ਉਹਨੂੰ ਵੇਖ ਕੇ ਸਿਰ ਮੇਰਾ ਝੁੱਕ ਜਾਂਦਾ..., ਊਹ ਜੰਨਤ ਵ&#2608

Mansewak

Member
ਜਿਹੜੇ ਦਰ ਨੇ ਦਿੱਤੀ ਸਿੱਖਿਆ ਸਾਨੂੰ., ਉਹਦਾ ਰੱਬ ਤੋਂ ਉੱਚਾ ਨਾ....
ਉਹਨੂੰ ਵੇਖ ਕੇ ਸਿਰ ਮੇਰਾ ਝੁੱਕ ਜਾਂਦਾ..., ਊਹ ਜੰਨਤ ਵਰਗੀ ਥਾਂ....
ਅਸੀਂ ਬਹੁਤ ਸੈਤਾਨੀਆ ਕਰਦੇ ਸੀ.., ਆਪਣੀਆ ਮਨਮਾਨੀਆ ਕਰਦੇ ਸੀ.,.
ਹਰ ੲਿੱਕ ਨਾਲ ਆਕੜ ਰੱਖਦੇ ਸੀ., ਨਾ ਕਿਸੇ ਦੇ ਕੋਲੋਂ ਡਰਦੇ ਸੀ...
ਸਾਨੂੰ ਕੰਨ ਫੜ ਕੇ ਸਮਝਾਉਂਦੇ ਰਹੇ.,.. ਜਿਵੇਂ ਹੋਵੇ ਸਮਝਾਉਂਦੀ ਮਾਂ....
ਉਹਨੂੰ ਵੇਖ ਕੇ ਸਿਰ ਮੇਰਾ ਝੁੱਕ ਜਾਂਦਾ..., ਊਹ ਜੰਨਤ ਵਰਗੀ ਥਾਂ....
ਬੜੀ ਪਿਆਰ ਕਮਾੲੀ ਕੀਤੀ ਸੀ.,. ਖੁਦ ਦੀ ਤਬਾਹੀ ਕੀਤੀ ਸੀ.,.
ਸਾਡਾ ਯਾਰ "ਭੁੱਲਰ" ਵੀ ਮਰਦਾ ਸੀ., ਉਹਨੂੰ ਪਿਆਰ ਹੀ ਬਾਹਲਾ ਕਰਦਾ ਸੀ...,
ਉਹਦੇ ਹੁਸਨ ਦੀ ਮਾਲਾ ਜਪਦਾ ਸੀ.,. ਪਰ ਉਹ ਅਕੜ ਦੀ ਮਾਰੀ ਸੀ...
ਉਹਦੇ ਉਤੇ ਰੂਪ ਖੁਮਾਰੀ ਸੀ...., ਜੋ ਭੁੱਲ ਕੇ ਪਿਆਰ ਨਿਮਾਣੇ ਦਾ...
ਤੁਰ ਗਈ ਸੀ 'ਛੱਡ ਕੇ ਬਾਂਹ'.....
ਉਹਨੂੰ ਵੇਖ ਕੇ ਸਿਰ ਮੇਰਾ ਝੁੱਕ ਜਾਂਦਾ..., ਊਹ ਜੰਨਤ ਵਰਗੀ ਥਾਂ....
ਅਖੀਰ ਵਕਤ ਆੲਿਆ ਸੀ 'ਵਿਛੜਣ ਦਾ'.... ੲਿੱਕ ਦੂਜੇ ਕੋਲੋ ਨਿਖੜਣ ਦਾ...
ਸੀ ਹੰਝੂ ਸਭ ਦੀਆ 'ਅੱਖਾਂ ਵਿੱਚਃ... ਸਾਨੂੰ ਯਾਰ ਮਿਲੇ ਸੀ 'ਲੱਖਾਂ ਵਿੱਚ'...
ਬੜਾ ਸਾਥ ਨਿਭਾੲਿਆ ਸੀ 'ਸਭ ਦਾ'... ਬੜਾ ਦਰਦ ਵੰਡਾੲਿਆ ਸੀ 'ਸਭ ਦਾ'...
ਅੰਤ ਸਫਲ ਕਮਾੲੀ ਕਰਨੇ ਲੲੀ.... ਤੁਰ ਪੲੇ ਸਭ ਵੱਖਰੇ ਰਾਹ.......
ਉਹਨੂੰ ਵੇਖ ਕੇ ਸਿਰ ਮੇਰਾ ਝੁੱਕ ਜਾਂਦਾ..., ਊਹ ਜੰਨਤ ਵਰਗੀ ਥਾਂ....ਊਹ ਜੰਨਤ ਵਰਗੀ ਥਾਂ

In Last:- ਬੜਾ ਖੁਸ਼ ਸੀ ਕਿ ਵੱਡਾ ਹੋ ਰਿਹਾ ਹਾਂ.., ਹੁਣ ਕਾਲਜ ਵਿੱਚ ਮੈਂ ਜਾਵਾਂਗਾ..,
ਕੀ ਪਤਾ ਸੀ ਬਾਹਰ ਨਿਕਲਕੇ "ਯਾਦਾਂ ਸੀਨੇ ਲੈ ਮਰ ਜਾਵਾਂਗਾ".....
 
Top