ਉਹ ਵਸਲ ਬਣਕੇ ਹਿਜਰ ਦੇ ਘਰ ਆ ਗਿਆ


ਉਹ ਵਸਲ ਬਣਕੇ ਹਿਜਰ ਦੇ ਘਰ ਆ ਗਿਆ
ਦਿਲ ਮੇਰੇ ਦਾ ਹਰ ਕੋਨਾ ਰੁਸ਼ਨਾਗਿਆ

ਸੋਚਦਾ ਕਿ ਗਮ ਤੋਂ ਖੁਸ਼ੀਆਂ ਵੱਖ ਕਰਾਂ
ਛਾਂ ਤੇ ਧੁੱਪ ਦਾ ਮੇਲ ਕੀ ਸਮਝਾਗਿਆ

ਰਸਤਿਆਂ ਤੇ ਔਕੜਾਂ ਨੂੰ ਗਾਹ ਦਿਆਂ
ਬਣਕੇ ਹਮਸਫਰ ਉਹ ਨੇੜੇ ਆ ਗਿਆ

ਚੱਲ ਰਿਹਾ ਸੀ ਦੂਰ ਆਪਣੇ ਆਪ ਤੋਂ
ਜਿੰਦਗੀ ਨੂੰ ਮੇਰੇ ਹੱਥ ਫੜਾ ਗਿਆ

ਚੰਨ ਤੇ ਸੂਰਜ ਦੇ ਰਹੇ ਨੇ ਰੌਸ਼ਨੀ
ਜੁਗਨੂੰ ਵੀ ਤਾਂ ਨੇਹ੍ਰਾ ਕੁਝ ਮਿਟਾ ਗਿਆ


ਆਰ.ਬੀ.ਸੋਹਲ
 
Top