ਮੰਡੀ ਦੇ ਵਿਚ ਧਾਨ ਪਈ ਏ

KARAN

Prime VIP
ਸੱਚੀ ਕਹਾਣੀ
ਮੰਡੀ ਦੇ ਵਿਚ ਧਾਨ ਪਈ ਏ
ਮਾਂ ਮੇਰੀ ਪਰੇਸ਼ਾਨ ਪਈ ਏ
ਬਾਪੂ ਮੱਥਾ ਫੜ ਕੇ ਬੈਠਾ
ਆੜਤੀਏ ਨਾਲ ਲੜ ਕੇ ਬੈਠਾ
ਬੈਠਾ ਬਾਪੂ ਵੱਟ ਕਚੀਚੀ
ਚਾਚਾ ਆਵੇ ਮੁੱਠੀਆਂ ਭੀਚੀ
ਤਾਇਆ ਮੁੜਕਾ ਪੂੰਜ ਕੇ ਕਹਿੰਦਾ
ਫਸਲਾਂ ਦਾ ਸਹੀ ਮੁੱਲ ਨਹੀਂ ਪੈਂਦਾ
ਕੋਈ ਕਹਿੰਦਾ ਹਰੇ ਪਏ ਨੇ
ਦਾਣੇ ਬਿਲਕੁਲ ਮਰੇ ਪਏ ਨੇ
ਤਰਾਂ ਤਰਾਂ ਦੇ ਲੌਣ ਬਹਾਨੇ
ਢਿੱਡ ਨੂੰ ਮਾਰੇ ਕੌਣ ਬਹਾਨੇ
ਕਹਿੰਦਾ ਲਾਲਾ ਪੀ ਚਾਹ ਫਿੱਕੀ
ਔਖੀ ਵਿਕਣੀ ਗਿਆਰਾਂ ਇੱਕੀ
ਬੁੱਢੀਆਂ ਅੱਖਾਂ ਭਰ ਲੈ ਆਏ
ਫਸਲ ਨੂੰ ਫਿਰ ਤੋਂ ਘਰ ਲੈ ਆਏ
ਫਸਲ ਪਈ ਜੱਟ ਦੇ ਵਿਹੜੇ ਰੋਵੇ
ਧੀ ਜਿਓਂ ਸਹੁਰਿਓਂ ਕੱਢਤੀ ਹੇਵੇ
ਜੈਲਦਾਰ ਦੀ ਏਹੋ ਕਹਾਣੀ
ਮੁੰਹ ਤੇ ਵਾਹਿਗੁਰੂ ਅੱਖ ਵਿਚ ਪਾਣੀ
---------------------------
ਦੇਸ਼, ਖਜ਼ਾਨਾ ਓਹੀ ਏ ਬਸ ਬਦਲੇ ਖਾਨੇ ਵਾਲੇ ਹੈਂ
ਮੈਨੂੰ ਤਾਂ ਨਹੀਂ ਲੱਗਦਾ ਕੇ ਅੱਛੇ ਦਿਨ ਆਨੇ ਵਾਲੇ ਹੈਂ


Zaildar Pargat Singh
 
Top