ਡਾਕਟਰ ਨੇ ਐੱਸ. ਐੱਮ. ਓ. ਦੀ ਪੱਗ ਲਾਹੀ ਤੇ ਗਾਲੀ-ਗਲੋਚ &#258

[JUGRAJ SINGH]

Prime VIP
Staff member
ਬੇਗੋਵਾਲ - ਜਿਥੇ ਸਿਹਤ ਵਿਭਾਗ ਸਰਕਾਰੀ ਹਸਪਤਾਲਾਂ 'ਚ ਡਾਕਟਰਾਂ ਨੂੰ ਬਾਹਰ ਦੀਆਂ ਦਵਾਈਆਂ ਨਾ ਲਿਖਣ ਦੀਆਂ ਸਖਤੀ ਨਾਲ ਹਦਾਇਤਾਂ ਕਰ ਰਹੀ ਹੈ, ਉਥੇ ਹੀ ਅੱਜ ਸਿਵਲ ਹਸਪਤਾਲ ਬੇਗੋਵਾਲ ਦੇ ਐੱਸ. ਐੱਮ. ਓ. ਨੂੰ ਸਿਵਲ ਹਸਪਤਾਲ ਦੇ ਹੀ ਇਕ ਡਾਕਟਰ ਨੂੰ ਬਾਹਰ ਦੀਆਂ ਦਵਾਈਆਂ ਲਿਖਣ ਤੋਂ ਰੋਕਣ ਦਾ ਖਾਮਿਆਜ਼ਾ ਭੁਗਤਣਾ ਪਿਆ। ਜਦੋਂ ਕਿ ਡਾਕਟਰ ਵਲੋਂ ਐੱਸ. ਐੱਮ. ਓ. ਨੂੰ ਗਾਲੀ-ਗਲੋਚ ਕਰਨ ਤੇ ਪੱਗੜੀ ਲਾਹੁਣ ਦਾ ਵੀ ਸਮਾਚਾਰ ਮਿਲਿਆ ਹੈ। ਜਦੋਂ ਕਿ ਬੇਗੋਵਾਲ ਪੁਲਸ ਨੇ ਮੌਕੇ 'ਤੇ ਪੁੱਜ ਕੇ ਪੂਰੀ ਜਾਂਚ ਪੜਤਾਲ ਤੋਂ ਬਾਅਦ ਡਿਊਟੀ 'ਤੇ ਤਾਇਨਾਤ ਡਾਕਟਰ ਖਿਲਾਫ ਗਾਲੀ-ਗਲੋਚ, ਕੁੱਟਮਾਰ ਤੇ ਪੱਗੜੀ ਲਾਉਣ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਸੰਬੰਧੀ ਥਾਣਾ ਬੇਗੋਵਾਲ ਨੂੰ ਦਿੱਤੀ ਇਕ ਦਰਖਾਸਤ 'ਚ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਨੇ ਦੱਸਿਆ ਕਿ ਉਹ ਸੀ. ਐੱਚ. ਸੀ. ਬੇਗੋਵਾਲ ਵਿਖੇ ਬਤੌਰ ਐੱਸ. ਐੱਮ. ਓ. (ਇੰਚਾਰਜ) ਹਨ ਤੇ ਡਾਕਟਰ ਵਿਪਨ ਅਰੋੜਾ ਉਨ੍ਹਾਂ ਦੇ ਅਧੀਨ ਤਾਇਨਾਤ ਹੈ, ਜਿਸ ਬਾਰੇ ਮੈਨੂੰ ਸਮੇਂ-ਸਮੇਂ 'ਤੇ ਜਨਤਾ ਤੋਂ ਪਤਾ ਲੱਗਦਾ ਸੀ ਕਿ ਡਾ. ਵਿਪਨ ਅਰੋੜਾ ਮਰੀਜ਼ਾਂ ਦੀਆਂ ਪਰਚੀਆਂ ਤੋਂ ਬਾਹਰ ਦੀਆਂ ਦਵਾਈਆਂ ਲਿਖਦਾ ਹੈ, ਜਦੋਂਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸਰਕਾਰੀ ਦਵਾਈ ਜੋ ਹਸਪਤਾਲ 'ਚ ਮੌਜੂਦ ਹੋਵੇ, ਲਿਖ ਕੇ ਦਿੱਤੀ ਜਾਵੇ, ਪਰ ਇਸ ਦੇ ਉਲਟ ਡਾਕਟਰ ਵਿਪਨ ਅਰੋੜਾ ਬਾਹਰ ਦੀਆਂ ਪ੍ਰਾਈਵੇਟ ਦਵਾਈਆਂ ਮਰੀਜ਼ਾਂ ਨੂੰ ਲਿਖ ਕੇ ਦਿੰਦਾ ਸੀ ਤੇ ਅੱਜ ਮੈਂ ਜਦੋਂ ਡਾ. ਅਰੋੜਾ ਦੀਆਂ ਪਰਚੀਆਂ ਜਿਨ੍ਹਾਂ ਦਾ ਨੰ. 640, 643, 644 ਚੈੱਕ ਕੀਤੀਆਂ ਤਾਂ ਜਿਨ੍ਹਾਂ 'ਚ ਹਸਪਤਾਲ ਮਿਲਣ ਵਾਲੀਆਂ ਦਵਾਈਆਂ ਬਾਹਰ ਦੇ ਪ੍ਰਾਈਵੇਟ ਦੁਕਾਨਾਂ ਤੋਂ ਮਿਲਣ ਵਾਲੀਆਂ ਦਵਾਈਆਂ ਸਨ ਤੇ ਮੈਂ ਸਮੇਤ ਬਿਕਰਮਜੀਤ ਸਿੰਘ ਅਪਥਾਲਮਿਕ ਅਫਸਰ, ਦਲਜੀਤ ਸਿੰਘ, ਰਾਜ ਕੌਰ ਨਰਸ, ਡਾ. ਰਾਜਪਾਲ ਸਿੰਘ ਤੇ ਡਾ. ਵਰਿੰਦਰ ਸਿੰਘ ਦੀ ਹਾਜ਼ਰੀ 'ਚ ਇਸ ਸੰਬੰਧੀ ਡਾ. ਵਿਪਨ ਅਰੋੜਾ ਤੋਂ ਪੁੱਛਿਆ ਕਿ ਉਹ ਹਸਪਤਾਲ 'ਚ ਦਵਾਈਆਂ ਮੌਜੂਦ ਹੋਣ 'ਤੇ ਬਾਹਰ ਦੀਆਂ ਪ੍ਰਾਈਵੇਟ ਦਵਾਈਆਂ ਕਿਉਂ ਲਿਖਦਾ ਹੈ ਤਾਂ ਡਾਕਟਰ ਵਿਪਨ ਅਰੋੜਾ ਤੈਸ਼ 'ਚ ਆ ਗਿਆ, ਜਿਸ ਨੇ ਮੇਰੇ ਨਾਲ ਗਾਲੀ-ਗਲੋਚ ਸ਼ੁਰੂ ਕਰ ਦਿੱਤੀ ਤੇ ਮਾਰ ਕੁੱਟਾਈ ਕਰਨ ਉਪਰੰਤ ਮੇਰੀ ਪੱਗ ਵੀ ਲਾਹ ਦਿੱਤੀ ਤੇ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਇਸ ਘਟਨਾ ਦੀ ਖਬਰ ਮਿਲਣ 'ਤੇ ਥਾਣਾ ਮੁਖੀ ਇੰ. ਸੁਰਿੰਦਰ ਸਿੰਘ ਨੇ ਪੂਰੀ ਪੁਲਸ ਟੀਮ ਸਮੇਤ ਸਿਵਲ ਹਸਪਤਾਲ ਵਿਖੇ ਮੌਕੇ 'ਤੇ ਪੁੱਜ ਕੇ ਪੂਰੀ ਜਾਂਚ -ਪੜਤਾਲ ਕਰਨ ਤੋਂ ਬਾਅਦ ਡਾ. ਵਿਪਨ ਅਰੋੜਾ ਖਿਲਾਫ ਜ਼ੇਰੇ ਧਾਰਾ 295 ਏ, 323, 506 ਆਈ. ਪੀ. ਸੀ. ਤਹਿਤ ਮੁਕੱਦਮਾ ਦਰਜ ਕਰ ਦਿੱਤਾ ਹੈ।
ਕੀ ਕਹਿੰਦੇ ਨੇ ਡਾ. ਵਿਪਨ ਅਰੋੜਾ : ਇਸ ਸੰਬੰਧੀ ਜਦੋਂ ਡਾ. ਵਿਪਨ ਅਰੋੜਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਐੱਸ. ਐੱਮ. ਓ. ਹਰਪ੍ਰੀਤ ਸਿੰਘ ਅਰੋੜਾ, ਉਨ੍ਹਾਂ ਨਾਲ ਪੁਰਾਣੀ ਰੰਜਿਸ਼ ਰੱਖਦੇ ਹਨ ਤੇ ਇਸ ਤਹਿਤ ਅੱਜ ਇਕ ਮਰੀਜ਼ ਦੀ ਪਰਚੀ ਤੇ ਲਿਖੀ ਦਵਾਈ ਨੂੰ ਬਹਾਨਾ ਬਣਾ ਕੇ ਮੇਰੇ ਨਾਲ ਗਾਲੀ-ਗਲੋਚ ਕਰਨ ਲੱਗ ਪਏ ਤੇ ਬਾਅਦ 'ਚ ਉਨ੍ਹਾਂ ਮੇਰੇ ਨਾਲ ਕੁੱਟਮਾਰ ਕੀਤੀ ਤੇ ਮੈਨੂੰ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ, ਜੋ ਇਸ ਸਮੇਂ ਸਿਵਲ ਹਸਪਤਾਲ ਭੁਲੱਥ ਵਿਖੇ ਜ਼ੇਰੇ ਇਲਾਜ ਹਨ।
 
Top