ਚਾਹੇ ਜਰਮਨ ਚਾਹੇ ਇੰਡੀਆ ਜਾਂ ਅਮਰੀਕਾ ਰਹਿੰਦੇ ਹਾ&#256

pps309

Prime VIP
ਚਾਹੇ ਜਰਮਨ ਚਾਹੇ ਇੰਡੀਆ ਜਾਂ ਅਮਰੀਕਾ ਰਹਿੰਦੇ ਹਾਂ
ਸੱਚੀ ਗੱਲ ਤਾਂ ਇਹ ਹੈ ਸੱਜਣੋ ਬਾਰ ਪਰਾਏ ਬਹਿੰਦੇ ਹਾਂ
ਡੈਣ ਭਰੇ ਕੋਈ ਅਪਣੀ ਕਰਨੀ ਟੈਰ ਸਾਡੇ ਗਲ਼ ਪੈਂਦੇ ਨੇ
ਯੇਹ ਨਹੀ ਦੇਸ ਤੁਮਾਰਾ ਸੀਖੋ ਭੁਖੇ ਬਾਂਦਰ ਕਹਿੰਦੇ ਨੇ
ਪਰ ਅਸੀਂ ਸਭ ਭੁਲ ਹਾਂ ਜਾਂਦੇ ਫਿਰ ਜੈ ਹਿੰਦ ਦੀ ਕਹਿੰਦੇ ਹਾਂ
ਸੱਚੀ ਗੱਲ ਤਾਂ ਇਹ ਹੈ ਸੱਜਣੋ ਬਾਰ ਪਰਾਏ ਬਹਿੰਦੇ ਹਾਂ
ਕਹਿੰਦੇ ਝੰਡੇ ਅਸਾਂ ਨੇ ਗੱਡਤੇ ਵਿਚ ਵਿਦੇਸ਼ਾਂ ਆ ਕੇ ਤੇ
ਕੋਸਾ ਜਿਹਾ ਮੂੰਹ ਕਰ ਬੈਹ ਰਹੀਏ ਗਾਲ਼ ਫਕਨ ਦੀ ਖਾਕੇ ਤੇ
ਗੋ ਬੈਕ ਇਨ ਯੂਅਰ ਕੰਟਰੀ ਰੋਜ਼ ਕੰਨੀ ਸੁਣ ਲੈਦੇ ਹਾਂ
ਸੱਚੀ ਗੱਲ ਤਾਂ ਇਹ ਹੈ ਸੱਜਣੋ ਬਾਰ ਪਰਾਏ ਬਹਿੰਦੇ ਹਾਂ
ਫੋਕੀਆਂ ਟੌਹਰਾਂ ਨਿਰੇ ਦਮਗਜ਼ੇ ਜਦ ਪੰਜਾਬ ਨੂੰ ਜਾਈਏ ਜੀ
ਲਾਕੇ ਰਾਂਤਾਂ ਕਾਰਡਾਂ ਉੱਤੇ ਚੁੱਕਿਆ ਕਰਜ਼ਾ ਲਾਹੀਏ ਜੀ
ਚਿੰਤਾ ਵੱਢ ਹੱਡਾਂ ਨੂੰ ਖਾਵੇ ਜਦ ਵੀ ਉੱਠਦੇ ਬਹਿੰਦੇ ਹਾਂ
ਸੱਚੀ ਗੱਲ ਤਾਂ ਇਹ ਹੈ ਸੱਜਣੋ ਬਾਰ ਪਰਾਏ ਬਹਿੰਦੇ ਹਾਂ
ਨਾ ਕੋਈ ਝੰਡਾ ਨਾ ਇੱਜ਼ਤ ਪੱਤ ਨਾ ਕੋਈ ਦੇਸ ਹਮਾਰਾ ਹੈ
ਕੌਮੀ ਘਰ ਤੋ ਬਿਨਾਂ ਅਮਰ ਸਿੰਹਾਂ ਹੋਣਾ ਨਹੀ ਗੁਜ਼ਾਰਾ ਹੈ
ਅਪਣੇ ਘਰ ਬਿਨਾਂ ਨਹੀ ਮੁਕਣੇ ਰੋਜ਼ ਜੋ ਦੁਖੜੇ ਸਹਿੰਦੇ ਹਾਂ
ਸੱਚੀ ਗੱਲ ਤਾਂ ਇਹ ਹੈ ਸੱਜਣੋ ਬਾਰ ਪਰਾਏ ਬਹਿੰਦੇ ਹਾਂ
ਅਮਰਦੀਪ ਸਿੰਘ ਅਮਰ
 
JUGGY D

BACK TO BASIC
Re: ਚਾਹੇ ਜਰਮਨ ਚਾਹੇ ਇੰਡੀਆ ਜਾਂ ਅਮਰੀਕਾ ਰਹਿੰਦੇ ਹਾ&

kiyaa baat aa veer ji :salut
 
Top