ਅੱਜ ਹਰ ਕੋਈ ਇਥੇ ਚਲਾਕ ਬਣਦਾ


ਅੱਜ ਹਰ ਕੋਈ ਇਥੇ ਚਲਾਕ ਬਣਦਾ
ਬੰਦਾ ਆਪਣਿਆਂ ਤੋਂ ਹਲਾਕ ਬਣਦਾ

ਜੇ ਵਿਸ਼ਵਾਸ ਨਹੀਂ ਵਿੱਚ ਰਿਸ਼ਤਿਆਂ ਦੇ
ਕੋਈ ਰਿਸ਼ਤਾ ਕਦੀ ਨ੍ਹੀ ਪਾਕ ਬਣਦਾ

ਗਲ ਸੋਚ ਵਿਚਾਰ ਕੇ ਨਾ ਕਰੇ ਜਿਹੜਾ
ਸਖਸ਼ ਪਰਿਆ ਦੇ ਵਿੱਚ ਮਜਾਕ ਬਣਦਾ

ਜਿਸਦੇ ਬੋਲ ਮੰਦੇ ਤੇ ਤੋਲ ਮਾੜਾ
ਫਿਰ ਉਸਦਾ ਕੋਈ ਨ੍ਹੀ ਗਾਹਕ ਬਣਦਾ

ਪਿੱਠ ਪਿੱਛੇ ਕਰਦਾ ਹੈ ਵਾਰ ਜਿਹੜਾ
ਨਾਮ ਉਹਦਾ ਜਹਾਨ ਤੇ ਖਾਕ ਬਣਦਾ

ਇੱਜਤ ਲਾਹ ਜਿਨਾ ਨੇ ਪਾਈ ਚੁੱਲੇ
ਨਹੀਂ ਸੁਥਰਾ ਫਿਰ ਕੋਈ ਸਾਕ ਬਣਦਾ

ਸੌ ਹੱਥ ਰੱਸਾ ਸਿੱਰੇ ਗੰਢ ਹੁੰਦੀ
ਇਲਮ ਬਾਜ਼ ਨ੍ਹੀ ਸੋਹਲ ਵਾਕ ਬਣਦਾ
ਆਰ.ਬੀ.ਸੋਹਲ
 
Top