ਧੁੱਪ ਮੁਬਾਰਕ ਤੈਨੂੰ ਤੇਰੀ, ਚੁੱਪ ਮੁਬਾਰਕ ਮੈਨੂੰ &#26

KARAN

Prime VIP
ਧੁੱਪ ਮੁਬਾਰਕ ਤੈਨੂੰ ਤੇਰੀ, ਚੁੱਪ ਮੁਬਾਰਕ ਮੈਨੂੰ ਮੇਰੀ,
ਚਾਲਾਂ ਨਾਲ ਮੁਹੱਬਤ ਖੇਡੀ, ਜਿੱਤ ਮੁਬਾਰਕ ਤੈਨੂੰ ਤੇਰੀ,
ਤੇਰੀ-ਮੇਰੀ ਦੋਹਾਂ ਦੀ ਹੀ, ਹਰ ਇਕ ਲੋੜ੍ਹ-ਜ਼ਰੂਰਤ ਵੱਖਰੀ,
ਮੈਂ ਜੋ ਚਾਹੀ ਮੂਰਤ ਵੱਖਰੀ, ਤੂੰ ਜੋ ਲੱਭੀ ਸੂਰਤ ਵੱਖਰੀ,
ਟੁੱਟ ਗਏ ਨੇ ਭਰਮ ਪੁਰਾਣੇ, ਨਵੇਂ ਭੁਲੇਖੇ ਪਾਵਣ ਦੇ ਹੁਣ,
ਜਿੱਥੇ ਬੰਨ੍ਹ ਬਿਠਾਇਆ ਸੀ ਤੂੰ, ਓਥੋਂ ਮੈਨੂੰ ਜਾਵਣ ਦੇ ਹੁਣ,
ਜਿਸ ਦੀਆਂ ਨਜ਼ਰਾਂ ਘਰ ‘ਤੇ ਟਿਕੀਆਂ, ਉਹ ਸਫਰਾਂ ‘ਤੋਂ ਕੀ ਪਾਵੇਗਾ?
ਜੇ ਹਮਸਫਰੀ ਹੋਵੇਗਾ ਕੋਈ, ਸੜ੍ਹਕਾਂ ਉੱਤੇ ਮਿਲ ਜਾਵੇਗਾ,
ਏਸ ਆਸ ‘ਤੇ ਨਿਕਲੇ ਹਾਂ ਹੁਣ, ਲੱਭਣ ਯਾਰ ਇਨਾਮਾਂ ਵਰਗੇ,
ਲੋੜ੍ਹ ਤੇਰੀ ਜੋ ਖਿਆਲੀ-ਪੁਤਲੇ, ਸਾਂਭੀ ਰੱਖ ਗੁਲਾਮਾਂ ਵਰਗੇ,
ਇਸ਼ਕ ਤੇਰੇ ਇਲਜ਼ਾਮਾਂ ਵਰਗੇ.......
@ ਬਾਬਾ ਬੇਲੀ, 2014
 
Re: ਧੁੱਪ ਮੁਬਾਰਕ ਤੈਨੂੰ ਤੇਰੀ, ਚੁੱਪ ਮੁਬਾਰਕ ਮੈਨੂੰ

superbhhh
 
Re: ਧੁੱਪ ਮੁਬਾਰਕ ਤੈਨੂੰ ਤੇਰੀ, ਚੁੱਪ ਮੁਬਾਰਕ ਮੈਨੂੰ

ਬਹੁੱਤ ਖੂਬ ਜੀਓ
 
Re: ਧੁੱਪ ਮੁਬਾਰਕ ਤੈਨੂੰ ਤੇਰੀ, ਚੁੱਪ ਮੁਬਾਰਕ ਮੈਨੂੰ

Bhut sohna likhya
 
Top