Bhardwaj Ramesh
Member
ਸਾਨੂੰ ਤੇਰੇ ਇਕਰਾਰ ਕੀਤਾ ਬੜਾ ਹੀ ਖੁਵਾਰ
ਨੀ ਉਹ ਕਸਮਾਂ ਤੇ ਵਾਧੇ ਕਿੱਥੇ ਗਈ ਉਹ ਬਹਾਰ
ਤੂੰ ਤਾਂ ਖਿੜ ਗਈ ਏਂ ਅਸੀਂ ਕਿਹੜਾ ਸੱੜ ਚੱਲੇ ਹਾਂ
ਤੇਰ ਬਾਜੋਂ ਕਿਹੜਾ ਅਸੀਂ ਵੀ ਨੀ ਮਰ ਚੱਲੇ ਹਾਂ
ਸਾਡੀ ਜੁਗਾਂ ਦੀ ਉਡੀਕ ਦਾ ਤੂੰ ਪਾਇਆ ਕੀ ਏ ਮੁੱਲ
ਰਾਹ ਬਦਲੇ ਨੇ ਤੇਰੇ ਤੂੰ ਤਾਂ ਗਈ ਏਂ ਸਾਨੂੰ ਭੁੱਲ
ਕੀਤੇ ਔਖੇ ਸਾਡੇ ਪੈਂਡੇ ਕਿਹੜਾ ਡਰ ਚਲੇ ਹਾਂ
ਤੇਰ ਬਾਜੋਂ ਕਿਹੜਾ ਅਸੀਂ ਵੀ ਨੀ ਮਰ ਚੱਲੇ ਹਾਂ
ਜਿੰਦ ਸਾਡੀ ਏ ਵੀਰਾਨ ਕਿਹੜੀ ਗੱਲੋਂ ਤੂੰ ਹੈਰਾਨ
ਸੋਹਲ ਲਿਖੁ ਏ ਜੁਦਾਈ ਜਦੋਂ ਤੱਕ ਹੈ ਪ੍ਰਾਨ
ਹੰਜੂ ਰੱਖੇ ਨੇ ਲਕੋ ਕੇ ਕਿਹੜਾ ਹੜ ਚੱਲੇ ਹਾਂ
ਤੇਰ ਬਾਜੋਂ ਕਿਹੜਾ ਅਸੀਂ ਵੀ ਨੀ ਮਰ ਚੱਲੇ ਹਾਂ
ਆਰ.ਬੀ.ਸੋਹਲ