ਨਵੀਂ ਦਿੱਲੀ, 18 ਦਸੰਬਰ (ਉਪਮਾ ਡਾਗਾ ਪਾਰਥ)-ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਭਿ੍ਸ਼ਟਾਚਾਰ ਨਾਲ ਨਜਿੱਠਣ ਲਈ ਸਿਰਫ਼ ਲੋਕਪਾਲ ਬਿੱਲ ਹੀ ਕਾਫ਼ੀ ਨਹੀਂ ਹੈ | ਇਸ ਲਈ ਪੂਰਾ ਕਾਨੂੰਨੀ ਤੰਤਰ ਵਿਕਸਿਤ ਕਰਨ ਦੀ ਲੋੜ ਹੈ | ਰਾਹੁਲ ਗਾਂਧੀ ਨੇ ਕਿਹਾ, 'ਭਿ੍ਸ਼ਟਾਚਾਰ ਨੂੰ ਖਤਮ ਕਰਨ ਲਈ ਯੂ. ਪੀ. ਏ. ਸਰਕਾਰ ਨੇ ਸਭ ਤੋਂ ਪਹਿਲਾਂ ਆਰ. ਟੀ. ਆਈ. (ਸੂਚਨਾ ਦਾ ਅਧਿਕਾਰ) 2009 ਸ਼ੁਰੂ ਕੀਤਾ |' 6 ਹੋਰ ਅਜਿਹੇ ਬਿੱਲ ਹਨ, ਜਿਸ ਨਾਲ ਭਿ੍ਸ਼ਟਾਚਾਰ 'ਤੇ ਕਰਾਰਾ ਹਮਲਾ ਕੀਤਾ ਜਾ ਸਕਦਾ ਹੈ | ਅਜਿਹੇ ਬਿੱਲਾਂ 'ਚੋਂ 4 ਬਿੱਲ ਅਜੇ ਲੋਕ ਸਭਾ 'ਚ ਅਤੇ 2 ਰਾਜ ਸਭਾ 'ਚ ਬਕਾਇਆ ਪਏ ਹਨ |