Punjab News ਚੋਣ ਕਮਿਸ਼ਨ ਨੇ ਪਰਮਦੀਪ ਗਿੱਲ ਦਾ ਨਹੀਂ ਛੱਡਿਆ ਖਹ&#26

[MarJana]

Prime VIP
ਪੰਜਾਬ ਪੁਲੀਸ ਦੇ ਸਾਬਕਾ ਮੁਖੀ ਪਰਮਦੀਪ ਸਿੰਘ ਗਿੱਲ ਭਾਵੇਂ ਸੇਵਾ- ਮੁਕਤ ਹੋ ਗਏ ਹਨ ਪਰ ਚੋਣ ਕਮਿਸ਼ਨ ਨੇ ਅਜੇ ਉਨ੍ਹਾਂ ਪਿੱਛਾ ਨਹੀਂ ਛੱਡਿਆ। ਰਾਜ ਦੀ ਮੁੱਖ ਚੋਣ ਅਧਿਕਾਰੀ ਕੁਸੁਮਜੀਤ ਸਿੱਧੂ ਵੱਲੋਂ ਸਾਬਕਾ ਪੁਲੀਸ ਮੁਖੀ ਨੂੰ ਸਲਾਹਕਾਰ ਵਜੋਂ ਨਿਯੁਕਤ ਕਰਨ ਸਬੰਧੀ ਨਿਯੁਕਤੀ ਪੱਤਰ ਮੰਗਿਆ ਗਿਆ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਸਿੱਧੂ ਨੇ ਸੇਵਾ-ਮੁਕਤ ਪੁਲੀਸ ਅਧਿਕਾਰੀ ਵੱਲੋਂ ਸਲਾਹਕਾਰ ਦੀ ਹੈਸੀਅਤ ਵਿੱਚ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਕੋਈ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ। ਉਨ੍ਹਾਂ ਕਿਹਾ ਕਿ ਨਿਯੁਕਤੀ ਪੱਤਰ ਘੋਖਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਪੀ.ਐਸ. ਗਿੱਲ ਨੂੰ ਰਾਜ ਸਰਕਾਰ ਨੇ ਸੇਵਾ-ਮੁਕਤੀ ਤੋਂ ਬਾਅਦ ਗ੍ਰਹਿ ਵਿਭਾਗ ਦਾ ਸਲਾਹਕਾਰ ਨਿਯੁਕਤ ਕੀਤਾ ਹੈ। ਬੀਬੀ ਸਿੱਧੂ ਨੇ ਦੱਸਿਆ ਕਿ ਜਨਗਣਨਾ ਦੇ ਅੰਕੜਿਆਂ ਮੁਤਾਬਕ ਸੂਬੇ ਵਿੱਚ 18 ਲੱਖ 30 ਹਜ਼ਾਰ 195 ਨਾਗਰਿਕ ਅਜਿਹੇ ਹਨ ਜਿਨ੍ਹਾਂ ਨੇ ਅਜੇ ਤੱਕ ਵੋਟਾਂ ਨਹੀਂ ਬਣਾਈਆਂ। ਉਨ੍ਹਾਂ ਦੱਸਿਆ ਕਿ ਸੂਬੇ ਦੀ ਕੁੱਲ 2.77 ਕਰੋੜ ਦੀ ਵਸੋਂ ‘ਚੋਂ 1.68 ਕਰੋੜ ਵੋਟਰ ਹਨ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਸਾਰੇ ਨਾਗਰਿਕਾਂ ਦੀਆਂ ਵੋਟਾਂ ਯਕੀਨੀ ਬਣਾਉਣ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ।
ਬੀਬੀ ਸਿੱਧੂ ਨੇ ਦੱਸਿਆ ਕਿ ਪੰਜਾਬ ਵਿੱਚ ਵੋਟਰ ਸੂਚੀਆਂ ਵਿੱਚ ਸੁਧਾਈ ਅਤੇ ਫੋਟੋ ਪਛਾਣ ਪੱਤਰ ਬਣਾਉਣ ਦਾ ਕੰਮ ਅੱਜ 4 ਅਕਤਬੂਰ ਤੋਂ ਸ਼ੁਰੂ ਹੋ ਗਿਆ ਹੈ। ਜਿਨ੍ਹਾਂ ਨਾਗਰਿਕਾਂ ਦੀ ਉਮਰ ਪਹਿਲੀ ਜਨਵਰੀ 2012 ਨੂੰ 18 ਸਾਲ ਜਾਂ ਇਸ ਤੋਂ ਵੱਧ ਹੋਵੇਗੀ ਉਹ ਆਪਣੀ ਵੋਟ ਬਣਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਚੋਣ ਸੂਚੀਆਂ ਦੀ ਸੁਧਾਈ ਦਾ ਕੰਮ ਅੱਜ ਸ਼ੁਰੂ ਹੋ ਗਿਆ ਜੋ 20 ਅਕਤੂਬਰ ਤੱਕ ਚੱਲਦਾ ਰਹੇਗਾ। ਇਸ ਸਮੇਂ ਦੌਰਾਨ ਦੇਸ਼ ਦਾ ਕੋਈ ਵੀ ਨਾਗਰਿਕ ਜੋ ਆਪਣੀ ਵੋਟ ਬਣਾਉਣ ਲਈ ਯੋਗ ਹੈ, ਸਬੰਧਤ ਚੋਣ ਰਜਿਸਟ੍ਰੇਸ਼ਨ ਅਧਿਕਾਰੀ ਕੋਲ ਇਸ ਸਬੰਧੀ ਅਰਜ਼ੀ ਦੇ ਸਕਦਾ ਹੈ। ਵੋਟ ਬਣਾਉਣ ਲਈ ਫਾਰਮ ਜ਼ਿਲ੍ਹਾ ਚੋਣ ਅਫਸਰ ਜਾਂ ਬੂਥ ਪੱਧਰ ਦੇ ਅਫਸਰ ਤੋਂ ਹਾਸਲ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਹ ਫਾਰਮ Chief Electoral Officer Punjab ‘ਤੇ ਵੀ ਡਾਊਨਲੋਡ ਕੀਤਾ ਜਾ ਸਕਦਾ ਹੈ। ਇਕ ਵੋਟਰ ਜੋ ਆਪਣੇ ਆਪ ਨੂੰ ਵੋਟਰ ਵਜੋਂ ਰਜਿਸਟਰ ਕਰਾਉਣਾ ਚਾਹੁੰਦਾ ਹੈ ਉੇਸ ਨੂੰ ਫਾਰਮ 6 ‘ਤੇ ਅਰਜ਼ੀ ਦੇਣੀ ਹੋਵੇਗੀ। ਇਸ ਸਬੰਧੀ ਚੋਣ ਕਮਿਸ਼ਨ ਦੇ ਦੂਜੇ ਫਾਰਮ ਵੀ ਹਨ ਜੋ ਕਿ ਜ਼ਰੂਰਤ ਅਨੁਸਾਰ ਭਰੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ 9 ਤੇ 16 ਅਕਤਬੂਰ ਨੂੰ ਬੂਥ ਪੱਧਰ ਦੇ ਅਫਸਰ ਜਾਂ ਬੂਥ ਪੱਧਰ ਦੇ ਏਜੰਟ ਕੋਲ ਕੀਤੀ ਜਾ ਸਕਦੀ ਹੈ। ਮੁੱਖ ਚੋਣ ਅਫਸਰ ਨੇ ਸਪੱਸ਼ਟ ਕੀਤਾ ਕਿ ਕੋਈ ਵੀ ਨਾਗਰਿਕ ਦੋ ਥਾਵਾਂ ‘ਤੇ ਵੋਟ ਨਾ ਬਣਾ ਸਕਦਾ ਅਤੇ ਜੇਕਰ ਉਹ ਦੋ ਥਾਂ ‘ਤੇ ਵੋਟ ਬਣਾਉਣ ਦਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਰੀਪਰੈਜ਼ੇਨਟੇਸ਼ਨ ਆਫ਼ ਦਾ ਪੀਪਲ ਐਕਟ, 1950 ਦੇ ਸੈਕਸ਼ਨ 31 ਤਹਿਤ ਕਾਰਵਾਈ ਕੀਤੀ ਜਾਵੇਗੀ। ਮੁੱਖ ਚੋਣ ਅਫਸਰ ਨੇ ਦੱਸਿਆ ਕਿ ਪੰਜਾਬ ਵਿੱਚ ਹੁਣ 19,724 ਬੂਥ ਹਨ ਅਤੇ ਕੁੱਲ 1,68,89,519 ਵੋਟਾਂ ਹਨ ਜਦੋਂਕਿ ਪਿਛਲੀ ਸੁਧਾਈ ਵੇਲੇ 18,817 ਬੂਥ ਸਨ ਅਤੇ ਕੁੱਲ 1,67,12,752 ਵੋਟਾਂ ਸਨ।
 

Attachments

  • Paramdeep-Gill.jpg
    Paramdeep-Gill.jpg
    21.5 KB · Views: 93
Top