ਰਣਜੀ ਟਰਾਫ਼ੀ ਦੇ ਸੈਮੀਫਾਈਨਲ ਮੈਚ ਦਾ ਪਹਿਲਾ ਦਿਨ &#26

[JUGRAJ SINGH]

Prime VIP
Staff member
ਅਜੀਤਗੜ੍ਹ, 18 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਤੇ ਕਰਨਾਟਕ ਦੀਆਂ ਟੀਮਾਂ ਵਿਚਕਾਰ ਪੀ. ਸੀ. ਏ. ਸਟੇਡੀਅਮ ਅਜੀਤਗੜ੍ਹ ਵਿੱਚ ਹੋਣ ਵਾਲੇ ਰਣਜੀ ਟਰਾਫੀ ਦੇ ਸੈਮੀਫਾਈਨਲ ਮੈਚ ਦਾ ਪਹਿਲਾ ਦਿਨ ਮੀਂਹ ਦੀ ਭੇਟ ਚੜ੍ਹ ਗਿਆ | ਸਵੇਰੇ ਤੋਂ ਰੁਕ-ਰੁਕ ਕੇ ਪੈ ਰਹੀ ਬਰਸਾਤ ਕਾਰਨ ਪ੍ਰਬੰਧਕਾਂ ਵੱਲੋਂ ਅੱਜ ਦੀ ਖੇਡ ਰੱਦ ਕਰਨ ਦਾ ਫੈਸਲਾ ਕਰ ਲਿਆ ਗਿਆ | ਸ਼ਨੀਵਾਰ ਨੂੰ ਸਵੇਰ ਤੋਂ ਹੀ ਰੁਕ-ਰੁਕ ਕਿ ਬਰਸਾਤ ਹੋਣ ਲੱਗ ਪਈ | ਸਵੇਰੇ ਲਗਭਗ 10 ਵਜੇ ਮੀਂਹ ਰੁਕਣ 'ਤੇ ਮੈਦਾਨ ਕਰਮਚਾਰੀਆਂ ਨੇ ਸਟੇਡੀਅਮ ਨੂੰ ਖੇਡਣ ਲਾਇਕ ਬਣਾਉਣ ਦੀ ਕੋਸ਼ਿਸ਼ ਕਰਨ ਲੱਗੇ, ਪਰ ਮੁੜ ਬਰਸਾਤ ਸ਼ੁਰੂ ਹੋਣ ਕਾਰਨ ਮੈਚ ਸ਼ੁਰੂ ਨਹੀਂ ਹੋ ਸਕਿਆ | ਪ੍ਰਬੰਧਕਾਂ ਨੇ ਦੱਸਿਆ ਕਿ ਐਤਵਾਰ ਨੂੰ ਜੇਕਰ ਮੌਸਮ ਠੀਕ ਰਿਹਾ ਤਾਂ ਹੀ ਮੈਚ ਸ਼ੁਰੂ ਹੋ ਸਕੇਗਾ | ਜ਼ਿਕਰਯੋਗ ਹੈ ਕਿ ਪੰਜਾਬ ਦੀ ਟੀਮ ਰਣਜੀ ਟਰਾਫੀ ਵਿਚ ਦੂਜੀ ਵਾਰ ਸੈਮੀਫਾਈਨਲ ਵਿਚ ਪਹੰੁਚੀ ਹੈ, ਪਿਛਲੀ ਵਾਰ ਪੰਜਾਬ ਦੀ ਟੀਮ ਸੋਰਾਸ਼ਟਰ ਤੋਂ ਹਾਰ ਗਈ ਸੀ |
 
Top