ਦੂਰੋਂ ਵੇਖ ਕੇ ਤੂੰ ਸਾਨੂੰ ਹੱਸ ਪੈਣੀ ਏਂ

ਦੂਰੋਂ ਵੇਖ ਕੇ ਤੂੰ ਸਾਨੂੰ ਹੱਸ ਪੈਣੀ ਏਂ
ਕਦੇ ਕੋਲ ਆ ਕੇ ਦਿੱਲ ਦੀ ਨਾ ਕਹਿਨੀ ਏਂ
ਤੇਰੇ ਨਖਰੇ ਨੇ ਕੀਤਾ ਅਵਾਜ਼ਾਰ ਨੀ
ਦੇਵੀ ਬਣੀ ਏਂ ਤੂੰ ਹੁਸਣ ਬਜਾਰ ਨੀ

ਅਸੀਂ ਜੇਠ ਦਾ ਦੁਪਿਹਰਾ ਸਿਰ ਸਹਿੰਦੇ ਹਾਂ
ਤੇਰੇ ਦੀਦ ਲਈ ਰਾਹਾਂ ਉੱਤੇ ਬਹਿੰਦੇ ਹਾਂ
ਤੇਰਾ ਰੇਸ਼ਮੀ ਬਦਨ ਤੱਪ ਜਾਵੇ ਨਾ
ਨਿੱਤ ਛਾਂ ਕਰੋ ਪਲਕਾਂ ਨੂੰ ਕਹਿੰਦੇ ਹਾਂ

ਜਦੋਂ ਛੱਡਣੀ ਏਂ ਨਜ਼ਰਾਂ ਦੇ ਤੀਰ ਨੀ
ਲੰਘ ਸੀਨੇ ਵਿਚੋਂ ਜਾਂਦੇ ਦਿੱਲ ਚੀਰ ਨੀ
ਹੁਣ ਵਸਲਾਂ ਦਾ ਦੇਦੇ ਉਪਹਾਰ ਤੂੰ
ਜਿੰਦ ਮੁੰਕ ਜਾਣੀ ਕਰ ਉਪਕਾਰ ਤੂੰ

ਆਜਾ ਮਾਰ ਲੈ ਤੂੰ ਸੋਹਲ ਉੱਤੇ ਝਾਤ ਨੀ
ਦਿੱਲ ਤਲੀ ਉੱਤੇ ਲੈ ਲਾ ਤੂੰ ਸੁਗਾਤ ਨੀ
ਅੱਜ ਕਦਰ ਨਾ ਤੈਨੂੰ ਸਾਡੇ ਪਿਆਰ ਦੀ
ਨਹੀਂ ਤਾਂ ਜਿੱਤੀ ਬਾਜ਼ੀ ਕਦੇ ਨਾ ਤੂੰ ਹਾਰਦੀ

ਆਰ. ਬੀ. ਸੋਹਲ, ਗੁਰਦਾਸਪੁਰ​
 
Top