ਮਸਜਿਦਾਂ ਤੇ ਮੰਦਿਰਾਂ ਤਕ ਰਹਿ ਨਾ ਜਾਵੀਂ ਤੂੰ ਦਿਲ&#26

ਗਜ਼ਲ
ਮਸਜਿਦਾਂ ਤੇ ਮੰਦਿਰਾਂ ਤਕ ਰਹਿ ਨਾ ਜਾਵੀਂ ਤੂੰ ਦਿਲਾ i
ਜੋ ਖੁਦਾ ਦੇ ਘਰ ਨੂੰ ਪਹੁੰਚਣ ਰਾਹ ਬਣਾਵੀਂ ਤੂੰ ਦਿਲਾ i

ਤੂੰ ਸਮੁੰਦਰ ਦਾ ਹੈ ਤੁਪਕਾ ਪਰ ਜੁਦਾ ਉਸ ਤੋਂ ਰਹੇਂ,
ਮਿਲਣ ਤੋਂ ਪਹਿਲਾਂ ਤਾਂ ਦਰਿਆ ਵਿਚ ਸਮਾਵੀਂ ਤੂੰ ਦਿਲਾ i

ਜੋ ਦਿਸ਼ਾਵਾਂ ਹੀਣ ਚੱਲਦੇ ਪਾਉਂਦੇ ਨਾ ਮੰਜਿਲ ਕਦੇ,
ਸੇਧ ਬਿਨ ਕੋਈ ਨਿਸ਼ਾਨਾਂ ਨਾ ਲਾਗਵੀਂ ਤੂੰ ਦਿਲਾ i

ਸੋਚ ਨੂੰ ਕਰ ਕੇ ਤੂੰ ਰੌਸ਼ਨ ਚਾਨਣਾਂ ਵੰਡਦਾ ਰਹੀਂ,
ਬਾਲ ਕੇ ਖਿਆਲਾਂ ਦੇ ਦੀਵੇ ਨਾ ਬੁਝਾਵੀਂ ਤੂੰ ਦਿਲਾ i

ਹੋਰਨਾਂ ਦੇ ਰਾਹ ਚੋਂ ਸੂਲਾਂ ਤੂੰ ਹਟਾਉਂਦਾ ਹੀ ਰਹੇਂ,
ਆਪਣੇ ਰਾਹਾਂ ‘ਚੋਂ ਕੰਡੇ ਵੀ ਹਟਾਵੀਂ ਤੂੰ ਦਿਲਾ i

ਇਸ਼ਕ ਦੇ ਬੂਟੇ ਜੋ ਲਾਏ ਸੁੱਕ ਨਾ ਜਾਵਣ ਉਹ ਕਦੇ,
ਔੜ ਦੇ ਵਿਚ ਜਿਗਰ ਦਾ ਰੱਤ ਵੀ ਪਿਲਾਵੀਂ ਤੂੰ ਦਿਲਾ i

ਤਿੜਕ ਜਾਵੇ ਜੋ ਵੀ ਰਿਸ਼ਤਾ ਮੁੜ ਕਦੇ ਜੁੜਦਾ ਨਹੀਂ,
ਸ਼ੀਸ਼ਿਆਂ ‘ਤੇ ਪੱਥਰਾਂ ਨੂੰ ਨਾ ਸਜਾਵੀਂ ਤੂੰ ਦਿਲਾ i

ਜੋ ਸਿਖਾਵੇ ਗਿਰ ਕੇ ਖੜਨਾ ਸ਼ੁਕਰੀਆ ਉਸਦਾ ਕਰੀਂ,
ਯਾਦ ਰੱਖਣਾ ਪਰ ਉਹ ਠੋਕਰ ਨਾ ਭੁਲਾਵੀਂ ਤੂੰ ਦਿਲਾ i
ਆਰ.ਬੀ.ਸੋਹਲ
 
Re: ਮਸਜਿਦਾਂ ਤੇ ਮੰਦਿਰਾਂ ਤਕ ਰਹਿ ਨਾ ਜਾਵੀਂ ਤੂੰ ਦਿਲ

Baniya rahi unp da sada tu ..
Kade sohal to manda na likhavi tu dila ..

Bhut sohna likhiya veer g
 
Top