ਜੁੱਤੀ

Arun Bhardwaj

-->> Rule-Breaker <<--
ਸ਼ਾਨ ਪੈਰਾਂ ਦੀ ਹੋਰ ਵੀ ਵਧ ਜਾਂਦੀ,
ਜਦੌ ਹੁੰਦੀ ਏ ਪੂਰੀ 'ਲਸ਼ਕਾਈ' ਜੁੱਤੀ ।

ਕੌਣ ਕਿੱਥੋਂ ਦਾ ਭਲਾ ਕਾਰੀ ਗਾਰ ਉਹ,
ਖੱਲ ਕੱਟ ਕੇ ਕੀਹਨੇ ਹੈ 'ਬਣਾਈ' ਜੁੱਤੀ ।

ਕੋਲ ਬੈਠ ਕੇ ਪਹਿਲਾਂ ਕਢਵਾਉਣ ਜਾਂਦੇ,
ਹੁਣ ਮਿਲਦੀ ਏ ਕੱਡੀ 'ਕਢਾਈ' ਜੁੱਤੀ ।

ਨੰਜੀ ਨਾਨਕੀਂ ਜਾ ਰੁੱਤ ਹਾੜੀਆਂ ਦੀ,
ਤੁਰ ਕਰਚਿਆਂ ਤੇ ਬੜੀ 'ਤੁੜਵਾਈ' ਜੁੱਤੀ ।

ਪੰਜੇ ਘੁੱਟਦੀ, ਛਿੱਲਦੀ ਗਿੱਟਿਆਂ ਨੂੰ,
ਧੱਕੇ ਨਾਲ ਜੇ ਹੋਵੇ 'ਫਸਾਈ' ਜੁੱਤੀ ।

ਮੰਦੀ ਗੰਦ੍ਹ ਆਵੇ ਨਾਲੇ ਖੁਰਕ ਕਰਦੀ,
ਪੈਰੀਂ ਪਾਈਏ ਨਾ ਕਦੇ 'ਪਰਾਈ' ਜੁੱਤੀ ।

ਭੂੰਡ ਆਸ਼ਕਾਂ ਦੇ ਗਲੇ ਦਾ ਹਾਰ ਬਣਦੀ,
ਮਿਰਗੀ ਵਾਲੇ ਨੂੰ ਵੀ ਜਾਣ 'ਸੁੰਘਾਈ' ਜੁੱਤੀ ।

ਯਾਰ ਜੁੱਤੀ ਦਾ ਜੁੱਤੀ ਤੌ ਈ ਲੋਟ ਆਉਦਾ,
ਨਾਲ ਮੁਰਦਿਆਂ ਜਾਂਦੀ ਨਾ 'ਮਚਾਈ' ਜੁੱਤੀ ।

ਭਲੇ ਬੰਦੇ ਦਾ ਪੂਰਾ ਜ਼ਲੂਸ ਕੱਢਦੀ,
ਥ੍ਰੀ ਪੀਸ ਨਾਲ ਹੋਵੇ ਜੇ 'ਪਾਈ' ਜੁੱਤੀ ।

ਬੱਬਰ ਸ਼ੇਰ ਵੀ ਅੱਗ ਚੌ ਟੱਪਾ ਦੇਵੇ,
ਜਾਵੇ ਰਿੱਛਾਂ ਨੂੰ ਨਾਚ ' ਨਚਾਈ ' ਜੁੱਤੀ ।

ਢਿੱਡ ਢੋਲਾਂ ਵਰਗੇ ਪੈਰ ਪੱਟਾਂ ਵਰਗੇ,
ਪਖੰਡੀ ਸਾਧਾਂ ਦੇ ਮੇਚ ਨਾ 'ਆਈ' ਜੁੱਤੀ ।

ਦੱਸ 'ਨਿਰੰਜਨਾਂ' ਭਰਨਗੇ ਚੋਰ ਕਿੱਥੇ,
ਗੁਰੂ ਘਰਾਂ ਚੌ ਜਿਨ੍ਹਾ 'ਚੁਰਵਾਈ' ਜੁੱਤੀ ।

ਲੱਖ ਲਾਹਨਤ ਉਹਨਾ ਗੌਣ ਵਾਲਿਆਂ ਤੇ,
ਉੱਤੇ ਨੋਟਾਂ ਦੇ ਜਿਨ੍ਹਾ 'ਤੁਰਵਾਈ' ਜੁੱਤੀ ।

ਜੁਤੋ ਜੁੱਤੀ ਦਾ ਕੰਮ ਉੱਦੌ ਸੁਰੂ ਹੋਇਆ,
ਜਾਰਜ਼ ਬੁੱਸ਼ ਦੇ ਵੱਲ ਜਦ 'ਆਈ' ਜੁੱਤੀ ।

ਸੁਦਾਮ ਗੁਦਾਫੀ ਦੇ ਤਖਤ ਪਲਟਾਅ ਦਿੱਤੇ,
ਕੀਹਨੇ ਜੰਤਾ ਦੇ ਸੀ ਹੱਥ 'ਫੜਾਈ' ਜੁੱਤੀ ।

ਜਰਨੈਲ ਸਿੰਘ ਤਦ ਬੜਾ ਮਸ਼ਹੂਰ ਹੋਇਆ,
ਜਦ ਚਦੰਮਬਰਮ ਦੇ ਮੂਹਰੇ 'ਸਜਾਈ' ਜੁੱਤੀ ।

ਦੂਜੇ ਦਿਨ ਹੀ ਟਾਈਟਲਰ ਦੀ ਟਿਕਟ ਕੱਟੀ,
ਸੁਪਨੇ ਸੋਨੀਆਂ ਦੇ ਚ ਦਿੱਤੀ' ਦਿਖਾਈ' ਜੁੱਤੀ ।

ਪਿੰਡ 'ਈਸੜੂ' ਚ ਮਾਰੂ ਹਥਿਆਰ ਬਣਗੀ,
ਪੱਤਰਕਾਰਾਂ ਦੇ ਵੀ ਪੈਰੋਂ 'ਲੁਹਾਈ' ਜੁੱਤੀ ।

ਸੁੱਟ ਜ਼ੇਲ ਵਿੱਚ ਆਵਾਜ਼ ਨੂੰ ਬੰਦ ਕਰਤਾ,
ਆਮ ਆਦਮੀ ਤੋਂ ਗਈ ਨਾ 'ਚਲਾਈ' ਜੁੱਤੀ ।

ਜਿੱਥੇ ਪਹੁਚਣੀ ਸੀ ਉੱਥੌ ਬੜੀ ਦੂਰ ਡਿੱਗੀ,
ਤਾਹੀਓ ਜਾਂਚ ਦੇ ਘੇਰੇ ਵਿੱਚ 'ਆਈ' ਜੁੱਤੀ ।
unknown
 
Top