ਪਿਆਸੀਆਂ ਸਾਡੇ ਖੂਨ ਤੇ ਭੁੱਖੀਆਂ ਸਾਡੇ ਚੰਮ ਦੀਆਂ &#26

→ ✰ Dead . UnP ✰ ←

→ Pendu ✰ ←
Staff member
ਇਹ ਸਭ ਸਰਕਾਰਾਂ ਸਾਡੇ ਕਿਸ ਕੰਮ ਦੀਆਂ ਨੇ?
ਪਿਆਸੀਆਂ ਸਾਡੇ ਖੂਨ ਤੇ ਭੁੱਖੀਆਂ ਸਾਡੇ ਚੰਮ ਦੀਆਂ ਨੇ...

ਕੀ ਕਰਨਾ ਨਵੀੰ ਸਵੇਰ ਤੇ ਚਾਨਣ ਦੀਆਂ ਰਿਸ਼ਮਾਂ ਨੂੰ?
ਕਿਰਤੀ ਦੇ ਵਿਹੜੇ ਤਾਂ ਸਭ ਕਿਰਨਾਂ ਹੀ ਗਮ ਦੀਆਂ ਨੇ...

ਅੱਜ ਦੇ ਹਾਕਮਾਂ ਤੋਂ ਪਰਿਵਰਤਣ ਦੀ ਆਸ ਕੀ ਰੱਖੀਏ?
ਬਾਂਝ ਨੇ ਜੋ ਕੁੱਖਾਂ, ਉਹ ਕਦ ਕੋਈ ਵਾਰਿਸ ਜ਼ੰਮ ਦੀਆਂ ਨੇ...

ਹੱਥ ਜੁੜੇ ਮਜ਼ਦੂਰ ਦੇ, ਭਲਾ ਉਹਨਾ ਨੂੰ ਕਿਸ ਭਾਅ ਨੇ?
ਜੋ ਬੇਵੱਸ ਹੋਏ ਜੱਟ ਨੂੰ ਸਦਾ ਝੋਨੇ ਵਾਗੂੰ ਝੰਬ ਦੀਆਂ ਨੇ..

ਕਾਲੇ ਪਾਣੀ, ਫਾਂਸੀਆਂ, ਫਿਰ ਹੱਸ ਹੱਸ ਕਬੂਲ ਹੋਵਣਗੇ,
ਉੱਠੀਆਂ ਇੱਕ ਵਾਰ ਬਗਾਵਤਾਂ ਕਦੇ ਨਾ ਥੰਮ ਦੀਆਂ ਨੇ...

ਲਾਲ ਕਿਲੇ ਦੀ ਹਿੱਕ ਤੇ ਹੋਵਾਗੇਂ ਸੰਧੂ ਕਾਬਜ਼ ਇੱਕ ਦਿਨ,
ਇਹ ਸਰਕਾਰਾਂ ਕਲਮਾਂ ਤੇ ਤਲਵਾਰਾਂ ਤੋਂ ਹੀ ਕੰਬ ਦੀਆਂ ਨੇ...

ਜੁਗਰਾਜ ਸਿੰਘ​
 
Gill Saab

Yaar Malang
Re: ਪਿਆਸੀਆਂ ਸਾਡੇ ਖੂਨ ਤੇ ਭੁੱਖੀਆਂ ਸਾਡੇ ਚੰਮ ਦੀਆਂ

lajwaab :clap :clap
 
riskyjatt

Risky Jatt
Re: ਪਿਆਸੀਆਂ ਸਾਡੇ ਖੂਨ ਤੇ ਭੁੱਖੀਆਂ ਸਾਡੇ ਚੰਮ ਦੀਆਂ

boht wadiya .....
 
<~Man_Maan~>

DEATHBEAST
Re: ਪਿਆਸੀਆਂ ਸਾਡੇ ਖੂਨ ਤੇ ਭੁੱਖੀਆਂ ਸਾਡੇ ਚੰਮ ਦੀਆਂ

ਲਾਲ ਕਿਲੇ ਦੀ ਹਿੱਕ ਤੇ ਹੋਵਾਗੇਂ ਸੰਧੂ ਕਾਬਜ਼ ਇੱਕ ਦਿਨ,
ਇਹ ਸਰਕਾਰਾਂ ਕਲਮਾਂ ਤੇ ਤਲਵਾਰਾਂ ਤੋਂ ਹੀ ਕੰਬ ਦੀਆਂ ਨੇ :ginni

dj tfs sira hi paayi jaa reha ajj kal :dj
 
→ ✰ Dead . UnP ✰ ←

→ Pendu ✰ ←
Staff member
Re: ਪਿਆਸੀਆਂ ਸਾਡੇ ਖੂਨ ਤੇ ਭੁੱਖੀਆਂ ਸਾਡੇ ਚੰਮ ਦੀਆਂ

ਲਾਲ ਕਿਲੇ ਦੀ ਹਿੱਕ ਤੇ ਹੋਵਾਗੇਂ ਸੰਧੂ ਕਾਬਜ਼ ਇੱਕ ਦਿਨ,
ਇਹ ਸਰਕਾਰਾਂ ਕਲਮਾਂ ਤੇ ਤਲਵਾਰਾਂ ਤੋਂ ਹੀ ਕੰਬ ਦੀਆਂ ਨੇ :ginni

dj tfs sira hi paayi jaa reha ajj kal :dj

Jey Copastiya banna hi aa changa share karo

gand ta har ik banda paa lainda :))
 
Re: ਪਿਆਸੀਆਂ ਸਾਡੇ ਖੂਨ ਤੇ ਭੁੱਖੀਆਂ ਸਾਡੇ ਚੰਮ ਦੀਆਂ

bohat vadiya ji.......tfs
 
Re: ਪਿਆਸੀਆਂ ਸਾਡੇ ਖੂਨ ਤੇ ਭੁੱਖੀਆਂ ਸਾਡੇ ਚੰਮ ਦੀਆਂ

writer name??
 
Re: ਪਿਆਸੀਆਂ ਸਾਡੇ ਖੂਨ ਤੇ ਭੁੱਖੀਆਂ ਸਾਡੇ ਚੰਮ ਦੀਆਂ

theek aa ji......shukria ik vaari fir
 
Top