ਬੱਚਿਆਂ ਨੂੰ ਰੰਗਮੰਚ ਨਾਲ ਜੋੜਨ ਵਾਲਾ ਮੰਜੁਲ ਭਾਰ&#259

'MANISH'

yaara naal bahara
ਰੰਗਮੰਚ ਰਾਹੀਂ ਸਮਾਜ ਨੂੰ ਜਾਗਰੂਕ ਕਰਨ ਦਾ ਬੀੜਾ ਚੁੱਕਣ ਵਾਲਾ ਹੈ ਮੰਜੁਲ ਭਾਰਦਵਾਜ। ਮੰਜੁਲ ਨਾ ਸਿਰਫ਼ ਲੋਕਾਈਂ ਦੀ ਭਲਾਈ ਲਈ ਹੀ ਜੁਟਿਆ ਹੋਇਆ ਹੈ, ਸਗੋਂ ਉਹ ਨਵੇਂ ਕਲਾਕਾਰਾਂ ਦੀ ਸਰਪ੍ਰਸਤੀ ਵੀ ਕਰਨ ਤੋਂ ਪਿੱਛੇ ਨਹੀਂ ਹੈ। ਉਹ ਬੱਚਿਆਂ ਨੂੰ ਵੀ ਰੰਗਮੰਚ ਦੀ ਚੇਟਕ ਲਾ ਰਿਹਾ ਹੈ।
ਮੰਜੁਲ ਨੇ ਅਠਾਰਾਂ ਸਾਲ ਪਹਿਲਾਂ ਰੋਹਤਕ ਤੋਂ ਮੁੰਬਈ ਜਾ ਕੇ ‘ਐਕਸਪੈਰੀਮੈਂਟ ਥੀਏਟਰ ਆਫ਼ ਫਾਉਂਡੇਸ਼ਨ’ ਦੀ ਸਥਾਪਨਾ ਕੀਤੀ ਸੀ। ਅੱਜ ਕੱਲ੍ਹ ਉਹ ‘ਥੀਏਟਰ ਆਫ਼ ਰੈਲੀਵੈਂਸ’ ਤਹਿਤ ਪੂਰੀ ਤਰ੍ਹਾਂ ਦੇਸ਼-ਵਿਦੇਸ਼ ਵਿੱਚ ਸਰਗਰਮ ਹੈ। ਸਾਰੰਗ ਲੋਕ, ਮੁਹਾਲੀ ਜਿਥੇ ਇਸ ਦੀ ਪ੍ਰਬੰਧਕ ਰਮਾ ਰਤਨ ਨੇ ਮੰਜੁਲ ਭਾਰਦਵਾਜ ਨੂੰ ਮੁੰਬਈ ਤੋਂ ਸੱਦ ਕੇ ਇੱਕੀ ਦਿਨਾਂ ਦੀ ਵਰਕਸ਼ਾਪ ਲਾਈ ਸੀ। ਉਸ ਵਿੱਚ 25 ਦਿਨ ਮੰਜੁਲ ਨਾਲ ਗੁਜ਼ਾਰਨ ਦਾ ਮੌਕਾ ਮਿਲਿਆ।
ਛੋਟੇ ਹੁੰਦਿਆਂ ਪੜ੍ਹਾਈ ਵਿੱਚ ਮੰਜੁਲ ਕੋਈ ਹੁਸ਼ਿਆਰ ਵਿਦਿਆਰਥੀ ਨਹੀਂ ਸੀ। ਉਸ ਦੀ ਇਕ ਅਧਿਆਪਕ ਨੇ ਉਸ ਨੂੰ ਚੌਥੀ ਤੋਂ ਦੂਜੀ ਜਮਾਤ ਵਿੱਚ ਭੇਜ ਦਿੱਤਾ ਸੀ ਪਰ ਉਸ ਦੀ ਮਾਂ ਫੂਲਵਤੀ ਅਧਿਆਪਕਾਂ ਨਾਲ ਬਹੁਤ ਲੜੀ ਸੀ। ਇਸ ਸਮੇਂ ਦੌਰਾਨ ਅਧਿਆਪਕ ਰਿਸ਼ੀ ਪ੍ਰਕਾਸ਼ ਦੇ ਸੰਪਰਕ ਵਿੱਚ ਆਏ ਮੰਜੁਲ ਵਿੱਚ ਅਜਿਹੀ ਨਾਟਕੀ ਤਬਦੀਲੀ ਆਈ ਕਿ ਪੰਜਵੀਂ ਤੋਂ ਹੀ ਉਸ ਨੂੰ ਵਜ਼ੀਫ਼ਾ ਮਿਲਣਾ ਸ਼ੁਰੂ ਹੋ ਗਿਆ ਸੀ। ਇਸ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।
ਵਰਕਸ਼ਾਪ ਦੌਰਾਨ ਮੰਜੁਲ ਦੀ ਜੀਵਨ ਸ਼ੈਲੀ ਨੂੰ ਨੇੜਿਓਂ ਦੇਖਣ ਦਾ ਮੌਕਾ ਮਿਲਿਆ। ਉਹ ਵਿਹਾਰ ਨਾਲ ਡੂੰਘੀ ਤਰ੍ਹਾਂ ਜੁੜਿਆ ਰੰਗਕਰਮੀ ਹੈ। ਉਹ ਕਿਸੇ ਵੀ ਤਰ੍ਹਾਂ ਦੀ ਭਾਸ਼ਣਬਾਜ਼ੀ ਵਿੱਚ ਯਕੀਨ ਨਹੀਂ ਰੱਖਦਾ। ਵਰਕਸ਼ਾਪ ਦੌਰਾਨ ਉਸ ਨੇ ਕਈ ਬੱਚੇ ਚੁਣ ਕੇ ਉਨ੍ਹਾਂ ਤੋਂ ਨਾਟਕੀ ਰੋਲ ਕਰਵਾਏ। ਵਰਕਸ਼ਾਪ ਤੋਂ ਬਾਅਦ ਮੰਜੁਲ ਮੁੰਬਈ ਜਾ ਚੁੱਕਿਆ ਹੈ ਪਰ ਇਥੇ ਸਾਰਿਆਂ ਵਿੱਚ ਆਪਣੀਆਂ ਯਾਦਾਂ ਛੱਡ ਗਿਆ ਹੈ। ਸਾਰੰਗ ਲੋਕ ਵਿੱਚ ਰਮਾ ਨੇ ਥੀਏਟਰ ਦੀ ਉਸ ਵੱਲੋਂ ਤਿਆਰ ਕੀਤੀ ਟੀਮ ਨੂੰ ਪੱਕੇ ਪੈਰੀਂ ਕਰ ਦਿੱਤਾ ਹੈ। ਇਹ ਟੀਮ ਹਰ ਹਫਤੇ ਇਕੱਠੀ ਹੁੰਦੀ ਹੈ ਤੇ ਰੰਗਮੰਚ ਦੀਆਂ ਜੁਗਤਾਂ ’ਤੇ ਚਰਚਾ ਕਰਦੀ ਹੈ। ਮੰਜੁਲ ਦੀ ਸ਼ਖ਼ਸੀਅਤ ਦਾ ਇਕ ਪੱਖ ਇਹ ਵੀ ਹੈ ਕਿ ਉਹ ਬੱਚਿਆਂ ਦੀ ਮਾਨਸਿਕਤਾ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਉਹ ਉਨ੍ਹਾਂ ਦੇ ਕੰਮ ਵਿੱਚ ਟੋਕਾ-ਟਾਕੀ ਦੀ ਥਾਂ ਉਨ੍ਹਾਂ ਨੂੰ ਹੱਲਾਸ਼ੇਰੀ ਦਿੰਦਾ ਹੈ। ਉਸ ਦਾ ਮੰਨਣਾ ਹੈ ਕਿ ਇਸ ਕਾਰਨ ਬੱਚੇ ਚਿੜਚਿੜੇ ਤੇ ਗੁਸੈਲ ਨਹੀਂ ਬਣਨਗੇ। ਉਸ ਦੇ ਸੰਪਰਕ ਵਿੱਚ 1994 ਤੋਂ ਬਾਲ ਮਜ਼ਦੂਰ ਆਉਣੇ ਸ਼ੁਰੂ ਹੋਏ, ਜਿਨ੍ਹਾਂ ਨਾਲ ਉਹ ਡੂੰਘੀ ਭਾਵੁਕਤਾ ਨਾਲ ਜੁੜ ਗਿਆ।
ਆਪਣੇ ਨਾਟਕ ‘ਮੇਰਾ ਬਚਪਨ’ ਵਿੱਚ ਉਸ ਨੇ ਬਾਲ ਮਜ਼ਦੂਰੀ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਪੇਸ਼ ਕੀਤਾ। ਹੁਣ ਤੱਕ ਉਸ ਤੋਂ 50 ਹਜ਼ਾਰ ਬਾਲ ਮਜ਼ਦੂਰ ਪ੍ਰੇਰਨਾ ਲੈ ਕੇ ਆਪਣੀ ਜੀਵਨ ਪ੍ਰਵਾਹ ਬਦਲ ਚੁੱਕੇ ਹਨ।
 
Top