ਜੱਟ ਪੱਠੇ ਲੈਕੇ ਪਹੁੰਚਿਆ ਨਹੀਂ ਅਜੇ ਟੋਕੇ ਤੇ

KARAN

Prime VIP
ਤੇਰੇ ਰਿਸ਼ਤੇ ਵਾਲੇ ਪਹੁੰਚ ਗਏ ਤੇਰੇ ਰੋਕੇ ਤੇ
ਜੱਟ ਪੱਠੇ ਲੈਕੇ ਪਹੁੰਚਿਆ ਨਹੀਂ ਅਜੇ ਟੋਕੇ ਤੇ

ਮੇਰੇ ਨਾਲ ਜੋ ਪਿਆਰ ਤੇਰਾ ਸੀ ਫਰਜ਼ੀ ਸੀ
ਤੇਰਾ ਰਿਸ਼ਤਾ ਧੱਕਾ ਨਹੀ ਓਹ ਤੇਰੀ ਮਰਜ਼ੀ ਸੀ
ਉਂਜ ਤੂੰ ਕਿਹੜਾ ਰੁਕ ਜਾਂਦੀ ਮੇਰੇ ਰੋਕੇ ਤੇ
ਜੱਟ ਪੱਠੇ ਲੈਕੇ ਪਹੁੰਚਿਆ ਨਹੀਂ ਅਜੇ ਟੋਕੇ ਤੇ
ਤੇਰੇ ਰਿਸ਼ਤੇ ਵਾਲੇ ਪਹੁੰਚ ਗਏ ਤੇਰੇ ਰੋਕੇ ਤੇ

ਮੇਰਾ ਚਾਂਦੀ ਦਾ ਛੱਲਾ ਚੀਚੀ ਚੋਂ ਲਹਿ ਗਿਆ ਸੀ
ਕੋਈ ਡਾਇਮੰਡ ਰਿੰਗ ਤੇਨੁ ਦੇਣ ਲਈ ਜਦੋਂ ਕਹਿ ਗਿਆ ਸੀ
ਝੱਟ ਭੁੱਲ ਗਈ, ਡੁੱਲ ਗਈ ਇੱਕ ਸੋਨੇ ਦੇ ਕੋਕੇ ਤੇ
ਜੱਟ ਪੱਠੇ ਲੈਕੇ ਪਹੁੰਚਿਆ ਨਹੀਂ ਅਜੇ ਟੋਕੇ ਤੇ
ਤੇਰੇ ਰਿਸ਼ਤੇ ਵਾਲੇ ਪਹੁੰਚ ਗਏ ਤੇਰੇ ਰੋਕੇ ਤੇ......
Zaildar Pargat Singh
 
Top