ਤੇਰੀ ਹੋਂਦ ਦਾ ਬੂਟਾ

ਤੇਰੀ ਹੋਂਦ ਦਾ ਬੂਟਾ ਲਾਇਆ ਅਸੀ i
ਸੁੱਨੇ ਵਿਹੜੇ ਵਿੱਚ ਸਜਾਇਆ ਅਸੀਂ i

ਯਾਦਾਂ ਦੀ ਛਾਵੇਂ ਤੇਰੇ ਗੀਤ ਗਾ ਕੇ,
ਉਹ ਪੰਛੀ ਗਮਾਂ ਦਾ ਉਡਾਇਆ ਅਸੀਂ i

ਹਰ ਪੱਤੇ ‘ਚ ਵੱਸਦਾ ਹੈ ਹੁਸਨ ਤੇਰਾ,
ਨਾਲ ਸੱਜਰਾ ਪਿਆਰ ਵਟਾਇਆ ਅਸੀਂ i

ਸਲਾਮ ਕਣਾਂ ਨੂੰ ਜਿਸ ਤੋਂ ਉਪਜ ਹੋਈ ,
ਤੈਨੂੰ ਮੰਨ ਦੇ ਵਿਚ ਵਸਾਇਆ ਅਸੀਂ i

ਸਪਰਸ਼ ਤੇਰਾ ਸਦਾ ਮਹਿਸੂਸ ਕਰਕੇ,
ਹਰ ਪੱਲ ਦਿਲ ਨੂੰ ਰੁਸ਼ਨਾਇਆ ਅਸੀਂ i

ਜ਼ਹਿਰੀ ਹਵਾ ਤੋਂ ਆਏ ਖੌਫ਼ ਸਾਨੂੰ,
ਤੂਫਾਨਾਂ ‘ਚੋਂ ਤਾਂ ਵੀ ਬਚਾਇਆ ਅਸੀਂ i

ਸੋਹਲ ਲੁਕੇ ਹੋਏ ਨੇ ਕਈ ਕੈਦੋ,
ਪਰ ਨੈਣਾਂ ‘ਚ ਤੈਨੂੰ ਛੁਪਾਇਆ ਅਸੀਂ i

ਆਰ.ਬੀ.ਸੋਹਲ​
 
Top