ਰੱਖ ਲਈ ਉਮੀਦ ਪੱਥਰ ਦੇ ਯਾਰ ਤੋਂ

ਰੱਖ ਲਈ ਉਮੀਦ ਪੱਥਰ ਦੇ ਯਾਰ ਤੋਂ
ਬਚਿਆ ਹੈ ਕੌਣ ਬੇਵਫਾ ਦੇ ਵਾਰ ਤੋਂ

ਚੁੱਬਦੇ ਨੇ ਫੁੱਲ ਸੂਲਾਂ ਦੇ ਵਾਂਗ ਹੀ
ਲੱਗਦਾ ਨ ਖੌਫ਼ ਹੁਣ ਕਿਸੇ ਵੀ ਖਾਰ ਤੋਂ

ਧੋਖੇ ਦਾ ਖੇਲ ਬਸ ਤੂੰ ਹੀ ਖੇਲਿਆ
ਚੱਲਦਾ ਹਾਂ ਪਰ ਡਰ ਨਹੀਂ ਹੈ ਹਾਰ ਤੋਂ

ਗੁੰਗੇ ਹੈ ਬੋਲ ਰੁੱਸਦੇ ਨੇ ਗੀਤ ਵੀ
ਆਉਂਦਾ ਨਾ ਸੁਰ ਦਿੱਲ ਦੀ ਹੀ ਤਾਰ ਤੋਂ

ਦਰਦ ਕਿੰਨੇ ਹੋਰ ਦਿਲ ਤੇ ਹੀ ਰਹਿਣਗੇ
ਜਿੰਦਗੀ ਬੇਹਾਲ ਦੁੱਖਾਂ ਦੇ ਭਾਰ ਤੋਂ

ਸਦਾ ਹੀ ਰਿਹਾ ਮੈਂ ਲਪਟਾਂ ਤੇ ਖੇਲਦਾ
ਬਚੇ ਨ ਸੋਹਲ ਬੇਵਫਾ ਅੰਗਿਆਰ ਤੋਂ

ਆਰ.ਬੀ.ਸੋਹਲ
 
Top