ਹੋ ਕੇ ਸਵਾਰ ਕਿਸ਼ਤੀ ਵਿੱਚ ਅੱਗਾਂ ਅਸੀਂ ਫੱਕਦੇ ਰਹੇ


ਹੋ ਕੇ ਸਵਾਰ ਕਿਸ਼ਤੀ ਵਿੱਚ ਅੱਗਾਂ ਅਸੀਂ ਫੱਕਦੇ ਰਹੇ
ਧੁੰਦਲਾ ਗਈ ਨਜ਼ਰ ਫਿਰ ਵੀ ਉਸ ਨੂੰ ਤੱਕਦੇ ਰਹੇ

ਜਖਮਾਂ ਦੀ ਪਮਾਇਸ਼ ਲਈ ਕਦੀ ਆ ਜਾਂਦੇ ਉਹ ਨੇੜੇ
ਮਰ੍ਹਮ ਬਹਾਨੇ ਉਹ ਦੇਖਦੇ ਹਰ ਵਾਰ ਅਸੀਂ ਢੱਕਦੇ ਰਹੇ

ਬਲੂਂਧਰ ਕੇ ਪਰ ਜਿਸਮਾਂ ਨੂੰ ਵੀ ਨੋਚਿਆ ਉਹਨਾਂ
ਤੋੜ ਸਾਹਾਂ ਦੀ ਡੋਰ ਸ਼ਮਸ਼ਾਨ ‘ਚ ਉਹ ਧੱਕਦੇ ਰਹੇ

ਸਮਾਨ ਅੱਗਾਂ ਦਾ ਸਦਾ ਹੀ ਉਹਨਾ ਥਮਾਇਆ ਸਾਨੂੰ
ਜਬਰ ਦੀ ਇੰਤਹਾ ਹੋਣ ਤੇ ਵੀ ਨਾ ਉਹ ਅੱਕਦੇ ਰਹੇ

ਜਿਸਮ ਅਮਾਨਤ ਹੈ ਤੇਰੀ ਕਦੀ ਕਿਹਾ ਸੀ ਉਹਨਾ
ਅੱਜ ਤਸਵੀਰ ਵੀ ਦੇਖਣ ਦੇ ਨਾ ਸੋਹਲ ਹੱਕ ਦੇ ਰਹੇ


ਆਰ.ਬੀ.ਸੋਹਲ
 
Top