U
userid97899
Guest
ਜੂਨ 1 ਤੋਂ ਜੂਨ 3 -
14:40 ਵਜੇ ਸੀ ਆਰ ਪੀ ਨੇ ਅਚਾਨਕ ਬਿਨਾਂ ਕਿਸੇ ਚਿਤਾਵਨੀ ਦੇ ਹਰਿਮੰਦਰ ਸਾਹਿਬ ਕੰਪਲੈਕਸ ਵੱਲ ਸਿੱਧੀ ਫਾਇਰਿੰਗ ਸ਼ੁਰੂ ਕਰ ਦਿੱਤੀ । ਫਾਇਰਿੰਗ ਇੱਕ ਜੂਨ ਤੋਂ ਲੈ ਕੇ ਤਿੰਨ ਜੂਨ ਤੱਕ ਰੁਕ ਰੁਕ ਕੇ ਚਲਦੀ ਰਹੀ । ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਆਈਆਂ ਬੇਗੁਨਾਹ ਸੰਗਤਾਂ ਅੰਦਰ ਫਸ ਗਈਆਂ ਸਨ ਜਿਨ੍ਹਾਂ ਨੂੰ ਬਾਹਰ ਨਿਕਲਣ ਦਾ ਕੋਈ ਰਸਤਾ ਨਹੀਂ ਸੀ । ਜੇ ਕੁਝ ਸੰਗਤਾਂ ਵੱਲੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਫੌਜ ਦੀਆਂ ਗੋਲੀਆਂ ਦਾ ਸ਼ਿਕਾਰ ਬਣੇ । ਜਲਦ ਹੀ ਕੰਪਲੈਕਸ ਅੰਦਰ ਸਾਰੀਆਂ ਸੰਗਤਾਂ ਨੂੰ ਇਹ ਸਾਫ ਹੋ ਗਿਆ ਕਿ ਇੱਥੋਂ ਬਾਹਰ ਜਾਣ ਦਾ ਕੋਈ ਰਾਹ ਨਹੀਂ ਹੈ । ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਾਲੇ ਪਾਸਿਉਂ ਫਾਇਰਿੰਗ ਦਾ ਕੋਈ ਜਵਾਬ ਨਾ ਦਿਤਾ ਗਿਆ । ਨੌਜਵਾਨ ਸਿੱਖ ਰਾਖਿਆਂ ਨੂੰ ਗੋਲੀਬਾਰੀ ਦਾ ਜਵਾਬ ਨਾ ਦੇਣ ਦੀਆਂ ਸਖਤ ਹਿਦਾਇਤਾਂ ਸਨ । ਪਰ ਫੌਜ ਦੇ ਸਨਾਇਪਰਾਂ ਵੱਲੋਂ ਗੋਲੀਆਂ ਨਾਲ ਦਰਜਨਾਂ ਸਿੱਖ ਸ਼ਹੀਦ ਕਰ ਦਿੱਤੇ ।
4 ਜੂਨ 04:40 -
ਅੰਮ੍ਰਿਤਸਰ ਵਾਸੀ ਧਮਾਕਿਆਂ ਦੀਆਂ ਅਵਾਜ਼ਾਂ ਨਾਲ ਉੱਠੇ ਜਦੋਂ ਭਾਰਤੀ ਫੌਜ ਨੇ ਟੈਂਕਾ ਤੇ ਗੰਨਾ ਨਾਲ ਪਾਣੀ ਦੀਆਂ ਟੈਂਕੀਆਂ ਤੇ ਰਾਮਗੜੀਆ ਬੁੰਗਿਆਂ ਵੱਲ ਨਿਸ਼ਾਨਾ ਸਾਧਿਆ । ਤੋਪਖਾਨੇ ਦੀ ਸਖਤ ਫਾਇਰਿੰਗ ਸਾਰਾ ਦਿਨ ਜਾਰੀ ਰਹੀ ਜੋ ਕਿ ਸ੍ਰੀ ਅਕਾਲ ਤਖਤ ਸਾਹਿਬ, ਗੁਰੂ ਨਾਨਕ ਨਿਵਾਸ, ਗੁਰੂ ਰਾਮਦਾਸ ਲੰਗਰ ਹਾਲ ਅਤੇ ਬਾਬਾ ਅਟੱਲ ਬਿਲਡਿੰਗ ਵੱਲ ਸੇਧਿਤ ਰਹੀ ।
4 ਜੂਨ 04:40 -
ਹਰਿਮੰਦਰ ਸਾਹਿਬ ਕੰਪਲੈਕਸ ਦੀ ਬਿਜਲੀ ਦੀ ਸਪਲਾਈ ਬੰਦ ਕਰ ਦਿੱਤੀ ਗਈ । ਪਾਣੀ ਦੀ ਟੈਂਕੀ ਤਬਾਹ ਹੋਣ ਕਰਕੇ ਪੀਣ ਵਾਲਾ ਪਾਣੀ ਮਹੱਈਆ ਨਹੀਂ ਸੀ । ਪੰਜਾਬ ਅੰਦਰ ਤਾਪਮਾਨ 40 ਡਿਗਰੀ ਤੋਂ ਉੱਤੇ ਸੀ ।
5 ਜੂਨ 17:15 -
ਸਿੱਖਾਂ ਦੇ ਸਿਆਸੀ ਲੀਡਰ ਲੌਂਗੋਵਾਲ ਅਤੇ ਟੌਹੜਾ ਨੂੰ ਅੰਮ੍ਰਿਤਸਰ ਦੇ ਡੀ ਐਸ ਪੀ ਨੇ ਸੁਨੇਹਾ ਭੇਜਿਆ ਕਿ ਜੇ ਕੋਈ ਹਰਿਮੰਦਰ ਸਾਹਿਬ ਕੰਪਲੈਕਸ ਵਿੱਚੋਂ ਬਾਹਰ ਆਉਣਾ ਚਾਹੁੰਦਾ ਹੈ ਤਾਂ ਉਹ 17:30 ਤੱਕ ਬਾਹਰ ਆ ਸਕਦਾ ਹੈ (15 ਮਿੰਟਾਂ ਵਿੱਚ)। ਆਗੂਆਂ ਨੇ ਜਵਾਬ ਦਿੱਤਾ ਕਿ ਇੰਨੀ ਜਲਦੀ ਅਜਿਹਾ ਕਰਨਾ ਸੰਭਵ ਨਹੀਂ ਹੈ ਕਿਉਂਕਿ ਬੱਚੇ, ਬੁੱਢੇ ਤੇ ਬੀਬੀਆਂ ਕੰਪਲੈਕਸ ਵਿੱਚ ਅਲੱਗ ਅਲੱਗ ਜਗ੍ਹਾਵਾਂ ਤੇ ਹਨ । ਅਜੇ ਸੁਨੇਹਿਆਂ ਦਾ ਅਦਾਨ ਪ੍ਰਦਾਨ ਹੀ ਹੋ ਰਿਹਾ ਸੀ ਕਿ ਗੋਲੀਬਾਰੀ ਬਹੁਤ ਤੇਜ਼ੀ ਨਾਲ ਸ਼ੁਰੂ ਹੋ ਗਈ । ਇਸੇ ਦਿਨ ਪਹਿਲਾਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਫੌਜ ਨੂੰ ਬੇਨਤੀ ਕੀਤੀ ਸੀ ਕਿ ਉਹ ਕੰਪਲੈਕਸ ਅੰਦਰ ਇੱਕ ਟੈਲੀਫੋਨ ਲਾਈਨ ਮੁਹੱਈਆ ਕਰਨ ਤਾਂ ਕਿ ਯਾਤਰੀਆਂ ਨੇ ਸੁਰੱਖਿਅਤ ਬਾਹਰ ਕੱਢਿਆ ਜਾ ਸਕੇ । ਫੋਜ ਨੇ ਇਹ ਬੇਨਤੀ ਮਨਜ਼ੂਰ ਨਾ ਕੀਤੀ
5 ਜੂਨ 22:30 -
ਕਮਾਡੋਆਂ ਦੀ ਇੱਕ ਟੁਕੜੀ ਘੰਟਾ ਘਰ ਗੇਟ ਵਾਲੇ ਪਾਸਿਉਂ ਹਰਿਮੰਦਰ ਸਾਹਿਬ ਕੰਪਲੈਕਸ ਅੰਦਰ ਦਾਖਲ ਹੋਈ ਤੇ ਤੇਜ਼ੀ ਨਾਲ ਸ੍ਰੀ ਅਕਾਲ ਤਖਤ ਵੱਲ ਵਧੀ । ਉਹਨਾਂ ਨੂੰ ਬਾਰੀ ਗੋਲੀਬਾਰੀ ਦਾ ਸਾਹਮਣਾ ਕਰਨਾ ਪਿਆ ਤੇ ਜਾਨੀ ਨੁਕਸਾਨ ਜ਼ਿਆਦਾ ਹੋਣ ਕਰਕੇ ਉਹਨਾਂ ਨੂੰ ਵਾਪਸ ਘੰਟਾ ਘਰ ਵਾਲੇ ਪਾਸੇ ਜਾਣਾ ਪਿਆ । ਕਮਾਂਡੋਆਂ ਨੇ ਦੂਸਰੀ ਵਾਰ 10 ਗਾਰਡਜ਼ ਦੀ ਸਹਾਇਤਾ ਨਾਲ ਅਕਾਲ ਤਖਤ ਸਾਹਿਬ ਵੱਲ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦਾ ਸਖਤ ਨੁਕਸਾਨ ਹੋਇਆ ਤੇ ਵਾਪਸ ਮੁੜਨਾ ਪਿਆ ।
ਉੱਧਰ ਹਰਿੰਮਦਰ ਸਾਹਿਬ ਕੰਪਲੈਕਸ ਦੇ ਦੂਜੇ ਭਾਗਾਂ ਵਿੱਚ ਲੜਾਈ ਜਾਰੀ ਸੀ । ਭਾਰਤੀ ਫੋਜ ਦੀ ਹੋਰ ਯੁਨਿਟ (15ਵੀਂ ਕਮਾਉਂ) ਸਰਾਂ ਵਾਲੇ ਪਾਸਿਉਂ ਸ੍ਰੀ ਅਕਾਲ ਤਖਤ ਸਾਹਿਬ ਵੱਲ ਵਧੀ । ਇਸ ਯੂਨਿਟ ਨੂੰ ਵੀ ਸਿੱਖ ਨੌਜਵਾਨ ਰਾਖਿਆਂ ਨੇ ਅੱਗੇ ਵਧਣ ਤੋਂ ਰੋਕੀ ਰੱਖਿਆ । ਇਹਨਾਂ ਰਾਖਿਆਂ ਨੇ ਹਥਿਆਰ ਆਪਣੇ ਦਿਲਾਂ ਵਿੱਚ ਵਸਦੇ ਪਿਆਰੇ ਅਸਥਾਨ ਉੱਤੇ ਬਿਨ੍ਹਾ ਵਜ੍ਹਾ ਹਮਲਾ ਹੋਣ ਤੇ ਆਪਣੀ ਸੁਰੱਖਿਆ ਲਈ ਚੁੱਕੇ ਸਨ ।
6 ਜੂਨ 00:00 ਤੋਂ 03:00 ਤੱਕ -
ਸ੍ਰੀ ਅਕਾਲ ਤਖਤ ਸਾਹਿਬ ਤੱਕ ਪਹੁੰਚ ਨਾ ਹੋ ਸਕਣ ਕਰਕੇ ਫੌਜ ਵੱਲੋਂ ਹੋਰ ਮਦਦ ਮੰਗਵਾਈ ਗਈ । 9ਵੀਂ ਗੜਵਾਲ ਰਾਈਫਲਜ਼ ਹੋਰ ਫੌਜੀ ਕੰਪਨੀਆਂ ਦੀ ਮਦਦ ਨਾਲ ਰੈਫਰੈਂਸ ਲਾਇਬਰੇਰੀ ਵਾਲੇ ਪਾਸਿਉਂ ਕੰਪਲੈਕਸ ਅੰਦਰ ਦਾਖਲ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਵੱਲ ਵਧੀ । ਬਹੁਤ ਸਖਤ ਮੁਕਾਬਲੇ ਤੋਂ ਬਾਅਦ ਉਹ ਆਪਣੇ ਆਪ ਨੂੰ ਰੈਫਰੈਂਸ ਲਾਇਬਰੇਰੀ ਦੀ ਛੱਤ ਤੇ ਕਾਬਜ਼ ਕਰਨ ਵਿੱਚ ਸਫਲ ਹੋ ਗਏ । ਫੌਜ ਵੱਲੋਂ ਪਰਿਕਰਮਾ ਵੱਲੋਂ ਕਿਸੇ ਵੀ ਭਾਵੀ ਖਤਰੇ ਨੂੰ ਪ੍ਰਭਾਵਹੀਣ ਕੀਤਾ ਗਿਆ ਪਰ ਪਰਿਕਰਮਾ ਦੇ ਆਸ ਪਾਸ ਕਮਰਿਆਂ ਵਿੱਚ ਯਾਤਰੀ ਬਾਹਰ ਹੋ ਰਹੇ ਘਮਸਾਨ ਦੇ ਯੁੱਧ ਤੋਂ ਬਚਣ ਲਈ ਬੈਠੇ ਹੋਏ ਸਨ । ਫੌਜ ਸੋਚੀ ਸਮਝੀ ਸਾਜ਼ਿਸ਼ ਤਹਿਤ ਹਰ ਕਮਰੇ ਵਿੱਚ ਜਾ ਕੇ ਗਰਨੇਡ ਸੁਟਦੀ ਰਹੀ ਜਾਂ ਅੰਧਾਧੁੰਦ ਫਾਇਰਿੰਗ ਕਰਦੀ ਰਹੀ ਜਿਸ ਦੇ ਨਤੀਜੇ ਵਿੱਚ ਬੇਗੁਨਾਹ ਆਦਮੀ. ਔਰਤਾਂ ਤੇ ਬੱਚੇ ਕਤਲ ਕਰ ਦਿੱਤੇ ਗਏ ।
6 ਜੂਨ ਸਵੇਰ -
6 ਜੂਨ 3 ਵਜੇ ਤੱਕ ਭਾਰਤੀ ਫੋਜ ਦੀ ਆਖਰੀ ਮਦਰਾਸੀ ਯੂਨਿਟ 5 ਘੰਟੇ ਲੇਟ ਹੋ ਕੇ ਪਹੁੰਚ ਚੁੱਕੀ ਸੀ । ਭਾਰਤੀ ਜਰਨੈਲਾਂ ਨੇਅੳਾਪਣੀ ਫੌਜ ਦੀਆਂ ਸਾਰੀਆਂ ਯੂਨਿਟਾਂ ਲੜਾਈ ਵਿੱਚ ਲਾ ਦਿੱਤੀਆਂ ਸਨ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਘੇਰਾ ਪਾ ਲਿਆ ਸੀ । ਕਮਾਡੋਆਂ ਨੂੰ ਇੱਕ ਵਾਰ ਫਿਰ ਹੁਕਮ ਦਿੱਤਾ ਗਿਆ ਕਿ ਉਹ ਸਟੰਨ ਗਰਨੇਡ ਤੇ ਗੈਸ ਕੈਨਿਸਟਰ ਲੈ ਸ੍ਰੀ ਅਕਾਲ ਤਖਤ ਸਾਹਿਬ ਅੰਦਰ ਦਾਖਲ ਹੋਣ ਪਰ ਭਾਰੀ ਫਾਇਰਿੰਗ ਕਰਕੇ ਉਹਨਾਂ ਨੂੰ ਵਾਪਸ ਮੁੜਨਾ ਪਿਆ । ਕੁਲਦੀਪ ਬਰਾੜ ਨੇ ਆਪਣੀਆਂ ਆਰਮਡ ਗੱਡੀਆਂ ਨੂੰ ਕੰਪਲੈਕਸ ਅੰਦਰ ਦਾਖਲ ਹੋਣ ਦਾ ਹੁਕਮ ਦਿੱਤਾ । ਪਰ ਪਹਿਲੀ ਗੱਡੀ ਨੂੰ ਆਰ ਪੀ ਜੀ ਨਾਲ ਉਡਾ ਦਿੱਤਾ ਗਿਆ । ਭਾਰਤੀ ਫੌਜੀ ਜਨਰਲ ਹੁਣ ਨਿਰਾਸ਼ ਹੋ ਚੁੱਕੇ ਸਨ ਕਿਉਂਕਿ ਉਹਨਾਂ ਨੂੰ ਸਖਤ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਸੀ ਤੇ ਥੋੜੀ ਦੇਰ ਬਾਅਦ ਦਿਨ ਚੜ੍ਹਨ ਵਾਲਾ ਸੀ ਤੇ ਅਜਿਹਾ ਹੋਣ ਦੀ ਸੂਰਤ ਵਿੱਚ ਉਹਨਾ ਦੇ ਮੋਰਚੇ ਜ਼ਾਹਰ ਹੋ ਜਾਣੇ ਸਨ । ਇਸ ਲਈ ਉਹਨਾਂ ਨੇ ਟੈਂਕਾ ਰਾਹੀ ਹੈਸ਼ ਗੋਲੇ (High Explosive Squash Heads) ਸ੍ਰੀ ਅਕਾਲ ਤਖਤ ਸਾਹਿਬ ਤੇ ਦਾਗਣ ਦਾ ਹੁਕਮ ਦਿੱਤਾ । 80 ਤੋਂ ਜ਼ਿਆਦਾ ਗੋਲੇ ਦਾਗੇ ਗਏ ਤੇ ਸ੍ਰੀ ਅਕਾਲ ਤਖਤ ਨੂੰ ਤਬਾਹ ਕਰ ਦਿਤਾ ਗਿਆ ਤੇ ਆਸੇ ਪਾਸੇ ਦੇ 400 ਘਰ ਤੇ ਦੁਕਾਨਾਂ ਤਬਾਹ ਹੋ ਗਈਆਂ ।
6 ਜੂਨ -
ਜਾਬਾਂਜ਼ ਸਿੱਖ ਰਾਖੇ ਜਿਹੜੇ ਗੋਲੀਬਾਰੀ ਤੋਂ ਬਚ ਗਏ ਸਨ ਉਹ ਅਜੇ ਵੀ ਫੌਜ ਦਾ ਮੁਕਾਬਲਾ ਕਰ ਰਹੇ ਸਨ । ਫੌਜ ਉਹਨਾਂ ਨਾਲ 12:30 ਤੱਕ ਮੁਕਾਬਲਾ ਕਰਦੀ ਰਹੀ । ਅਖੀਰ 6 ਜੂਨ ਦੀ ਰਾਤ ਨੂੰ ਫੌਜੀ ਸ੍ਰੀ ਅਕਾਲ ਤਖਤ ਸਾਹਿਬ ਦੇ ਬੇਸਮੈਂਟ ਵਿੱਚ ਦਾਖਲ ਹੋਣ ਵਿੱਚ ਕਾਮਯਾਬ ਹੋਏ ਤੇ ਸਿੱਖਾ ਦੀਆ ਬੰਦੂਕਾ ਦੀ ਅਵਾਜ਼ ਬੰਦ ਹੋ ਗਈ ।
ਨਤੀਜਾ -
ਫੌਜ ਨੇ ਬਹੁਤ ਥੋੜੇ ਸਿੱਖਾਂ ਦੇ ਹੱਥੋਂ ਬੇਇਜ਼ਤੀ ਭਰੀ ਹਾਰ ਖਾਧੀ । ਉਹਨਾਂ ਦਾ ਕੁਝ ਘੰਟਿਆਂ ਵਿੱਚ ਆਪਰੇਸ਼ਨ ਕਰਨ ਦਾ ਦਾਅਵਾ ਇੱਕ ਲੰਬੀ ਤੇ ਘਮਸਾਨ ਲੜਾਈ ਵਿੱਚ ਬਦਲ ਗਿਆ ਤੇ ਉਹਨਾਂ ਨੂੰ ਜਿਸ ਤਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਉਸ ਨਾਲ ਉਹ ਹਿੱਲ ਗਏ । ਜਦੋਂ ਫੌਜੀਆਂ ਦਾ ਹਮਲਾ ਖਤਮ ਹੋਇਆ ਤਾਂ ਉਹ ਹੁੱਲੜਬਾਜ਼ੀ ਤੇ ਉੱਤਰ ਆਏ । ਜਿਹੜੇ ਨੌਜਵਾਨ ਸਿੱਖ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਤੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਆਏ ਸੀ ਉਹਨਾਂ ਨੂੰ ਮਾਰਿਆ ਕੁੱਟਿਆ ਗਿਆ, ਉਹਨਾਂ ਦੀਆ ਦਸਤਾਰਾਂ ਲਾਹ ਲਈਆਂ ਗਈਆਂ ਤੇ ਦਸਤਾਰਾਂ ਨਾਲ ਉਹਨਾਂ ਦੇ ਪਿੱਛੇ ਹੱਥ ਬੰਨੇ ਗਏ । ਨੌਜਵਾਨਾਂ ਨੂੰ ਖਾਸ ਕਰਕੇ ਚੁਣਿਆ ਗਿਆ ਤੇ ਉਹਨਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ । ਬਾਕੀ ਯਾਤਰੀ ਜਿਹਨਾਂ ਨੇ ਕਈ ਦਿਨਾਂ ਤੋਂ ਪਾਣੀ ਨਹੀਂ ਪੀਤਾ ਸੀ ਨੂੰ ਛੋਟੇ ਕਮਰਿਆ ਵਿੱਚ ਤਾੜ ਦਿੱਤਾ ਗਿਆ ਤੇ ਹਵਾ ਦਾ ਨਿਕਾਸ ਨਾ ਹੋਣ ਕਰਕੇ ਉਹ ਸਾਹ ਘੁੱਟ ਕੇ ਮੌਤ ਦੇ ਮੂੰਹ ਵਿੱਚ ਚਲੇ ਗਏ । ਇਸ ਦੌਰਾਨ ਫੌਜੀ ਕੀਮਤੀ ਚੀਜ਼ਾਂ ਦੀ ਲੁੱਟਮਾਰ ਕਰਦੇ ਰਹੇ ਤੇ ਉਹਨਾਂ ਨੇ ਸੈਂਟਰਲ ਸਿੱਖ ਰੈਫਰੈਂਸ ਲਾਇਬਰੇਰੀ ਨੂੰ ਅੱਗ ਲਗਾ ਦਿੱਤੀ ।
ਭਾਰਤੀ ਇੰਤਜ਼ਾਮੀਆ ਕਤਲੇਆਮ ਤੋਂ ਬਾਅਦ ਹਰਕਤ ਵਿੱਚ ਆ ਗਈ ਤੇ ਉਹ ਕੂੜੇ ਦੇ ਟਰੱਕਾਂ ਵਿੱਚ ਲਾਸ਼ਾਂ ਨੂੰ ਢੋਂਦੀ ਰਹੀ । ਲਾਸ਼ਾਂ ਨੂੰ ਕੱਠੀਆਂ ਸਸਕਾਰ ਕਰ ਦਿੱਤਾ ਗਿਆ ਤੇ ਕੋਈ ਪਛਾਣ ਨਾ ਕੀਤੀ ਗਈ ਕਿ ਕਿਸ ਕਿਸ ਦੀ ਲਾਸ਼ ਹੈ । ਕੋਈ ਰਿਕਾਰਡ ਵੀ ਨਾਂ ਰੱਖਿਆ ਗਿਆ ਤੇ ਪਰਿਵਾਰਾਂ ਨੂੰ ਆਪਣੇ ਪਰਿਵਾਰਕ ਜੀਆਂ ਬਾਰੇ ਪਤਾ ਲਾਉਣ ਦਾ ਕੋਈ ਸਾਧਨ ਨਾ ਰਿਹਾ । ਸਰਕਾਰ ਮੁਤਾਬਕ ਇਸ ਅਟੈਕ ਵਿੱਚ 493 ਲੋਕ ਮਾਰੇ ਗਏ । ਪਰ ਇਸ ਦੇ ਉਲਟ ਮਨੁੱਖੀ ਅਧਿਕਾਰ ਜਥੇਬੰਦੀਆਂ ਮੁਤਾਬਕ ਉਹ ਯਾਤਰੀ ਜਿਨ੍ਹਾ ਦਾ ਕੁਝ ਪਤਾ ਨਾ ਲੱਗ ਸਕਿਆ ਉਹਨਾਂ ਦੀ ਗਿਣਤੀ ਹਜ਼ਾਰਾ ਵਿੱਚ ਸੀ । ਸਰਕਾਰ ਵੱਲੋਂ ਮਰੇ ਫੌਜੀਆਂ ਦੀ ਗਿਣਤੀ ਵੀ ਬਹੁਤ ਘੱਟ ਦੱਸੀ ਗਈ । ਸਰਕਾਰ ਮੁਤਾਬਕ 75 ਮੋਤਾਂ ਤੇ 249 ਜ਼ਖਮੀ ਦੱਸੇ ਗਏ । ਪਰ ਲੁਕਵੇਂ ਰੂਪ ਵਿੱਚ ਫੋਜੀਆ ਮੁਤਾਬਕ ਇਹ ਗਿਣਤੀ ਬਹੁਤ ਜ਼ਿਆਦਾ ਸੀ । ਰਾਜੀਵ ਗਾਂਧੀ ਨੇ ਕਾਨਪੁਰ ਵਿੱਚ ਇੱਕ ਬਿਆਨ ਅੰਦਰ ਇਹ ਗਿਣਤੀ 700 ਦਿੱਤੀ ਸੀ ਪਰ ਉਹ ਬਾਅਦ ਵਿੱਚ ਇਸ ਤੋਂ ਮੁੱਕਰ ਗਿਆ ।
ਜਿਹੜੇ ਯਾਤਰੀ ਇਸ ਹਮਲੇ ਵਿੱਚੋਂ ਬਚਣ ਵਿੱਚ ਕਾਮਯਾਬ ਹੋ ਗਏ ਸਨ ਉਹਨਾਂ ਨੂੰ ਜੰਗੀ ਕੈਦੀਆ ਦੇ ਕੈਂਪਾਂ ਵਿੱਚ ਲਿਜਾਇਆ ਗਿਆ । ਬਾਅਦ ਵਿੱਚੋਂ ਉਹਨਾਂ ਨੂੰ ਦੂਰ ਦੁਰਾਡੇ ਜੇਲਾਂ ਵਿੱਚ ਭੇਜ ਦਿੱਤਾ ਗਿਆ ਜਿੱਥੇ ਉਹ ਸਾਲਾਂ ਬੱਧੀ ਜੇਲਾਂ ਵਿੱਚ ਰਹੇ