਿਕਟ ਟੀਮ ਪੰਜਵੇਂ ਅਤੇ ਆਖਰੀ ਐਸ਼ੇਜ਼ ਮੈਚ 'ਚ 281 ਦੌੜਾਂ ਨਾਲ ਜਿੱਤ ਹਾਸਲ ਕਰਨ ਤੋਂ ਬਾਅਦ ਇੰਗਲੈਂਡ ਅਤੇ ਪਾਕਿਸਤਾਨ ਨੂੰ ਪਿੱਛੇ ਛੱਡਦਿਆਂ ਆਈ. ਸੀ. ਸੀ. ਰੈਂਕਿੰਗ 'ਚ ਤੀਜੇ ਸਥਾਨ 'ਤੇ ਕਬਜ਼ਾ ਕਰ ਲਿਆ ਹੈ। ਹੁਣ ਉਸ ਤੋਂ ਅੱਗੇ ਦੱਖਣੀ ਅਫਰੀਕਾ ਅਤੇ ਭਾਰਤ ਹੈ।
ਕਲਾਰਕ ਨੂੰ ਪਤਾ ਹੈ ਕਿ ਇੰਗਲੈਂਡ ਖਿਲਾਫ ਇਕ ਪਾਸੜ ਲੜੀ ਤੋਂ ਬਾਅਦ ਗ੍ਰੀਮ ਸਮਿਥ ਦੀ ਅਗਵਾਈ ਵਾਲੀ ਦੱਖਣੀ ਅਫਰੀਕੀ ਟੀਮ ਖਿਲਾਫ ਖੇਡਣ ਨਾਲ ਪਤਾ ਚੱਲੇਗਾ ਕਿ ਉਨ੍ਹਾਂ ਦੀ ਟੀਮ ਟੈਸਟ ਕ੍ਰਿਕਟ 'ਚ ਕਿਸ ਮੁਕਾਮ 'ਤੇ ਹੈ।
ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਦੁਨੀਆ ਦਾ ਸਭ ਤੋਂ ਵਧੀਆ ਹਮਲਾ ਹੈ। ਯਕੀਨੀ ਤੌਰ 'ਤੇ ਸਾਡੇ ਲਈ ਉਥੇ (ਦੱਖਣੀ ਅਫਰੀਕਾ) ਚੰਗਾ ਪ੍ਰਦਰਸ਼ਨ ਕਰਨਾ ਚੁਣੌਤੀ ਹੋਵੇਗੀ। ਇਸ ਤੋਂ ਬਾਅਦ ਪਾਕਿਸਤਾਨ ਖਿਲਾਫ ਯੂ. ਏ. ਈ. 'ਚ ਅਗਲੀ ਟੈਸਟ ਲੜੀ ਵੀ ਸਖ਼ਤ ਹੋਵੇਗੀ।
ਕਲਾਰਕ ਨੇ ਕਿਹਾ ਕਿ ਕੌਮਾਂਤਰੀ ਕ੍ਰਿਕਟ 'ਚ ਲੱਗਦਾ ਹੈ ਕਿ ਘਰੋਂ ਬਾਹਰ ਖੇਡਣ 'ਚ ਨਤੀਜਾ ਹਾਸਲ ਕਰਨਾ ਮੁਸ਼ਕਲ ਹੁੰਦਾ ਹੈ। ਸਾਨੂੰ ਵਿਸ਼ਵਾਸ ਹੈ ਕਿ ਸਾਡੇ ਕੋਲ ਅਜਿਹੀ ਟੀਮ ਹੈ ਜੋ ਸਫਲਤਾ ਹਾਸਲ ਕਰ ਸਕਦੀ ਹੈ।
 
Top