ਪੱਤਰਕਾਰ, ਸਪਾਂਸਰ ਬਣ ਕੇ ਸਟੇਡੀਅਮ ਵਿਚ ਦਾਖਲ ਹੋਣ&#26

ਮੁੰਬਈ, 4 ਅਪ੍ਰੈਲ (ਚੈ.)¸ ਖੁਫੀਆ ਵਿਭਾਗ ਦੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਭਾਰਤ-ਸ਼੍ਰੀਲੰਕਾ ਵਿਸ਼ਵ ਕੱਪ ਦੇ ਫਾਈਨਲ ਮੈਚ ਦੌਰਾਨ ਅੱਤਵਾਦੀ ਪੱਤਰਕਾਰ, ਸਪਾਂਸਰ ਬਣ ਕੇ ਵਾਨਖੇੜੇ ਸਟੇਡੀਅਮ ਵਿਚ ਦਾਖਲ ਹੋਣਾ ਚਾਹੁੰਦੇ ਸਨ। ਖੁਫੀਆ ਏਜੰਸੀਆਂ ਨੂੰ ਇਹ ਪਹਿਲਾਂ ਤੋਂ ਹੀ ਜਾਣਕਾਰੀ ਮਿਲੀ ਸੀ ਕਿ ਅੱਤਵਾਦੀ ਮੈਚ ਦੌਰਾਨ ਹਮਲਾ ਕਰਨ ਦੇ ਚੱਕਰ ਵਿਚ ਰਹਿਣਗੇ। ਗ੍ਰਹਿ ਮੰਤਰਾਲਾ ਨੇ ਵੀ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਦਿਤੀਆਂ ਸਨ ਕਿ ਕਿਸੇ ਵੀ ਵਿਅਕਤੀ ਨੂੰ ਚੈੱਕ ਕੀਤੇ ਬਿਨਾਂ ਅੰਦਰ ਦਾਖਲ ਨਾ ਹੋਣ ਦਿਤਾ ਜਾਵੇ, ਉਹ ਭਾਵੇਂ ਕੋਈ ਨੇਤਾ ਹੋਵੇ ਜਾਂ ਅਭਿਨੇਤਾ।
 
Top