ਸਾਂਭ ਲਓ ਪੰਜਾਬ ਦਿਓ ਵਾਰਸੋ

  • Thread starter userid97899
  • Start date
  • Replies 1
  • Views 679
U

userid97899

Guest
ਚੜ੍ਹ ਕੇ ਬਲਾਵਾਂ ਚੌਹਾਂ ਪਾਸਿਆ ਤੌ ਆ ਗਈਆ
ਰੰਗਲੇ ਪੰਜਾਬ ਤਾਈ ਚੂੰਢ ਚੂੰਢ ਖਾ ਗਈਆ
ਬੇੲੀਮਾਨ ਬਾਗ ਦਿਆ ਮਾਲੀਆ
ਬੀਜੀ ਥੋਹਰ ਪੁੱਟ ਕੇ ਗੁਲਾਬ ਨੂੰ
ਸਾਂਭ ਲਓ ਪੰਜਾਬ ਦਿਓ ਵਾਰਸੋ
ਨੇਰ੍ਹਿਅਾਂ 'ਚ ਡੁੱਬਦੇ ਪੰਜਾਬ ਨੂੰ

ਅੌਜੜੇ ਜਿਹੇ ਰਾਹਾਂ ਨੂੰ ਜਵਾਨੀ ਸਾਡੀ ਮੁੜ ਗਈ
ਨਸ਼ਿਆ ਦੇ ਛੇਵੇ ਦਰਿਆ ਦੇ ਵਿੱਚ ਰੁੜ੍ਹ ਗਈ
ਡੇਅਰੀਅਾਂ ਦੇ ਉੱਤੇ ਦੁੱਧ ਵੇਚ ਕੇ
ਠੇਕਿਆ ਤੌਂ ਪੀਂਦੇ ਨੇ ਸ਼ਰਾਬ ਨੂੰ
ਸਾਂਭ ਲਓ ਪੰਜਾਬ ਦਿਓ ਵਾਰਸੋ
ਨੇਰ੍ਹਿਅਾਂ 'ਚ ਡੁੱਬਦੇ ਪੰਜਾਬ ਨੂੰ

ਮਨ ਚੌਂ ਵਿਸਾਰੀ ਬਾਣੀ ਗੁਰੂ ਸਹਿਬਾਨ ਦੀ
ਵਿੱਸਰਦੀ ਜਾਂਦੀ ਗਾਥਾ ਸਿੱਖੀ ਵਾਲੀ ਸ਼ਾਨ ਦੀ
ਨੱਚਣਾ ਨਚਾਉਣਾ ਪੱਲੇ ਰਹਿ ਗਿਆ
ਭੁੁੱਲੇ ਮਰਦਾਨੇ ਦੀ ਰਬਾਬ ਨੂੰ
ਸਾਂਭ ਲਓ ਪੰਜਾਬ ਦਿਓ ਵਾਰਸੋ
ਨੇਰ੍ਹਿਅਾਂ 'ਚ ਡੁੱਬਦੇ ਪੰਜਾਬ ਨੂੰ


ਮਾਂ ਦੇ ਦੁੱਧ ਵਰਗੀ ਪੰਜਾਬੀ ਬੋਲੀ ਛੱਡ ਕੇ
ਹਿੰਦੀ ਅੰਗਰੇਜੀ ਮੂਹਰੇ ਬਹਿਗੇ ਝੋਲੀ ਅੱਡ ਕੇ
ਹਾਏ ਹੈਲੌ , ਟਾਟ ਬਾਟਾ ਬੋਲਦੈਂ
ਭੁੱਲ ਗਈ ਮਾਂ ਬੋਲੀ ਕਿਉ ਜਨਾਬ ਨੂੰ ?
ਸਾਂਭ ਲਓ ਪੰਜਾਬ ਦਿਓ ਵਾਰਸੋ
ਨੇਰ੍ਹਿਅਾਂ 'ਚ ਡੁੱਬਦੇ ਪੰਜਾਬ ਨੂੰ

ਚੜ੍ਹ ਮੱਚੀ ਜਾਪੇ ਵਿਭਕਾਰ ਦੀਆ ਡੈਣਾਂ ਦੀ
ਇੱਜਤ ਚੌਰਾਹਿਅਾਂ 'ਚ ਰੁਲੇ ਧੀਆ ਭੈਣਾਂ ਦੀ
ਭੁੱਲੀਆ ਮਾਂ ਭਾਗੋ ਦੀਅਾਂ ਵਾਰਸਾਂ
ਨੂਰੀ ਖਿਦਰਾਣੇ ਵਾਲੀ ਢਾਬ ਨੂੰ
ਸਾਂਭ ਲਓ ਪੰਜਾਬ ਦਿਓ ਵਾਰਸੋ
ਨੇਰ੍ਹਿਅਾਂ 'ਚ ਡੁੱਬਦੇ ਪੰਜਾਬ ਨੂੰ

ਕਿਹੜਾ ਠੱਲ੍ਹ ਪਾਊ ਲੁੱਟੀ ਜਾਂਦੀ ਤਕਦੀਰ ਨੂੰ
ਆਗੂ ਵੇਚ ਵੱਟ ਖਾ ਗਏ ਅਣਖ ਜਮੀਰ ਨੂੰ
ਲ਼ੌਭੀਅਾਂ ਨੇ ਲੁੱਟ ਲਿਆ ਕੌਮ ਨੂੰ
ਵੇਖ ਲਵੋ ਕਰ ਕੇ ਹਿਸਾਬ ਨੂੰ
ਸਾਂਭ ਲਓ ਪੰਜਾਬ ਦਿਓ ਵਾਰਸੋ
ਨੇਰ੍ਹਿਅਾਂ 'ਚ ਡੁੱਬਦੇ ਪੰਜਾਬ ਨੂੰ

ਜਾਗ ਸ਼ੇਰਾ ਜਾਗ ਹੁਣ ਵੇਲਾ ਨਹੀ ਏ ਸੌਣ ਦਾ
ਕਰ ਹੀਲਾ ਵੈਰੀ ਤੌਂ ਪੰਜਾਬ ਨੂੰ ਬਚਾਉਣ ਦਾ
'ਮੋਮਨਾਬਾਦੀ' ਤੂੰ ਲਾਹ ਦੇਹ ਮੁਖ ਤੌਂ
ਨਕਲੀ ਮਸੀਹੇ ਦੇ ਨਕਾਬ ਨੂੰ
ਸਾਂਭ ਲਓ ਪੰਜਾਬ ਦਿਓ ਵਾਰਸੋ
ਨੇਰ੍ਹਿਅਾਂ 'ਚ ਡੁੱਬਦੇ ਪੰਜਾਬ ਨੂੰ


ਲੇਖਕ - ਮੋਹਣ ਸਿੰਘ ਮੋਮਨਾਬਾਦੀ
 
Last edited by a moderator:
Top