bapu da laadla
VIP
ਸਿਆਸੀ ਪੱਖ ਤੋਂ ਭਾਰਤ ਦੀ ਮੁੱਖ ਨੁਮਾਇੰਦਾ ਬੀਬੀ ਇੰਦਰਾ ਜੀ ,
ਮੈ ਆਪਣੇ ਕੁਝ ਵਿਚਾਰ ਪ੍ਰਗਟਾ ਰਿਹਾ ਹਾਂ , ਜਿਹੜੇ ਇਸ ਚਿੱਠੀ ਰਾਹੀਂ ਤੁਹਾਡੇ ਬੋਲੇ ਕੰਨਾਂ ਤੱਕ ਪਹੁੰਚਣਗੇ । ਸਿੱਖਾਂ ਖਿਲਾਫ਼ ਕੀਤੀਆਂ ਗਈਆਂ ਵਧੀਕੀਆਂ ਬਾਰੇ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚੇਗੀ । ਇੰਨ੍ਹਾਂ ਵਧੀਕੀਆਂ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਜ਼ਖ਼ਮੀ ਕੀਤਾ ਹੈ। ਇਸ ਖ਼ਤ ਵਿੱਚ ਜਿਸ ਕਿਸਮ ਦੀ ਭਾਸ਼ਾ ਵਰਤੀ ਗਈ ਹੈ, ਉਸ ਨਾਲ ਸ਼ਾਇਦ ਤੁਹਾਡੇ ਬੋਲੇ ਕੰਨ ਵੀ ਸੁਣਨ ਲੱਗ ਪੈਣ । ਤੁਹਾਡੇ ਬੋਲੇਪਣ ਨੂੰ ਦੂਰ ਕਰਨ ਲਈ ਮੈਂ ਇਸ ਪੱਤਰ ‘ਚ ਆਪਣੀਆਂ ਭਾਵਨਾਵਾਂ ਪ੍ਰਗਟਾਉਣੀਆਂ ਚਾਹੁੰਦਾ ਹਾਂ। ਇਸ ਨੂੰ ਜ਼ਰਾ ਧਿਆਨ ਨਾਲ ਪੜ੍ਹਿਓ ।
ਹਿੰਦੂਆਂ ਨਾਲ ਸਬੰਧਤ ਲਾਲਾ ਜਗਤ ਨਰਾਇਣ ਦੀ ਮੌਤ ਦੀ ਜਾਂਚ ਤਿੰਨ ਦਿਨਾਂ ਵਿੱਚ ਹੀ ਪੂਰੀ ਹੋ ਗਈ ।ਇਹ ਮੇਰੀ ਗ੍ਰਿਫ਼ਤਾਰੀ ਦੇ ਵਰੰਟਾਂ ਤੋਂ ਸਾਬਤ ਹੁੰਦਾ ਹੈ। ਪਰ ਸਿੱਖਾਂ ਦੇ ਗੁਰੂ ਦੇ ਕਾਤਲਾਂ , ਸਿੱਖਾਂ ਦੀ ਸੰਪਤੀ ਨੂੰ ਨਸ਼ਟ ਕਰਨ ਵਾਲਿਆਂ ਅਤੇ ਚੰਦੋ ਕਲਾਂ ਵਿੱਚ ਸਿਖਾਂ ਦੀ ਤਿੰਨ ਲੱਖ ਰੁਪਏ ਦੀ ਸੰਪਤੀ ਲੁੱਟਣ ਵਾਲਿਆਂ ਖਿਲਾਫ਼ ਜਾਂਚ ਇੱਕ ਅਫਸਰ ਦੀ ਰਿੱਟ ‘ਤੇ ਰੋਕ ਦਿੱਤੀ , ਅਖੇ ਇਹ ਮਾਮਲਾ ਸਿੱਖ ਜੱਜ ਕੋਲ ਹੈ । ਮੇਰਾ ਕੇਸ ਹਿੰਦੂ ਜੱਜ ਕੋਲ ਪੇਸ਼ ਕੀਤਾ ਗਿਆ । ਇਹ ਤੁਹਾਡੇ ਬੋਲੇਪਣ ਦੀ ਉਦਾਹਰਣ ਹੈ, ਕਿਉਂਕਿ ਕਿਸੇ ਵੀ ਸਿੱਖ ਨੂੰ ਇਤਰਾਜ਼ ਨਹੀ ਸੀ ਕਿ ਮੇਰੇ ਕੇਸ ਦੀ ਜਾਂਚ ਇੱਕ ਹਿੰਦੂ ਜੱਜ ਨੂੰ ਕਿਉਂ ਸੌਪੀ ਗਈ ? ਹਿੰਦੀ ਸੂਬੇ ਲਈ ਕੋਈ ਹਿੰਦੂ ਜੇਲ੍ਹ ਨਹੀ ਗਿਆ , ਹਿੰਦੂ ਮੰਦਰ ਦੇ ਨਾਂ ‘ਤੇ ਟ੍ਰੇਨ ਦਾ ਨਾਂ ਰੱਖਣ ਬਦਲੇ ਕਿਸੇ ਨੂੰ ਵੀ ਹਿਰਾਸਤ ਵਿੱਚ ਨਹੀਂ ਲਿਆ ਗਿਆ । ਕੁਝ ਹਿੰਦੂ ਰੇਲਵੇ ਸਟੇਸ਼ਨਾ ਲਈ ਪਵਿੱਤਰ ਸ਼ਹਿਰ ਦਾ ਦਰਜਾ ਹਾਸਲ ਕਰਨ ਵਾਸਤੇ ਕਦੇ ਵੀ ਕੋਈ ਜੇਲ੍ਹ ਨਹੀਂ ਗਿਆ । ਨਾ ਹੀ ਹਿੰਦੂਆਂ ਨੂੰ ਕਿਸੇ ਹਿੰਦੂ ਚਿੰਨ੍ਹ ਦੀ ਰਾਖੀ ਲਈ ਬਲਿਦਾਨ ਦੇਣਾ ਪਿਆ । ਆਜ਼ਾਦੀ ਤੋਂ ਬਾਅਦ ਉਨ੍ਹਾਂ ਉਹ ਸਭ ਕੁਝ ਹਾਸਲ ਕੀਤਾ, ਜਿਹੜਾ ਉਨ੍ਹਾਂ ਦੇ ਧਰਮ ਅਨੁਸਾਰ ਫਿੱਟ ਬੈਠਦਾ ਸੀ । ਪਰ ਇਸ ਦੇ ਐਨ ਉਲਟ ਆਜ਼ਾਦੀ ਤੋਂ ਬਾਅਦ ਇੱਕ ਲੱਖ ਤੋਂ ਵਧੇਰੇ ਸਿੱਖਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਵੱਡੀ ਗਿਣਤੀ ‘ਚ ਸਿੱਖਾਂ ਨੇ ਪੰਜਾਬੀ ਸੂਬੇ , ਦਰਬਾਰ ਸਾਹਿਬ ‘ਚ ਟਰਾਸਮੀਟਰ ਲਗਾਉਣ , ਵੱਖਰੇ ਰਾਸ਼ਟਰ ਦੀ ਮੰਗ , ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿਵਾਉਣ ਦੀ ਖ਼ਾਤਰ, ਸਿੱਖ ਚਿੰਨ੍ਹਾਂ ਨੂੰ ਪਹਿਨਣ ਦਾ ਅਧਿਕਾਰ ਹਾਸਲ ਕਰਨ ਲਈ ਬਲਿਦਾਨ ਦਿੱਤਾ। ਉਦੋਂ ਵੀ ਤੁਹਾਡੇ ਬੋਲੇ ਕੰਨਾਂ ਨੂੰ ਕੁਝ ਸੁਣਾਈ ਨਹੀਂ ਦਿੱਤਾ ।
ਸਿੱਖਾਂ ਨੂੰ ਪਹਿਲਾਂ ਹੀ ਹਾਕਮਾਂ ਦੇ ਜੁ਼ਲਮ ਦਾ ਸਾਹਮਣਾ ਕਰਨਾ ਪਿਆ , ਪਰ ਤੁਹਾਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਜਦੋਂ ਸਿੱਖਾਂ ਦਾ ਸਬਰ ਜਵਾਬ ਦੇ ਗਿਆ ਤਾਂ ਉਨ੍ਹਾਂ ਨੇ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਮੁਤਾਬਿਕ ਹਥਿਆਂਰਾਂ ਨਾਲ ਲੈਸ ਹੋ ਕੇ ਵਾਪਸੀ ਕੀਤੀ- ਜਦੋਂ ਸਾਂਤਮਈ ਹੱਲ ਦੇ ਸਾਰੇ ਢੰਗ ਖ਼ਤਮ ਹੋ ਜਾਂਦੇ ਹਨ ਤਾ ਫਿਰ ਹਥਿਆਰ ਚੁੱਕਣਾ ਹੀ ਆਖਰੀ ਬਦਲ ਬਚਦਾ ਹੈ (ਜਫ਼ਰਨਾਮਾ)।
ਪਰ ਸਾਡਾ ਹਾਲੇ ਹਥਿਆਰ ਚੁੱਕਣ ਦਾ ਕੋਈ ਪ੍ਰੋਗਰਾਮ ਨਹੀਂ ਹੈ। ਪਰ ਜੇ ਇੰਝ ਹੀ ਸਿੱਖਾਂ ਨਾਲ ਅਨਿਆਂ ਜਾਰੀ ਰਹਿੰਦਾ ਹੈ ਤਾਂ ਇਹ ਹੋਰ ਸਹਿਣ ਨਹੀਂ ਕੀਤਾ ਜਾਵੇਗਾ , ਕਿਉਂਕਿ ਸਾਡਾ ਸਬਰ ਵੀ ਹੁਣ ਜਵਾਬ ਦੇ ਗਿਆ ਹੈ । ਅਸੀਂ ਲੰਮੇ ਸਮੇਂ ਤੋਂ ਸ਼ਾਂਤਮਈ ਰੁਖ ਅਪਣਾ ਕੇ ਵੇਖ ਲਿਆ ਹੈ । ਜਦੋਂ ਅਸੀਂ ਸਰਕਾਰ ਤੋਂ ਆਪਣੀਆ ਮੰਗਾਂ ਮਨਵਾਉਣ ਦੀ ਗੱਲ ਕਰਦੇ ਹਾਂ ਤਾਂ ਅਸੀ ਕਹਿੰਦੇ ਹਾਂ ਕਿ ਹਰੇਕ ਹਿੰਦੂ ਨੂੰ ਆਪਣੇ ਧਾਰਮਿਕ ਚਿੰਨ੍ਹਾਂ ਵਿੱਚ ਵਿਸ਼ਵਾਸ਼ ਰੱਖਣ ਦਾ ਪੂਰਨ ਅਧਿਕਾਰ ਹੈ। ਅਸੀਂ ਅਜਿਹੇ ਹਰੇਕ ਹਿੰਦੂ ਨੂੰ ਇੱਕ ਭਰਾ ਵਾਂਗ ਵੇਖਦੇ ਹਾਂ । ਇਸੇ ਤਰ੍ਹਾਂ ਇੱਕ ਮੁਸਲਮਾਨ ਤੇ ਇੱਕ ਸਿੱਖ ਨੂੰ ਵੀ ਆਪੋ- ਆਪਣੇ ਧਰਮ ਵਿੱਚ ਪੂਰਨ ਹੋਣਾ ਚਾਹੀਦਾ ਹਹੈ। ਇਹ ਪਾਠ ਅਸੀਂ ਪੜ੍ਹਾਉਂਦੇ ਹਾਂ। ਫਿਰ ਭਲਾ ਅਜਿਹੇ ਵਿਅਕਤੀ ਨੂੰ ਇੱਕ ਅਤਿਵਾਦੀ ਕਹਿਣਾ ਕਿੱਥੋਂ ਤੱਕ ਸਹੀ ਹੈ?
ਸਿੱਖ ਦੀ ਇੱਜ਼ਤ ਰੋਲਣਾ , ਇੱਕ ਸਿੱਖ ਦੇ ਮੂੰਹ ਤੰਬਾਕੂ ਪਾਉਣਾ ਅਤੇ ਉਸ ‘ਤੇ ਥੁੱਕਣਾ , ਸਰੀਰਕ ਅੰਗਾਂ ‘ਤੇ ਜਖ਼ਮ ਕਰਕੇ ਉਨ੍ਹਾਂ ‘ਤੇ ਲੂਣ ਪਾਉਣਾ , ਸਿੱਖਾਂ ਦੇ ਘਰਾਂ ਨੂੰ ਸਾੜਨਾ , ਸਿੱਖ ਕੁੜੀਆਂ ‘ਤੇ ਝੂਠੇ ਇਲਜ਼ਾਮ ਲਗਾਉਣਾ , ਸਿੱਖ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਨੂੰ ਝੂਠੇ ਮੁਕਾਬਲਿਆਂ ‘ਚ ਮਾਰਨਾ ਆਦਿ ਵਰਗੀਆਂ ਘਟਨਾਵਾਂ ਦਾ ਇੱਥੇ ਜਿ਼ਕਰ ਕਰਨਾ ਜਰੂਰੀ ਹੈ। ਇਸ ਖਤ ਵਿੱਚ ਸਭ ਕੁਝ ਸੰਖੇਪ ਵਿੱਚ ਲਿਖਿਆ ਗਿਆ ਹੈ। ਜੇ ਤੁਹਾਡੇ ਕੋਲ ਸਮਾਂ ਹੋਵੇ ਤਾਂ ਮੈਂ ਤੁਹਾਨੂੰ ਸਿੱਖਾਂ ਖਿ਼ਲਾਫ ਹੁੰਦੇ ਵਿਤਕਰੇ ਬਾਰੇ ਵਿਸਥਾਰ ਸਹਿਤ ਦੱਸਾਂਗਾ ।
ਜਰਨੈਲ ਸਿੰਘ ਖਾਲਸਾ