Yaar Punjabi
Prime VIP
ਘਰੋਂ ਭੱਜਕੇ ਵਿਆਹ ਕਰਵਾਉਣਾ, ਅਦਾਲਤਾਂ ਵਿੱਚ ਖੱਜਲ ਖੁਆਰ ਹੁਣਾ, ਹੋਟਲਾਂ ਵਿੱਚ ਰੁੱਕਣਾ, ਦੋਸਤਾਂ ਨੂੰ ਪੈਸੇ ਦਾ ਪਰਬੰਧ ਕਰਨ ਲਈ ਕਹਿਣਾ, ਗਵਾਹ ਲੱਭਣੇ...ਇਹ ਸਭ ਕੋਈ ਸ਼ੌਂਕ ਨੂੰ ਨਹੀਂ ਕਰਦਾ ਤੇ ਨਾ ਹੀ ਕਿਸੇ ਦਾ ਦਿਲ ਹੁੰਦਾ ਹੈ ਇਸ ਤਰਾਂ ਵਿਆਹ ਕਰਵਾਉਣ ਨੂੰ.
ਸਾਰੇ ਘਰਦਿਆਂ ਦੀ ਮੌਜਦੂਗੀ ਵਿੱਚ ਹੀ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਨਾ ਚਾਹੁੰਦੇ ਨੇ...
ਪਰ ਫ਼ਿਰ ਮੁੰਡੇ ਕੁੜੀਆਂ ਕਿਉਂ ਕਰਵਾ ਲੈਂਦੇ ਨੇ ?
ਸਭ ਤੋਂ ਵੱਡਾ ਕਾਰਨ ''ਘਰਦਿਆਂ ਦਾ ਨਾ ਮੰਨਣਾ''
ਘਰਦੇ ਕਿਉਂ ਨਹੀਂ ਮੰਨਦੇ ?
ਕਿਉਂਕਿ ਮੁੰਡਾ ਜਾਂ ਕੁੜੀ ਹੋਰ ਧਰਮ/ਜਾਤ ਦੇ ਹੁੰਦੇ ਨੇ, ਮੁੰਡੇ ਕੋਲ ਜ਼ਮੀਨ ਦੇ ਇੱਕ ਦੋ ਟੁੱਕੜੇ ਹੀ ਹੁੰਦੇ ਨੇ, ਘਰ ਕੋਈ ਖ਼ਾਸ ਨਹੀਂ ਹੁੰਦਾ, ਪਹਿਲਾਂ ਹੀ ਰਿਸ਼ਤੇ ਦਾ ਕਿਸੇ ਨੂੰ ਕਿਹਾ ਹੁੰਦਾ ਜਾਂ ਫ਼ਿਰ ਮੁੰਡਾ ਜਾਂ ਕੁੜੀ ਆਪਣੀ ਪਸੰਦ ਦਾ ਹੀ ਲੱਭਣਾ ਹੁੰਦਾ ਹੈ ਜਿਵੇਂ ਮਾਪਿਆਂ ਨੇ ਆਪਣੀ ਜ਼ਿੰਦਗੀ ਓਹਨਾਂ ਨਾਲ ਗੁਜ਼ਾਰਨੀ ਹੋਵੇ...
ਮਾਪੇ ਧੀ ਪੁੱਤ ਦੀ ਖੁਸ਼ੀ ਦੀ ਜਗਾਹ ਆਪਣੀ ਖੁਸ਼ੀ ਅੱਗੇ ਰੱਖ ਲੈਂਦੇ ਨੇ, ਰਿਸ਼ਤਾ ਇਨਸਾਨ ਨਾਲ ਨਹੀਂ, property ਨਾਲ ਕੀਤਾ ਜਾਂਦਾ ਹੈ, ਹੋ ਸਕਦਾ love marriage ਕਾਰਗਰ ਸਾਬਿਤ ਨਾ ਹੋਵੇ, ਮੁੰਡੇ ਕੁੜੀ ਦੀ ਵਿਆਹ ਤੋਂ ਬਾਅਦ ਵਿਗੜ ਜਾਵੇ, ਪਰ ਘਰਦਿਆਂ ਦਾ ''ਤੁਸੀਂ ਆਪ ਕਰਵਾਇਆ, ਆਪ ਨਜੀਠੋ'' ਕਹਿ ਦੇਣਾ ਜਾਂ ਮੁੱਢੋਂ ਹੀ ਰਿਸ਼ਤਾ, ਬੋਲ ਚਾਲ ਖ਼ਤਮ ਕਰ ਦੇਣਾ ਕਿੰਨਾ ਕੁ ਸਹੀ ਹੈ,
ਜਵਾਨ ਖੂਨ ਨੂੰ ਕਦੇ ਕਦੇ ਤਜ਼ਰਬੇ ਵਾਲੇ ਖੂਨ ਦੀ ਜ਼ਰੂਰਤ ਵੀ ਪੈਂਦੀ ਹੈ, ਤਾਂ ਜੋ ਜ਼ਿੰਦਗੀ ਦਾ ਅਗਲਾ ਪੜਾਅ ਸਾਫ਼ ਤੇ ਸਹੀ ਹੋ ਸਕੇ !
ਮਾਪਿਆਂ ਨੂੰ ਹੁਣ Generation Gap ਸਮਝਨਾ ਪਵੇਗਾ, ਪਹਿਲਾਂ ਵਿਆਹ ਵਾਲੇ ਦਿਨ ਮੁੱਖ ਦੇਖਣ ਵਿੱਚ ਤੇ ਹੁਣ ਪਹਿਲਾਂ ਹੀ ਜੀਵਨ ਸਾਥੀ ਚੁਣ ਲੈਣ ਵਿੱਚ ਫ਼ਰਕ ਹੈ, ਪੁਰਾਣੇ ਸਮਿਆਂ ਦੀ ਭਲਾ ਕਿੰਨੀਆਂ ਕੁ arranged marriages ਸਫਲ ਸਨ ?
ਕਿਸੇ ਵੀ ਬਜ਼ੁਰਗ ਔਰਤ ਨੂੰ ਬੈਠਾ ਕੇ ਪੁੱਛ ਲਵੋ ਉਸ ਨਾਲ ਕੀ ਕੀ ਨਹੀਂ ਹੋਇਆ ?
ਸ਼ਾਰੀਕੇਬਾਜ਼ੀ ਨੇ ਕੀ ਕੀ ਨਹੀਂ ਕੀਤਾ ? ਘਰ ਵਾਲੇ ਨੇ ਸ਼ਰਾਬ ਪੀ ਕੇ ਕਿੰਨੀ ਵਾਰ ਕੁੱਟਿਆ ? ਓਹ ਆਪਣਾ ਆਪ ਮਾਰਕੇ ਵੱਸੀਆਂ ਸਹੁਰੇ ਘਰ....
ਭਾਵੇਂ ਕੁੜੀ ਲੱਖ ਦੁੱਖੀ ਹੋਵੇ ਪਰ ਮਾਪਿਆਂ ਨੇ ਕਹਿਣਾ ''ਹੁਣ ਤੇਰੀ ਅਰਥੀ ਹੀ ਓਥੋਂ ਨਿਕਲੇਗੀ, ਅਸੀਂ ਨੀਂ ਲਿਆ ਸਕਦੇ ਘਰ'' ਇਹ ਸਨ ਪਹਿਲਾਂ ਦੀਆਂ arranged marriages...
ਕਾਫੀ ਹੱਦ ਤੱਕ ਇਹੀ ਹਾਲ ਅੱਜਕੱਲ ਦੀਆਂ arranged marriages ਦਾ ਹੈ, ਕੁੜੀ ਮੁੰਡੇ ਦਾ ਦਿਲ ਕਿਤੇ ਹੁੰਦਾ ਹੈ ਤੇ ਬੰਨ ਕਿਸੇ ਨਾਲ ਦਿੱਤਾ ਜਾਂਦਾ ਹੈ, ਬਾਹਰੋਂ ਲੱਗਦਾ ਹੈ ਖੁਸ਼ ਨੇ ਪਰ ਅੰਦਰੋਂ ਸਭ ਮਰਿਆ ਹੁੰਦਾ ਹੈ...
ਇਹ ਸੋਚ ਅੱਜਕੱਲ ਨਹੀਂ ਥੋਪੀ ਜਾ ਸਕਦੀ, ਹਰ ਮੁੰਡੇ ਕੁੜੀ ਨੂੰ ਜਨਮ ਸਿੱਧ ਅਧਿਕਾਰ ਹੈ ਆਪਣਾ ਜੀਵਨ ਸਾਥੀ ਚੁਣਨ ਦਾ, ਪਰ ਸਹੀ ਤੇ ਸੋਚਕੇ...
ਜੇ ਤੁਹਾਨੂੰ ਆਪਣੇ ਪਿਆਰ ਉੱਤੇ ਤੇ ਸਾਥੀ ਉੱਤੇ ਭਰੋਸਾ ਹੈ, ਉਸ ਨਾਲ ਤੁਹਾਡੀ ਖੁਸ਼ੀ ਹੈ ਫ਼ਿਰ ਤੁਹਾਡਾ ਉਸ ਨਾਲ ਕਿਸੇ ਵੀ ਹਾਲਤ ਵਿਆਹ ਕਰਵਾਉਣਾ ਜਾਇਜ਼ ਹੈ...
ਬੇਸ਼ੱਕ ਅਦਾਲਤ 'ਚ ਕਿਉਂ ਨਾ ਕਰਵਾਉਣਾ ਪਵੇ !
ਜ਼ਿੰਦਗੀ ਤੁਸੀਂ ਆਪਣੀ ਗੁਜ਼ਾਰਨੀ ਹੈ ਉਸ ਨਾਲ, ਨਾ ਕੇ ਘਰਦਿਆਂ ਨੇ, ਨਾ ਮੁਹੱਲੇ/ਪਿੰਡ ਵਾਲਿਆਂ ਨੇ, ਨਾ ਹੀ ਦੁਨੀਆ ਨੇ....ਆਪਣੀ ਤਕਦੀਰ ਆਪ ਲਿਖੋ ਆਪਣੇ ਹੱਥੀਂ...
ਜੇ ਤੁਹਾਨੂੰ court marriage ਕਰਵਾਉਣ ਵਾਲਾ couple ਮਿਲਦਾ ਹੈ ਤਾਂ ਉਸਦੀ ਇੱਜ਼ਤ ਕਰੋ ਕੇ ਓਹਨਾਂ ਨੇ ਇੰਨੀ ਹਿੰਮਤ ਦਿਖਾਈ ਕੇ ਆਪਣੀ ਜ਼ਿੰਦਗੀ ਦਾ ਫੈਂਸਲਾ ਕਰ ਸਕਣ...
ਕਿਉਂਕਿ ਘਰੋਂ ਭੱਜਕੇ ਵਿਆਹ ਕਰਵਾਉਣਾ ਕਿਸੇ ਦਾ ਸ਼ੌਂਕ ਨਹੀਂ ਹੁੰਦਾ...