ਉਹਦੇ ਕਦਮਾਂ ਤੇ ਇੱਕ ਫੁੱਲ ਰੋਜ ਮੈਂ ਧਰਿਆ ਕਰਾਂ


ਉਹਦੇ ਕਦਮਾਂ ਤੇ ਇੱਕ ਫੁੱਲ ਰੋਜ ਮੈਂ ਧਰਿਆ ਕਰਾਂ
ਖਾਹਿਸ਼ ਉਹਦੇ ਚਾਹੁਣ ਦੀ ਇੰਝ ਮੈਂ ਹਰਿਆ ਕਰਾਂ

ਲੋਗ ਉਹਦੇ ਸ਼ਿਹਰ ਦੇ ਬਣ ਗਏ ਜ਼ਮਾਨੇਸਾਜ ਨੇ
ਜਿਕਰ ਉਹਦਾ ਹੋਣ ਤੋਂ ਪਹਿਲਾਂ ਮੈਂ ਡਰਿਆ ਕਰਾਂ

ਲਾਉਂਦੇ ਫੁੱਲਾਂ ਨਾਲ ਤੇ ਕਬੂਲਦੇ ਹਾਂ ਅਸੀਂ ਖਾਰ ਵੀ
ਹਰ ਇੱਕ ਸਿਤਮ ਉਹਦਾ ਹੱਸ ਕੇ ਮੈਂ ਜ਼ਰਿਆ ਕਰਾਂ

ਆ ਬੈਠ ਗਏ ਉਹ ਸਾਮਨੇ ਹੁਸਨ ਗਜ਼ਲ ਵਾਂਗ ਹੈ
ਕਰਨ ਲਈ ਸ਼ਿੰਗਾਰ ਮੋਤੀ ਹਰਫ ਮੈਂ ਜੜਿਆ ਕਰਾਂ

ਕਹਿ ਗਿਆ ਉਹ ਜਾਣ ਤੇ ਪਹਿਚਾਣ ਤੂੰ ਬਣਾ ਜਰਾ
ਸੋਹਲ ਨਾਲ ਲਾਉਣ ਤੋਂ ਪਹਿਲਾਂ ਮੈਂ ਪੜਿਆ ਕਰਾਂ

ਆਰ.ਬੀ.ਸੋਹਲ
 
Top