ਤੇਰੇ ਨਾਲ ਇਕੱਠੀਆਂ ਤੁਰੀਆਂ ਰੁਕ ਰੁਕ ਤੈਨੂੰ ਭਾਲ&#259

BaBBu

Prime VIP
ਤੇਰੇ ਨਾਲ ਇਕੱਠੀਆਂ ਤੁਰੀਆਂ ਰੁਕ ਰੁਕ ਤੈਨੂੰ ਭਾਲਦੀਆਂ ।
ਹੁੰਦੀਆਂ ਸੀ ਤਰੀਫ਼ਾਂ ਬੜੀਆਂ ਸੁਹਣਿਆਂ ਤੇਰੀ ਚਾਲ ਦੀਆਂ ।

ਪਹਿਲਾ ਤੀਰ ਹੀ ਸਿੱਧਾ ਆਇਆ ਤੈਨੂੰ ਜ਼ਖ਼ਮੀ ਕਰ ਗਿਆ ਉਹ,
ਕਿਧਰ ਗਈਆਂ ਨੇ ਪਕਿਆਈਆਂ ਤੇਰੀ ਢਾਲ ਕਮਾਲ ਦੀਆਂ ।

ਸ਼ਰਮਦਿਆਂ ਤੇ ਡਰਦਿਆਂ ਉਸਤੋਂ ਸਾਰੀ ਉਮਰ ਗੰਵਾ ਲਈ ਏ,
ਵਿੱਚ ਖ਼ਿਆਲਾਂ ਗੱਲਾਂ ਕਰਦੈਂ ਉਸ ਦੇ ਨਾਲ ਵਿਸਾਲ ਦੀਆਂ ।

ਮੀਂਹ ਵੀ ਆਉਣਾ ਚਿਕੜ ਹੋਣਾ ਇਹ ਨਿਯਮ ਨੇ ਕੁਦਰਤ ਦੇ,
ਤਿਲਕਦੀਆਂ ਪਰ ਉਹੀ ਜਿੰਦਾਂ ਜੋ ਨਾ ਪੈਰ ਸੰਭਾਲਦੀਆਂ ।

ਸੁਟ ਸੁਟ ਗਏ ਵਕਤਾਂ 'ਤੇ ਹੰਝੂ ਕੀ ਖੱਟਣਾ ਕੀ ਖਾਣਾ ਤੂੰ,
ਭਿਜਿਆ ਫਿਰਦੈਂ ਸਾਰਾ ਮੀਂਹ ਵਿਚ ਗੱਲਾਂ ਕਰਦੈਂ ਕਾਲ ਦੀਆਂ ।

ਗ਼ਜ਼ਲਾਂ ਲਿਖ ਲਿਖ ਹੁੱਬੀਂ ਜਾਵੇਂ ਆਪੂੰ ਪੜ੍ਹ ਪੜ੍ਹ ਖ਼ੁਸ਼ ਹੋਵੇਂ,
ਕੀ ਕੰਮ ਇਹ ਲਿਖੀਆਂ ਪੜ੍ਹੀਆਂ ਜੋ ਨਾ ਲਹੂ ਉਬਾਲਦੀਆਂ ।​
 
Top