ਅਸੀਂ ਕਿਨੇ ਦੇਖ ਨਾਸ਼ੁਕਰੇ ਆ ਤੈਨੂੰ ਛਡਿਆ ਦਿਲੋਂ &#26

ਇਹ ਜਾਣਦਿਆਂ ਇਸ ਦੁਨੀਆਂ ਨੂੰ ਇੱਕ ਤੂੰ ਹੀ ਰਿਹਾ ਚੱਲਾ ਰੱਬਾ
ਅਸੀਂ ਕਿਨੇ ਦੇਖ ਨਾਸ਼ੁਕਰੇ ਆ ਤੈਨੂੰ ਛਡਿਆ ਦਿਲੋਂ ਭੁਲਾ ਰੱਬਾ

ਧਰਤੀ ਦੇ ਚੱਪੇ ਚੱਪੇ ਤੇ ਖੰਡੀ ਬਰਹਮੰਡੀ ਰਾਜ ਤੇਰਾ
ਤੇਰੇ ਹੁਕਮ ਤੇ ਦੁਨੀਆਂ ਵਸਦੀ ਏ ਸਾਹ ਇੱਕ ਇੱਕ ਹੈ ਮੁਹਤਾਜ ਤੇਰਾ

ਕਾਇਨਾਤ ਦਾ ਮਾਲਿਕ ਤੂੰ ਇੱਕੋ ਉਂਜ ਰੱਖੇ ਤੇਰੇ ਨਾਂ ਬੜੇ
ਤੂੰ ਪਾਕ ਹੈ ਆਪ ਜੁਗਾਦੋਂ ਹੀ ਤੇਰੇ ਬੰਦਿਆ ਤੇ ਇਲਜਾਮ ਬੜੇ

ਤੇਰੇ ਤਕ ਇੱਕੋ ਜਾਂਦਾ ਏ ਅਸੀਂ ਕਈ ਬਣਾ ਲਏ ਰਾਹ ਰੱਬਾ

ਅਸੀਂ ਕਿਨੇ ਦੇਖ ਨਾਸ਼ੁਕਰੇ ਆ ਤੈਨੂੰ ਛਡਿਆ ਦਿਲੋਂ ਭੁਲਾ ਰੱਬਾ

ਸਾਨੂੰ ਸਾਰਾ ਕੁਝ ਹੀ ਮਿਲ ਜਾਵੇ ਅਸੀਂ ਫੜੇ ਹੋਏ ਹਾ ਗਰਜਾਂ ਨੇ

ਹਉਮੈ, ਅਹਿਸਾਨ ਫ਼ਰਾਮੋਸ਼ੀ, ਸਾਨੂੰ ਕਈ ਤਰਾਂ ਦੀਆਂ ਮਰਜਾਂ ਨੇ

ਜੋ ਚੰਗਾ ਕੀਤਾ ਮੈਂ ਕੀਤਾ ਜੋ ਮਾੜਾ ਹੁੰਦਾ ਰੱਬ ਕਰਦਾ
ਕਰੇ ਕਾਣੀ ਵੰਡ ਹਮੇਸ਼ਾ ਹੀ ਮੇਰੇ ਨਾਲ ਸਾੜਾ ਰੱਬ ਕਰਦਾ

ਸਾਨੂੰ ਮੰਗਦਿਆ ਨੂੰ ਸਬਰ ਨਹੀਂ... ਨਹੀਂ ਰਹਿੰਦੇ ਵਿਚ ਰਜ਼ਾ ਰੱਬਾ

ਅਸੀਂ ਕਿਨੇ ਦੇਖ ਨਾਸ਼ੁਕਰੇ ਆ ਤੈਨੂੰ ਛਡਿਆ ਦਿਲੋਂ ਭੁਲਾ ਰੱਬਾ

ਸਾਡੇ ਚਿਹਰੇ ਨੇ ਇਨਸਾਨਾਂ ਦੇ ਇਨਸਾਨਾਂ ਵਾਲੀ ਬਾਤ ਨਹੀਂ

ਇੱਕ ਪੈਸਾ ਚੌਧਰ ਯਾਦ ਹੈ ਬੱਸ ਚੇਤੇ ਆਪਣੀ ਔਕਾਤ ਨਹੀਂ

ਕੱਚਿਆਂ ਮਹਿਬੂਬਾਂ ਵਾਂਗ ਕੌਲ ਭੁੱਲ ਬੇਵਫਾ ਬਣ ਬੈਠੇ ਆ

ਨਾਂ ਤੇਰਾ ਕਿਸ ਨੇ ਲੈਣਾ ਏ ਅਸੀਂ ਆਪ ਖੁਦਾ ਬਣ ਬੈਠੇ ਆ

ਨੇਕੀ ਤਾਂ ਭੁੱਲ ਕੇ ਹੋ ਜਾਵੇ ਕੋਈ ਛੱਡਦੇ ਨਹੀਂ ਗੁਨਾਹ ਰੱਬਾ

ਅਸੀਂ ਕਿਨੇ ਦੇਖ ਨਾਸ਼ੁਕਰੇ ਆ ਤੈਨੂੰ ਛਡਿਆ ਦਿਲੋਂ ਭੁਲਾ ਰੱਬਾ

ਤੂੰ ਓਹਲੇ ਕਰ ਕੇ ਬਚਿਆ ਏ ਨਹੀਂ ਵੇਚ ਕੇ ਜਾਂਦੇ ਖਾ ਰੱਬਾ
ਅਸੀਂ ਕਿਨੇ ਦੇਖ ਨਾਸ਼ੁਕਰੇ ਆ ਤੈਨੂੰ ਛਡਿਆ ਦਿਲੋਂ ਭੁਲਾ ਰੱਬਾ

ਖੁਦ ਬਣੇ ਪਵਿੱਤਰ ਹੋਰਾਂ ਨੂੰ ਦੂਰੋਂ ਦੁਰਕਾਰਨ ਲੱਗ ਪਏ ਆ

ਡਰ ਭੁੱਲ ਕੇ ਤੇਰਾ ਤੈਨੂੰ ਵੀ ਹੋਸ਼ੇ ਵੰਗਾਰਨ ਲੱਗ ਪਏ ਆ

ਮਖਸੂਸਪੁਰੀ ਹੰਕਾਰਿਆ ਨੂੰ ਅੱਜ ਤਾਹੀਓਂ ਹਾਰਾਂ ਪੈ ਰਹੀਆਂ

ਤੇਰੇ ਸਚੇ ਦਰ ਤੋਂ ਟੁਟਿਆਂ ਨੂੰ ਹਰ ਪਾਸਿਓਂ ਮਾਰਾਂ ਪੈ ਰਹੀਆਂ

ਤੇਰਾ ਦੋਸ਼ ਨਹੀਂ ਮੇਰੇ ਵਰਗੇ ਕੀਤੀਆਂ ਰਹੇ ਨੇ ਪਾ ਰੱਬਾ

ਅਸੀਂ ਕਿਨੇ ਦੇਖ ਨਾਸ਼ੁਕਰੇ ਆ ਤੈਨੂੰ ਛਡਿਆ ਦਿਲੋਂ ਭੁਲਾ ਰੱਬਾ
 

kit walker

VIP
Staff member
Re: ਅਸੀਂ ਕਿਨੇ ਦੇਖ ਨਾਸ਼ੁਕਰੇ ਆ ਤੈਨੂੰ ਛਡਿਆ ਦਿਲੋਂ

ਤੇਰੇ ਸਚੇ ਦਰ ਤੋਂ ਟੁਟਿਆਂ ਨੂੰ ਹਰ ਪਾਸਿਓਂ ਮਾਰਾਂ ਪੈ ਰਹੀਆਂ

ਤੇਰਾ ਦੋਸ਼ ਨਹੀਂ ਮੇਰੇ ਵਰਗੇ ਕੀਤੀਆਂ ਰਹੇ ਨੇ ਪਾ ਰੱਬਾ

ਅਸੀਂ ਕਿਨੇ ਦੇਖ ਨਾਸ਼ੁਕਰੇ ਆ ਤੈਨੂੰ ਛਡਿਆ ਦਿਲੋਂ ਭੁਲਾ ਰੱਬਾ
 

Justpunjabi

Lets_rock
Re: ਅਸੀਂ ਕਿਨੇ ਦੇਖ ਨਾਸ਼ੁਕਰੇ ਆ ਤੈਨੂੰ ਛਡਿਆ ਦਿਲੋਂ

gud work dear
 

chardi kala vich rhiye

HaRdCoRe BiOtEcHnOlOgIsT
Re: ਅਸੀਂ ਕਿਨੇ ਦੇਖ ਨਾਸ਼ੁਕਰੇ ਆ ਤੈਨੂੰ ਛਡਿਆ ਦਿਲੋਂ

...ssa g....nice linezz........keep it up....

oh keha ae na....Maan Sahb ne..." Rabb nu gaalan kadhda khud nu mangna aunda nhi"...so kamiyan ta saade ch ee ne...parmatma ta sb da changa ee krda....
 

#Jatt On Hunt

47
Staff member
Re: ਅਸੀਂ ਕਿਨੇ ਦੇਖ ਨਾਸ਼ੁਕਰੇ ਆ ਤੈਨੂੰ ਛਡਿਆ ਦਿਲੋਂ

gud....
 
Re: ਅਸੀਂ ਕਿਨੇ ਦੇਖ ਨਾਸ਼ੁਕਰੇ ਆ ਤੈਨੂੰ ਛਡਿਆ ਦਿਲੋਂ

ਦੇਬੀ ਮਖਸੂਸਪੁਰੀ ਦਾ ਕੋਈ ਜਵਾਬ ਨਹੀਂ ....ਸਦਾ ਜਿਓਂਦਾ ਵਸਦਾ ਰਵੇ
 
Top