ਕਾਹਦਾ ਰੋਸਾ ਕਰਦੇ ਸੱਜਣਾਂ ਤੂੰ,


ਕਾਹਦਾ ਰੋਸਾ ਕਰਦੇ ਸੱਜਣਾਂ ਤੂੰ,

ਸਾਨੂੰ ਪਹਿਲਾਂ ਹੀ ਕਰਮਾਂ ਮਾਰ ਲਿਆ

ਅਸੀਂ ਖੁਸ਼ੀਆਂ ਇਕੱਠੀਆਂ ਕਰਨੇ ਲਈ,

ਆਪਣੇ ਦਿਲ ਦਾ ਦਾਮਨ ਸਾੜ ਲਿਆ

ਤੂੰ ਕੀ ਜਾਣੇ ਦੁੱਖ'ਕੁਝ ਖੋਹਣੇ ਦਾ,

ਤੂੰ ਤਾਂ ਹੋਰ ਨੂੰ ਦਿਲ ਚ ਉਤਾਰ ਲਿਆ

ਸਾਡਾ ਤੇਰੇ ਬਿਨ ਕਦੇ ਸਰਨਾ ਨਹੀ,

ਜੋ ਤੂੰ ਪਾਸਾ ਵੱਟਕੇ ਸਾਰ ਲਿਆ

ਤੇਰੀ ਇਸੇ ਖੁਸ਼ੀ ਦੀ ਖਾਤਿਰ ਹੀ,

ਅਸੀਂ ਆਪਣੇ ਆਪ ਨੂੰ ਮਾਰ ਲਿਆ​
 
Top