ਸਾਹ ਸੱਜਣਾਂ ਦਾ

KARAN

Prime VIP
ਸਾਹ ਸੱਜਣਾਂ ਦਾ
ਇਕ ਸਾਹ ਸੱਜਣਾਂ ਦਾ
ਇਕ ਸਾਹ ਮੇਰਾ
ਕਿਹੜੀ ਥਾਂ ਧਰਤੀ ਉੱਤੇ ਬੀਜੀਏ
ਨੀ ਮਾਂ ।

ਗਹਿਣੇ ਤਾਂ ਪਈ ਊ ਸਾਡੇ
ਦਿਲੇ ਦੀ ਧਰਤੀ
ਹੋਰ ਮਾਏ ਜੱਚਦੀ ਕੋਈ ਨਾ ।

ਜੇ ਮੈਂ ਬੀਜਾਂ ਮਾਏ
ਤਾਰਿਆਂ ਦੇ ਨੇੜੇ-ਨੇੜੇ
ਰੱਬ ਦੀ ਮੈਂ ਜ਼ਾਤ ਤੋਂ ਡਰਾਂ l

ਜੇ ਮੈਂ ਬੀਜਾਂ ਮਾਏ
ਸ਼ਰ੍ਹਾਂ ਦੀਆਂ ਢੱਕੀਆਂ 'ਤੇ
ਤਾਅਨਾ ਮਾਰੂ ਸਾਰਾ ਨੀ ਗਰਾਂ ।

ਜੇ ਮੈਂ ਬੀਜਾਂ ਮਾਏ
ਮਹਿਲਾਂ ਦੀਆਂ ਟੀਸੀਆਂ 'ਤੇ
ਅੱਥਰੇ ਤਾਂ ਮਹਿਲਾਂ ਦੇ ਨੀ ਕਾਂ l

ਜੇ ਮੈਂ ਬੀਜਾਂ ਮਾਏ
ਝੁੱਗੀਆਂ ਦੇ ਵਿਹਰੜੇ
ਮਿੱਧੇ ਨੀ ਮੈਂ ਜਾਣ ਤੋਂ ਡਰਾਂ ।

-ਸ਼ਿਵ ਕੁਮਾਰ ਬਟਾਲਵੀ
 
Top