ਜ਼ਿੰਦਗੀ ਨੂੰ ਜੇ ਇੰਝ ਬਣਾਉਣ ਦੀ ਕੋਸ਼ਿਸ਼ ਕਰੀਏ....

Yaar Punjabi

Prime VIP
ਜ਼ਿੰਦਗੀ ਨੂੰ ਜੇ ਇੰਝ ਬਣਾਉਣ ਦੀ ਕੋਸ਼ਿਸ਼ ਕਰੀਏ....
ਜ਼ਿੰਦਗੀ ਜ਼ਮੀਨ ਦੀ ਤਰਾਂ, ਧਰਤੀ ਦੀ ਤਰਾਂ ਹੁਣੀ ਚਾਹੀਦੀ ਹੈ,
ਚਾਹੇ ਸਿਰ 'ਤੇ ਹਨੇਰੀ, ਤੂਫ਼ਾਨ, ਧੁੱਪ, ਬਰਸਾਤ,
ਬੱਦਲ, ਸਾਵਣ, ਮਾਨਸੂਨ, ਬਹਾਰ, ਕੁੱਝ ਵੀ ਆ ਜਾਵੇ,
ਇਹ ਰੁੱਕਦੀ ਨਹੀਂ, ਸ਼ਿਕਵੇ ਨਹੀਂ ਕਰਦੀ, ਬਸ ਆਪਣੀ ਚਾਲੇ ਤੁਰੀ ਰਹਿੰਦੀ ਹੈ,
ਇਹੀ ਜ਼ਿੰਦਗੀ ਹੈ ਤੇ ਇਹੀ ਜਿਉਣ ਦਾ ਤਰੀਕਾ...

ਕੁੱਝ ਵੀ ਸਥਿਰ ਨਹੀਂ ਹੈ, ਸਭ ਨੇ ਇੱਕ ਦਿਨ ਬਦਲਣਾ ਹੈ,
ਜ਼ਿੰਦਗੀ ਨੇ, ਹਲਾਤਾਂ ਨੇ, ਇਨਸਾਨਾਂ ਨੇ, ਅਹਿਸਾਸਾਂ ਨੇ,
ਇਹ ਮਾੜੀ ਗੱਲ ਨਹੀਂ ''ਬਦਲ ਜਾਣਾ'', ਕੁਦਰਤ ਦਾ ਨਿਯਮ ਹੈ,
ਕੋਈ ਤੁਹਾਡੀ ਜ਼ਿੰਦਗੀ 'ਚ ਆਉਂਦਾ ਹੈ, ਆ ਕੇ ਚਲਾ ਜਾਂਦਾ ਹੈ,
ਇਸ ਪਿਛੇ ਕੋਈ ਕਾਰਨ ਹੁੰਦਾ ਹੈ,
ਕੋਈ ਵੀ ਹਮੇਸ਼ਾ ਲਈ ਨਹੀਂ ਆਉਂਦਾ, ਨਾ ਹੀ ਨਾਲ ਮਰਦਾ ਹੈ,
ਆਉਣ ਵਾਲਿਆਂ ਨੇ ਜਾਣਾ ਹੀ ਹੈ, ਯਾਦ ਕਰ ਰੌਣਾ ਜ਼ਿੰਦਗੀ ਨਹੀਂ,
ਇਸਨੂੰ ਕਬੂਲ ਕਰ ਅੱਗੇ ਤੁਰਨਾ ਕੁੱਝ ਨਵਾਂ ਸਿੱਖਣ ਲਈ,
ਨਵੇਂ ਇਨਸਾਨਾਂ ਨੂੰ ਮਿਲਣ ਲਈ, ਓਹਨਾਂ ਸਮਝਣ ਲਈ ਜ਼ਰੂਰ ਜ਼ਿੰਦਗੀ ਹੈ...

ਮੇਰੀ ਜ਼ਿੰਦਗੀ 'ਚ ਕਈ ਆਏ ਸਨ, ਕਈ ਹਨ ਤੇ ਕਈ ਹੋਰ ਵੀ ਆਉਣਗੇ,
ਮੈਂ ਵੀ ਕਈਆਂ ਦੀ ਜ਼ਿੰਦਗੀ ਵਿੱਚ ਸੀ, ਹੁਣ ਹਾਂ ਤੇ ਅੱਗੇ ਵੀ ਹੋਵਾਂਗਾ,
ਅਸੀਂ ਇੱਕ ਦੁੱਜੇ ਦਾ ਹਿੱਸਾ ਬਣ ਕੁੱਝ ਸਿਖਾਂਗੇ, ਸਿਖਾਵਾਂਗੇ,
ਰੋਵਾਂਗੇ, ਰਵਾਵਾਂਗੇ, ਹੱਸਾਗੇ , ਹਸਾਵਾਂਗੇ, ਫ਼ਿਰ ਵਿਛੜ ਜਾਵਾਂਗੇ,
ਯਾਦਾਂ ਨੂੰ ਦਿਲ 'ਚ ਸਮੋ, ਬੁੱਲਾਂ 'ਤੇ ਮੁਸਕਾਨ ਰੱਖ
ਹਲਾਤਾਂ ਅੱਗੇ ਲੱਕ 'ਤੇ ਦੋਨੋਂ ਹੱਥ ਰੱਖ ਖੜੇ ਹੋ ਜਾਣਾ ਹੀ ਜ਼ਿੰਦਗੀ ਹੈ...

ਇਹ ਮਿਲਦੀ ਹੀ ਕਿੰਨੀ ਵਾਰ ਹੈ ਕਿ ਇਸਨੂੰ ਐਵੇਂ ਗਵਾ ਦਈਏ,
ਇਸਨੂੰ ਨਾ ਤਾਂ ਕਿਸੇ ਲਈ ਜੀਓ ਤੇ ਨਾ ਹੀ ਕਿਸੇ ਦੀ ਤਰਾਂ ਜੀਓ,
ਆਪਣੇ ਰੰਗ ਵਿੱਚ ਆਪਣੇ ਲਈ ਜੀਓ, ਤੇ ਓਹ ਕਰੋ ਜੋ ਤੁਹਾਨੂੰ ਖੁਸ਼ੀ ਦਿੰਦਾ ਹੈ,
ਜਿੰਨਾ ਹੋ ਸਕੇ ਭਲਾ ਕਰੋ, ਦਿਆ ਕਰੋ, ਸਹਾਇਤਾ ਕਰੋ, ਪਿਆਰ ਤੇ ਹਾਸੇ ਵੰਡੋ,
ਬੱਚਿਆਂ ਦੀ ਤਰਾਂ ਮੁਸਕਰਾਂਦੇ ਰਹੋ, ਬੇਫ਼ਿਕਰੇ ਰਹੋ...

ਇੱਕ ਲਈ ਰੁੱਕ ਰੋਈ ਜਾਣਾ, ਜ਼ਿੰਦਗੀ ਨਹੀਂ ਤੇ ਨਾ ਹੀ ਇਹ ਸਫ਼ਰ ਹੈ,
ਈਦ ਦੇ ਦਿਨ ਦੀ ਤਰਾਂ ਜ਼ਿੰਦਗੀ 'ਚ ਲੋਕਾਂ ਨੂੰ ਮਿਲਦੇ ਜਾਣਾ,
ਗਲ ਨਾਲ ਲਾ ਦੁਬਾਰਾ ਛੁੱਟਣ ਦੇ ਸਮੇਂ ਮਰ ਨਾ ਜਾਣਾ, ਰੁੜ ਨਾ ਜਾਣਾ
ਹੀ ਜ਼ਿੰਦਗੀ ਹੈ ਤੇ ਇਸ ਨੂੰ ਸਮਝਣ ਦੇ ਤਰੀਕੇ ਹਨ...
ਚੱਲਦੇ ਰਹਿਣਾ ਦਰਿਆ ਹੈ, ਰੁੱਕ ਜਾਣਾ ਛੱਪੜ...
 

Parv

Prime VIP
Re: ਜ਼ਿੰਦਗੀ ਨੂੰ ਜੇ ਇੰਝ ਬਣਾਉਣ ਦੀ ਕੋਸ਼ਿਸ਼ ਕਰੀਏ....

Nice share ,,,tfs
 
Top