ਤੈਨੂੰ ਕਿਵੇਂ ਬਣਾਵਾਂ ਰਾਣੀ ਮੇਰੇ ਗੀਤਾਂ ਦੀ

KARAN

Prime VIP
ਤੈਨੂੰ ਕਿਵੇਂ ਬਣਾਵਾਂ ਰਾਣੀ ਮੇਰੇ ਗੀਤਾਂ ਦੀ
ਕੇ ਹਾਲੇ ਉਮਰ ਨਿਆਣੀ ਮੇਰੇ ਗੀਤਾਂ ਦੀ

ਕਿੰਜ ਗੁੰਝਲ ਤੇਰੀ ਜ਼ੁੱਲਫ ਦੀ ਮੈਂ ਸੁਲਝਾਵਾਂਗਾ
ਅਜੇ ਉਲਝੀ ਪਈ ਏ ਤਾਣੀ ਮੇਰੇ ਗੀਤਾਂ ਦੀ

ਉਸ ਨਾਸਮਝ ਨੂ ਥੱਕ ਗਿਆ ਮੈਂ ਸਮਝਾ ਕਰ ਕੇ
ਨਾ ਸਮਝੇ ਗੱਲ ਸਿਆਣੀ ਮੇਰੇ ਗੀਤਾਂ ਦੀ

ਵੇਖ ਕੇ ਤੈਨੂ ਸੰਗ ਨਾਲ ਹੀ ਮਾਰ ਜਾਵਣ ਨਾ
ਜਾ ਮੈਂ ਨਹੀ ਸ਼ਕਲ ਵਿਖਾਣੀ ਮੇਰੇ ਗੀਤਾਂ ਦੀ

ਅੱਧੀ ਰਾਤੀਂ ਉਠ ਉਠ ਰੋਵਨ ਲੱਗ ਜਾਂਦੇ
ਕੀ ਦੱਸਾਂ ਦਰਦ ਕਹਾਣੀ ਮੇਰੇ ਗੀਤਾਂ ਦੀ

ਜ਼ਹਿਨ ਓਹਦੇ ਵਿਚ ਉਂਜ ਤਾਂ ਚੌਵੀ ਘੰਟੇ ਹੀ
ਰਹਿੰਦੀ ਔਣੀ ਜਾਣੀ ਮੇਰੇ ਗੀਤਾਂ ਦੀ

ਬੇਮਤਲਬ ਦੀ ਗੱਲ, ਗੱਲ ਏਧਰ ਉਧਰ ਦੀ
ਪਾਣੀ ਵਿੱਚ ਮਧਾਣੀ ਮੇਰੇ ਗੀਤਾਂ ਦੀ

ਗੀਤ ਮੇਰੇ ਹੁਣ ਪਹਿਲਾਂ ਵਰਗੇ ਰਹੇ ਨਹੀ
ਕੱਲ ਕਹਿੰਦੀ ਗ਼ਜ਼ਲ ਜਠਾਣੀ ਮੇਰੇ ਗੀਤਾਂ ਦੀ

ਕੋਈ "ਤਰਲੋਕ" ਦੇ ਜੈਸਾ ਮੁੜ ਕੇ ਆ ਜਾਵੇ
ਜਿਸ ਨੇ ਕਦਰ ਪਛਾਣੀ ਮੇਰੇ ਗੀਤਾਂ ਦੀ

ਪਰ ਜਿਸ ਦਿਨ ਦਾ ਜੈਲਦਾਰ ਨੂੰ ਪੜ੍ਹ ਬੈਠੀ
ਫੈਨ ਕੋਈ ਮਰਜਾਣੀ ਮੇਰੇ ਗੀਤਾਂ ਦੀ ........
Zaildar Pargat Singh
 
Top