ਬਾਪੂ ਦਾ ਡਾਕਟਰ

Yaar Punjabi

Prime VIP
ਇੱਕ ਸੱਚੀ ਕਹਾਣੀ ਹੈ ਦੋਸਤੋ ਰੂਹ ਨਾਲ ਪੜਨਾ ।

.................ਬਾਪੂ ਦਾ ਡਾਕਟਰ..........
.........
"ਲਿਅਾ ਕਰਤਾਰੋ ਕੋਈ ਗੋਲੀ ਤਾਂ ਦੇ ਦੇਖਕੇ ,,ਕੱਲ
ਦਾ ਤਾਪ ਜਿਹਾ ਚੜਿਅਾ ਪਿਅਾ ,ਓਧਰ ਖੇਤ
ਕੰਮ ਵੀ ਸਿਰ ਤੇ ਚੜੀ ਜਾਂਦਾ ਏ ।ਮੈਂ
ਜਾਣਾ ਛੇਤੀ।" ਮੰਜੇ ਤੇ ਬੈਠਾ ਬਲਵੰਤ ਅਾਪਣੇ ਘਰ
ਵਾਲੀ ਨੂੰ ਅਾਵਾਜ ਦਿੰਦਾ ਹੈ ।
ਕਰਤਾਰੋ ਛੇਤੀ ਦੇਣੇ ਚੁੱਲੇ ਦਾ ਕੰਮ ਛੱਡ ਗੋਲੀ ਲੱਭ
ਕੇ ਲਿਉਦੀ ਹੈ ।ਗੋਲੀ ਬਲਵੰਤ ਦੇ ਹੱਥ ਤੇ ਧਰ
ਕੇ ,ਬਲਵੰਤ ਦੇ ਮੱਥੇ ਤੋਂ ਬੁਖਾਰ ਦੇਖਣ ਦੀ ਕੋਸਿਸ
ਕਰਦੀ ਹੈ ," ਬੂਹ ਮੈਂ ਮਰ
ਜਾਵਾਂ,ਐਨਾ ਬੁਖਾਰ ,ਦੀਪੇ ਦੇ ਬਾਪੂ ਤੂੰ ਡਾਕਟਰ
ਤੋਂ ਚੱਜ ਦੀ ਦਵਾਈ ਲੈਕੇ ਅਾ ,ਨਿੱਤ ਗੋਲੀ ਲੈਕੇ ਉੱਠ
ਜਾਨਾ ।"
" ਸੁਣ ਵੇ ਦੀਪੇ ,ਅੱਜ ਕਾਲਜ ਜਾਣ ਨੂੰ ਰਹਿਣ
ਦੇ ,ਨਾਲੇ ਅਾਪਣੇ ਬਾਪੂ ਨੂੰ ਦਵਾਈ ਦਵਾ ਤੇ ਨਾਲੇ
ਅੱਜ ਖੇਤ ਕੰਮ ਕਰਾ।"
ਕਾਲਜ ਜਾਣ ਲਈ ਪਿਹਨ ਪੱਚਰ ਕੇ ਤਿਅਾਰ ਹੋਏ
ਖੜੇ ਪੁੱਤ ਨੂੰ ਕਰਤਾਰੋ ਤਾੜਨਾ ਕਰਦੀ ਹੈ ।
ਪਰ ਬਲਵੰਤ ਨੂੰ ਇਹ ਗੱਲ ਬਿੱਲਕੁੱਲ ਬਰਦਾਸਤ
ਨਹੀਂ ਕਿ ਘਰ ਦੇ ਕੰਮ ਕਾਰ ਮੁੰਡੇ ਦੀ ਪੜਾਈ
ਵਿੱਚ ਵਿਘਨ ਪਾਉਣ।ਬਲਵੰਤ ਕਰਤਾਰੋ ਦੀ ਗੱਲ
ਨੂੰ ਕੱਟ ਕੇ ਅਾਖਦਾ ਹੈ ,"ਨਾ ਕਰਤਾਰੋ ਕੋਈ ਲੋੜ
ਨੀ ਮੁੰਡੇ ਨੂੰ ਘਰ ਰੱਖਣ
ਦੀ ,ਡਾਕਟਰੀ ਦੀ ਪੜਾਈ ਆ,ਕੋਈ ਮਮੂਲੀ ਗੱਲ
ਨੀ ।ਮੈਂ ਅਾਪੇ ਕਰ ਲਊਂ ਕੰਮ ਹੌਲੀ ਹੌਲੀ ।ਜਿਥੋਂ
ਤੱਕ ਮੇਰੇ ਤਾਪ ਦਾ ਸਵਾਲ ਅਾ ਜਦ ਮੇਰਾ ਪੱੁਤ
ਡਾਕਟਰ ਬਣ ਗਿਅਾ ਸਾਰੀ ਦੁਨੀਅਾਂ ਦੇ ਤਾਪ
ਲਾਹ ਦੂ ,ਦੇਖਦੀ ਚੱਲ ,ਫੇਰ ਏਸੇ ਨੇ ਈ ਕਮਾਈ
ਕਰਨੀ ਅਾ ਅਾਪਾਂ ਤਾਂ ਬੈਠ ਕੇ ਖਾਵਾਂ ਗੇ ।"
ਦੀਪਾ ਬਾਪੂ ਦੇ ਕੋਲ ਜਾਕੇ ਥੋੜਾ ਝਿਜਕਦੇ ਜਹੇ
ਬੋਲਦਾ ਹੈ ,"ਬਾਪੂ ,,,,,ਮੇਰੀ ਫੀ,,,ਸ ਵੀ ਭਰਨ
ਵਾਲੀ ਅਾ ,ਜੇ ਲੇਟ ਹੋ ਗਏ ਤਾਂ ਜੁਰਮਾਨਾ ਲੱਗ ਜੂ
।"
ਫੀਸ ਦਾ ਨਾਮ ਸੁਣ ਕੇ ਜਾਣੀ ਕਰਤਾਰੋ ਦੇ ਸਾਹ
ਤਾਂ ਚੜ ਜਾਂਦੇ ਹਨ,"ਫੀਸ ?? ਹਾਲੇ
ਮਹੀਨਾਂ ਤਾਂ ਹੋਇਆ ਨੀ ਭਰੀ ਨੂੰ ।"
ਬਲਵੰਤ ਫੀਸ ਦਾ ਨਾਂ ਸੁਣ ਕੇ ਖੁਦ ਵੀ ਪਰੇਸ਼ਾਨ
ਹੋ ਜਾਦਾ ਹੈ ਪਰ ਕਰਤਾਰੋ ਨੂੰ ਟਾਲਣ ਖਾਤਰ
ਅਾਖਦਾ ਹੈ ,"ਕਮਲੀਏ ਮੁੰਡਾ ਵੱਡੀ ਕਲਾਸ ਚ ਹੋ
ਗਿਅਾ ,ਹੁਣ ਫੀਸ ਤਾਂ ਵੱਧ ਦੇਣੀ ਹੀ ਪਊ, ਚੱਲ
ਕੋਈ ਨਾਂ ਪੁੱਤ ਮੈਂ ਸਹਿਰੋਂ ਨਾਲੇ ਦਵਾਈ ਲੈ ਅਾਊਂ
ਨਾਲੇ ਅਾੜਤੀ ਤੋਂ ਫੜ ਕੇ ਤੇਰੀ ਫੀਸ ਭਰ
ਅਾਊਂ ,ਤੂੰ ਚੱਲ ਮੇਰਾ ਸ਼ੇਰ ਪੜਾਈ ਕਰ ਤਕੜਾ ਹੋਕੇ
।"
ਕਾਲਜ ਵਿੱਚ ਫੀਸ ਭਰ ਕੇ ਅਾਉਣ ਵਾਲੀ ਗੱਲ ਤੋਂ
ਦੀਪਾ ਅੰਦਰੋ ਅੰਦਰੀ ਡਰ ਜਾਂਦਾ ਹੈ ਤੇ
ਕਹਿੰਦਾ,"ਬਾਪੂ ਕਾਲਜ ਜਾਣ ਨੂੰ ਤੂੰ ਰਹਿਣ ਦੇ
ਭਾਵੇਂ ,ਕਿਥੇ ਤੁਰਿਅਾ ਫਿਰੇਂ ਗਾ ਧੁੱਪੇ ਧੱਕੇ
ਖਾਂਦਾ ,ਨਾਲੇ ਤੈਨੂੰ ਬੁਖਾਰ ਅਾ ,ਤੂੰ ਪੈਸੇ ਫੜ
ਲਿਅਾ ,ਭਰ ਮੈਂ ਅਾਪੇ ਅਾਊਂ ।"
ਬਲਵੰਤ ਦੇ ਮਨ ਵਿੱਚ ਅੱਜ ਪਹਿਲੀ ਵਾਰ ਦੀਪੇ ਦੇ
ਪ੍ਰਤੀ ਸੱਕ ਜਿਹਾ ਹੋਇਆ ।ਪਰ ਗਰੀਬ
ਬੰਦਾ ਜਿਵੇਂ ਅਕਸਰ ਹੀ ਅਾਪਣੇ ਦਿਲ ਨੂੰ
ਕਮਲਾ ਸਮਝਦਾ ਹੁੰਦਾ ਬੱਸ ਓਸੇ ਤਰਾਂ ਗੱਲ ਟਾਲ
ਦਿੱਤੀ ।
ਅਾੜਤੀ ਤੋਂ ਪੈਸੇ ਮੰਗੇ ਅੱਗੋਂ ਉਸਨੇ
ਖਰੀਅਾਂ ਖੋਟੀਅਾਂ ਸੁਣਾ ਦਿੱਤੀਅਾਂ ।ਮਸਾਂ ਰੋ
ਕਲਾ ਕੇ ਪੁੱਤ ਦੀ ਫੀਸ ਜੋਗਾ ਦਸ ਹਜਾਰ
ਮਿਲਿਅਾ ।ਦਵਾਈ ਲੈਣ ਦਾ ਕੰਮ ਫੇਰ ਵਿਚਾਲੇ
ਰਿਹ ਗਿਅਾ ।ਵਾਪਸ ਮੁੜਦੇ ਨੂੰ ਹਰਨਾਮਾ ਟੱਕਰ
ਗਿਅਾ,ਅਾਖਣ ਲੱਗਾ ,"ਬਲਵੰਤ ਸਿਅਾਂ ਮੁੰਡੇ ਨੂੰ
ਤਾਂ ਫਿਰ ਤੂੰ ਪੂਰੀਅਾਂ ਖੁੱਲਾਂ ਦੇ ਰੱਖੀਅਾਂ ।"
ਬਲਵੰਤ ਹਰਨਾਮੇ ਦੀ ਅੰਦਰਲੀ ਗੱਲ ਨਾਂ ਪੜ
ਸਕਿਅਾ ਸਰਸਰੀ ਜਹੇ ਜਵਾਬ ਦਿੱਤਾ,"ਹਰਨਾਮ
ਸਿਅਾਂ ਚਾਰ ਅੱਖਰ ਪੜ ਕੇ ਕੁੱਝ ਬਣ ਜੁ ਘਰ ਦੇ ਕੰਮ
ਤਾਂ ਚੱਲੀ ਜਾਣੇ ਅਾਂ ।"
ਹਰਨਾਮਾ ਬੁੱਝ ਗਿਅਾ ਕਿ ਬਲਵੰਤ ਅਾਪਣੇ ਪੁੱਤ
ਦੀ ਕਰਤੂਤ ਵਾਰੇ ਨਹੀਂ ਜਾਣਦਾ ।ਕੁੱਝ ਟਾਇਮ
ਤਾਂ ਹਰਨਾਮੇ ਨੂੰ ਦੋਚਿੱਤੀ ਨੇ ਘੇਰੀ ਰੱਖਿਅਾ ।
ਫੇਰ ਤਕੜਾ ਦਿਲ ਕਰਕੇ ਕਹਿਣ ਲੱਗਾ ,"ਕਿਹੜੇ
ਹਨੇਰੇ ਚ ਤੁਰਿਅਾ ਫਿਰਦਾਂ ਕਮਲਿਅਾ।
ਤੇਰਾ ਮੁੰਡਾ ਤਾਂ ਸਾਰੀ ਦਿਹਾੜੀ ਬਾਦਲ
ਪਾਰਟੀ ਵਾਲੇ ਬਿੱਲੂ ਬਲੈਕੀਏ ਦੇ ਮੁੰਡੇ ਨਾਲ
ਉਹਨਾ ਦੀ ਮੋਟਰ ਤੇ ਈ ਫਿਰਦਾ ਰਹਿੰਦਾ ਏ।
ਦੱਸ ਓਥੇ ਕਿਹੜਾ ਕਾਲਜ ਅਾ ।ਬਚਾਲਾ ਜੇ
ਬਚਦਾ ਏ ਮੈਂ ਅਾਪਣੇ ਅੱਖੀਂ ਦੇਖਿਅਾ ।ਅੱਬਲ
ਤਾਂ ਲਾ ਦਿੱਤਾ ਹੋਣਾ ਬੂਟਾ ਚੰਦਰੇ ਨੇ ।"
ਹਰਨਾਮੇ ਦੀ ਗੱਲ ਸੁਣ ਬਲਵੰਤ ਦੇ ਪੈਰਾਂ ਹੇਠੋਂ
ਜਮੀਨ ਨਿੱਕਲ ਗਈ।ਘਰ ਦੀ ਵਾਟ ਮੁੱਕਣ ਵਿੱਚ
ਨਾ ਅਾਵੇ ।
ਘਰ ਪੁੱਜਾ ਜਾਂਦੇ ਨੂੰ ਕਰਤਾਰੋ ਸੰਦੂਖਾਂ ਪੇਟੀਅਾਂ ਦੇ
ਕਰੋਲੇ ਦੇਈ ਜਾਵੇ ।ਬਲਵੰਤ ਨੂੰ ਵੇਖ ਕਮਲਿਅਾਂ ਵਾਂਗ
ਭੱਜੀ ਅਾਈ ,"ਦੀਪੇ ਦੇ ਬਾਪੂ ਮੇਰੀ ਮਾਂ ਨੇ
ਜਿਹੜੀਅਾਂ ਵਾਲੀਅਾਂ ਮੈਨੂੰ ਦਿੱਤੀਅਾਂ ਸੀ ,ਓਹ
ਨੀ ਲੱਭੀਅਾਂ ,ਤੂੰ ਕਦੇ ਕਿਸੇ ਸੁਨਿਅਾਰੇ ਕੋਲ
ਤਾਂ ਰੱਖ ਅਾਇਆ???"
ਬਲਵੰਤ ਨੇ ਅਾਪਣੇ ਪਰਨੇ ਨਾਲ ਮੱਥੇ ਤੇ ਅਾਏ ਮੁੜਕੇ
ਨੂੰ ਪੂੰਜਿਅਾ ਫਿਰ ਕਹਿਣ ਲੱਗਾ,"ਕਮਲੀਏ
ਤੇਰੀ ਮਾਂ ਦੀ ਨਿਸ਼ਾਨੀ ,ਮੈਂ ਤੈਥੋਂ ਪੁੱਛੇ ਤੋਂ ਬਗੈਰ
ਹੀ ਧਰ ਅਾਊਂ???ਇਹ ਤਾਂ ਕੋਈ ਹੋਰ ਈ
ਭਾਣਾ ਵਾਪਰ ਗਿਅਾ ਅਾਪਣੇ
ਨਾਲ ,ਖੁਸ਼ੀ ਭਾਲ ,ਅਾਜਾ ਦੱਸਦਾਂ ਕਿਧਰ ਗਈਆਂ
।ਤੂੰ ਇਓਂ ਕਰ ਦੀਪੇ ਦੇ ਕਾਲਜ ਦਾ ਨੰਬਰ ਦੱਸ
ਮੈਨੂੰ।"
ਕਰਤਾਰੋ ਝੱਟ ਦੇਣੇ ਘਰੇ ਪਈ ਡਾਇਰੀ ਵਿੱਚੋ ਨੰਬਰ
ਭਾਲ ਲਿਅਾਈ ।
"ਤੂੰ ਇਓ ਕਰ ਨੰਬਰ ਮਿਲਾ ਕੇ ਦੇ ਕਾਲਜ
ਵਾਲਿਅਾਂ ਦਾ ।"
ਬਿੰਨਾ ਸੋਚੇ ਕਰਤਾਰੋ ਨੇ ਨੰਬਰ ਮਿਲਾ ਦਿੱਤਾ ।
ਕਾਲਜ ਤੋਂ ਪਤਾ ਲੱਗਾ ਕਿ ਦੀਪਾ ਤਾਂ ਪਿਛਲੇ ਦੋ
ਸਾਲਾਂ ਤੋਂ ਕਾਲਜ ਗਿਅਾ ਹੀ ਨਹੀਂ ਫਿਰ ਫੀਸ
ਕਿਹੜੇ ਭੜੂਏ ਨੇ ਭਰਨੀ ਸੀ ।ਬਲਵੰਤ ਕਾਲਜ
ਵਾਲਿਅਾਂ ਨਾਲ ਗੱਲ ਕਰਕੇ ਸਿਰ ਫੜ ਕੇ
ਹੇਠਾਂ ਬੈਠ ਗਿਅਾ ।ਚਾਰ ਚੁਫੇਰੇ ਚੁੱਪ ਪੱਸਰ ਗਈ ।
ਕਰਤਾਰੋ ਨੇ ਚੁੱਪ ਨੂੰ ਚਰੀਕੇ ਪੁਛਿਅਾ,"
ਕੀ ਹੋਇਆ ??ਮੈਨੂੰ ਵੀ ਪਤਾ ਲੱਗੇ ??ਕੀ ਹੋਇਆ ਮੇਰੇ
ਦੀਪੇ ਨੂੰ ???"
"ਕੁੱਝ ਨੀ ਹੋਇਆ ਦੀਪੇ ਨੂੰ ,,ਪਰ ਉਹ ਅਾਪਾਂ ਨੂੰ
ਧੋਖਾ ਦੇ ਰਿਹਾ ਦੋ ਸਾਲਾਂ ਦਾ ,,,ਤੇਰੇ ਗੋਹਾ ਸਿੱਟ
ਸਿੱਟ ਜੋੜੇ ਪੈਸੇ ਦੇ ਨਸੇ
ਖਾਦਾਂ ਫਿਰਦਾ ਏ ,ਓਹੀ ਲੈਕੇ ਕੇ
ਗਿਅਾ ਹੋਣਾ ਤੇਰੀਅਾਂ ਵਾਲੀਅਾਂ ,ਅੰਨੇ ਬਣਾਈ
ਫਿਰਦਾ ਏ ਆਪਾਂ ਨੂੰ ,ਕਰਤਾਰੋ
ਅਾਪਾਂ ਤਾਂ ਜਮਾਂ ਈ ਪੱਟੇ ਗਏ ।" ਬਲਵੰਤ
ਦੀਅਾਂ ਉੱਚੀ ਦੇਣੇ ਧਾਹਾਂ ਨਿੱਕਲ ਗਈਆਂ ।
ਦੋਨੇ ਇੱਕ ਦੂਸਰੇ ਨੂੰ ਸ਼ਾਮ ਤੱਕ ਝੂਠੇ ਦਿਲਾਸੇ ਦਿੰਦੇ
ਰਹੇ ।ਰੋਟੀ ਪਾਣੀ ਕਿਸਦੇ ਲੰਘਣਾ ਸੀ ।ਜੇਕਰ
ਕਰਤਾਰੋ ਦਿਲ ਧਰਦੀ ਤਾਂ ਬਲਵੰਤ ਦਾ ਸਬਰ
ਜਵਾਬ ਦੇ ਜਾਂਦਾ ।ਸ਼ਾਮ ਪਈ ਪੁੱਤ ਘਰ
ਵੜਿਅਾ ।
ਬਲਵੰਤ ਚੁੱਪ ਹੀ ਰਿਹਾ ਪਰ ਕਰਤਾਰੋ ਅੰਦਰੋਂ
ਪਾਟਣ ਕਿਨਾਰੇ ਹੋਈ ਪਈ ਸੀ ।ਜੋ ਅਾਖ
ਸਕੀ ਕਿਹ ਲਈਆਂ ।ਦੀਪਾ ਢੀਠਾਂ ਵਾਂਗ
ਨੀਵੀਂ ਪਾ ਸੱਭ ਕੁੱਝ ਸੁਣਦਾ ਗਿਅਾ ।
ਗੁੱਸਾ ਢੈਲਾ ਹੋਇਆ ਤਾਂ ਦੋਨੇ ਜਾਣੇ ਪੁੱਤ ਨੂੰ
ਸਮਝਾਉਣ ਤੇ ਹੋ ਗਏ ।
ਮੱਥਾ ਮਾਰਦਿਅਾਂ ਦੀ ਸਾਰੀ ਰਾਤ ਲੰਘ ਗਈ ।
ਪਰ ਕਰਤਾਰੋ ਨੂੰ ਮਾਂ ਦੀ ਵਾਲੀਅਾਂ ਦਾ ਮੋਹ ਤੋੜ
ਤੋੜ ਖਾਂਦਾ ਸੀ ਕਈ ਵਾਰ ਵਡਿਅਾ ਕੇ
ਪੁੱਛਿਅਾ ਪਰ ਕੋਈ ਠੋਸ ਜਵਾਬ ਨਾਂ ਮਿਲਿਅਾ ।
ਆਖਰ ਦੀਪੇ ਦੇ ਸੁਧਰ ਜਾਣ ਤੱਕ ਉਸਨੂੰ ਘਰ ਵਿੱਚ
ਬੰਦ ਰੱਖਣ ਵਾਲਾ ਫੈਸਲਾ ਤਿਹ ਹੋ ਗਿਅਾ ।
ਕੁੱਝ ਸਿਅਾਣੇ ਲੋਕਾਂ ਨੇ ਡਾਕਟਰ ਦੀ ਸਲਾਹ ਲੈਣ
ਲਈ ਕਿਹਾ ਪਰ ਮਾਂ ਬਾਪ ਦੋਨੇ ਜਾਣੇ ਘਰ ਰੱਖਣ
ਵਾਲੀ ਜਿੱਦ ਤੇ ਅੜ ਗਏ।ਸਾਇਦ ਉਹ ਵੀ ਦੀਪੇ
ਨੂੰ ਸਬਕ ਦੇਣਾ ਚਹੁੰਦੇ ਸਨ ।ਦੋ ਤਿੰਨ ਦਿਨ ਦੀਪੇ ਦੇ
ਇੱਕੋ ਕਮਰੇ ਵਿੱਚ ਬੜੇ ਅੌਖੇ ਲੰਘੇ ।ਇੱਕ ਦਿਨ
ਦੀਪਾ ਅੱਖ ਬਚਾ ਕੇ ਅਾੜਤੀ ਤੋਂ ਫੜੇ ਹੋਏ ਪੈਸੇ
ਚੋਰੀ ਕਰ ਘਰੋਂ ਭੱਜ ਗਿਅਾ ।
ਕਈ ਦਿਨਾਂ ਦੇ ਨਸੇ ਦੀ ਟੋਟ ਅਤੇ ਹੱਥ ਵਿੱਚ
ਜਿਅਾਦਾ ਪੈਸੇ ਹੋਣ ਕਰਕੇ ਦੀਪਾ ਨਸੇ ਦੀ ਬਹੁਤ
ਜਿਅਾਦਾ ਮਾਤਰਾ ਲੈ ਬੈਠਾ ।ਬੱਸ ਫਿਰ ਵਰਤ
ਗਿਅਾ ਓਹੀ ਭਾਣਾ ਜਿਸ ਦਾ ਡਰ ਸੀ ।ਪਿੰਡ
ਦੇ ਲੋਕਾਂ ਨੇ ਨਸੇ ਨਾਲ ਅਾਕੜੇ ਪਏ ਦੀਪੇ ਦੀ ਲਾਸ਼
ਵਿਹੜੇ ਦੇ ਵਿਚਕਾਰ ਅਾ ਰੱਖੀ ।
ਸੱਭ ਸਾਕ ਸਬੰਦੀ ਰੋ ਕਲਾ ਕੇ ਹੰਭ ਗਏ ।
ਸੰਸਕਾਰ ਦੀ ਤਿਅਾਰੀ ਹੋਣ ਲੱਗੀ ।ਪਿੰਡ ਦੇ
ਸਿਅਾਣੇ ਬਜੁਰਗ ਨੇ ਦੇਸੀ ਘਿਓ ਦੀ ਮੰਗ
ਕੀਤੀ ।
ਦੀਪੇ ਦੀ ਮਾਂ ਸੱਥਰ ਤੋਂ ਉੱਠੀ ,ਅਲਮਾਰੀ ਚੋਂ
ਵੱਡੀ ਸਾਰੀ ਘਰ ਦੇ ਜੋੜੇ ਦੇਸੀ ਘਿਓ
ਦੀ ਪੀਪੀ ਲੈ ਅਾਈ ਤੇ ਬਜੁਰਗ ਨੂੰ ਫੜਾ ਦਿੱਤੀ ।
"ਭਾਈ ਬੀਬੀ ਸਾਨੂੰ
ਤਾਂ ਥੋੜਾ ਹੀ ਚਾਹੀਦਾ।"ਬਾਬੇ ਨੇ
ਥੋੜਾ ਝਿਜਕ ਕੇ ਕਿਹਾ ।
"ਬਾਬਾ ਜੀ ਵਰਤ ਦਿਓ ਸਾਰਾ ਈ ,,ਏਸੇ ਚੰਦਰੇ
ਲਈ ਜੋੜਿਅਾ ਸੀ ,,,ਪਰ ਪਤਾ ਨੀ ਸੀ ਇਸ ਕੰਮ
ਅਾਊ।"ਅੱਗੇ ਬੋਲਣ ਲਈ ਕਰਤਾਰੋ
ਦਾ ਗਲਾ ਜਵਾਬ ਦੇ ਗਿਅਾ ।
ਬਜੁਰਗ ਨੇ ਪੀਪੀ ਫੜੀ ।ਅਰਥੀ ਦੇ ਮਗਰ ਤੁਰ
ਪਏ ।ਤੁਰੇ ਜਾਂਦੇ ਬੰਦਿਅਾਂ ਚੋਂ ਅਵਾਜ ਅਾਈ ,"ਅੱਜ
ਕੱਲ ਤਾਂ ਦੇਸੀ ਘਿਓ ਵੀ ਮੁਰਦਿਅਾਂ ਦੇ ਮੂੰਹ ਨੂੰ
ਲਾਉਣ ਵਾਲੀ ਚੀਜ਼ ਬਣਕੇ ਰਿਹ ਗਿਅਾ ।"
 
Top