ਮੈਂ ਕਿਓਂ

Arun Bhardwaj

-->> Rule-Breaker <<--
ਮੈਂ ਕਿਓਂ ਤੇਰੇ ਤੇ
ਹੱਕ ਜਮਾਵਾਂ ?
ਭਾਵੇਂ ਮੈਂ ..
ਤੇਰਾ ਹੋਣ ਦੀ
ਹਸਰਤ ਪਾਲ
ਬੈਠਾ ਹਾਂ !
ਪਰ ਤੇਰੀ
ਹਰ ਹਸਰਤ ਲਈ
ਦੁਆ ਕਰਦਾ ਹਾਂ
ਤੇਰੀ ਹਰ ਖੁਸ਼ੀ ਲਈ
ਮਰ ਮਿਟਣਾ ਚਾਹੁੰਦਾ ਹਾਂ..
ਤੂੰ ਜੀ ਆਪਣੀ ਜ਼ਿੰਦਗੀ
ਤੇਰੀ ਖ਼ੁਸ਼ੀ ਲਈ
ਤੈਨੂੰ ਖ਼ੁਸ਼ ਵੇਖ ਵੇਖ
ਜ਼ਿੰਦਗੀ ਗੁਜ਼ਾਰ ਦੇਣਾ ਵੀ
ਮੈਨੂੰ ਕ਼ਬੂਲ ਹੈ ..
ਦਇਆ ਬਾਬੂ ਨਮਨ
 
Top