Punjab News ਅੰਮ੍ਰਿਤਸਰ ਤੋਂ ਕਿਰਨ ਬੇਦੀ ਤੇ ਕਪਿਲ ਵੀ ਭਾਜਪਾ ਦ&#26

[JUGRAJ SINGH]

Prime VIP
Staff member
ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੇ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਚੋਣ ਲੜਨ ਬਾਰੇ ਬੇਯਕੀਨੀ ਦੇ ਮਾਹੌਲ ਵਿਚ ਪੰਜਾਬ ਭਾਜਪਾ ਵਿਚ ਸਾਬਕਾ ਪੁਲਸ ਅਧਿਕਾਰੀ ਕਿਰਨ ਬੇਦੀ ਦਾ ਨਾਂ ਵੀ ਉੱਠਿਆ ਹੈ। ਇਹੀ ਨਹੀਂ, ਪ੍ਰਸਿੱਧ ਟੀ. ਵੀ. ਕਾਮੇਡੀਅਨ ਕਪਿਲ ਸ਼ਰਮਾ ਦਾ ਨਾਂ ਵੀ ਚਰਚਾ ਵਿਚ ਹੈ। ਇਸ ਨਾਲ ਭਾਜਪਾ ਨੇਤਾ ਇਸ ਗੱਲ ਨੂੰ ਲੈ ਕੇ ਹੈਰਾਨ ਹਨ ਕਿ ਕੀ ਪਾਰਟੀ ਹਾਈ ਕਮਾਨ ਪੰਜਾਬ ਵਿਚ ਲੋਕ ਸਭਾ ਚੋਣਾਂ ਲਈ ਉਮੀਦਵਾਰ ਪੈਰਾਸ਼ੂਟ ਰਾਹੀਂ ਉਤਾਰੇਗੀ। ਪੰਜਾਬੀ ਗਾਇਕਾ ਮਿਸ ਪੂਜਾ ਦੇ ਨਾਂ 'ਤੇ ਵੀ ਭਾਜਪਾ ਹਾਈ ਕਮਾਨ ਹੁਸ਼ਿਆਰਪੁਰ ਲੋਕ ਸਭਾ ਸੀਟ ਲਈ ਉਮੀਦਵਾਰ ਦੇ ਰੂਪ ਵਿਚ ਵਿਚਾਰ ਕਰ ਰਹੀ ਹੈ। ਇਨ੍ਹਾਂ ਨਾਵਾਂ ਨੂੰ ਲੈ ਕੇ ਪਾਰਟੀ ਵਰਕਰ ਸ਼ਸ਼ੋਪੰਜ ਦੀ ਸਥਿਤੀ ਵਿਚ ਹਨ।
 
Top