ਆਪਣੀ ਕਬਰ ਬਣਾਵਾਂ ਆਪੇ ਸਿਵੇ ‘ਚ ਬਲਦੀ ਜਾਵਾਂ ਮੈਂ

ਆ ਜਾ ਸੱਜਣਾ ਹਿਜਰ ਤੇਰੇ ਵਿੱਚ ਝੱਲੀ ਨਾ ਹੋ ਜਾਵਾਂ ਮੈਂ,
ਜੀ ਕੇ ਮਰਨਾ ਮਰ-ਮਰ ਜੀਨਾ ਅਖੀਓਂ ਨੀਰ ਵਹਾਵਾਂ ਮੈਂ i

ਪੀੜਾਂ ਸਹੀਆਂ ਦਰਦ ਹੰਢਾਇਆ ਤੈਨੂੰ ਪਰ ਕੋਈ ਖ਼ਬਰ ਨਹੀਂ,
ਜ਼ਖਮ ਮੇਰੇ ਹੁਣ ਰਿਸ ਰਿਸ ਪੈਂਦੇ ਕਿਦਾਂ ਦਸ ਲੁਕਵਾਂ ਮੈਂ i

ਅਕਲਾਂ ਦੇ ਖੂਹ ਖਾਲੀ ਹੋਏ ਹੋਸ਼ਾਂ ਵੀ ਸਭ ਰੁੜ ਗਈਆਂ ਨੇ,
ਸੁਰ ਵੀ ਆਖਰ ਤਾਲ ਤੋਂ ਖੁੰਝ ਗਏ ਕਿਦਾਂ ਗੀਤ ਸੁਣਾਵਾਂ ਮੈਂ i

ਜ਼ਰਦ ਪੈ ਗਿਆ ਚਿਹਰਾ ਮੇਰਾ ਬਿਰਹਾ ਨੂੰ ਗਲ ਲਾ-ਲਾ ਕੇ,
ਤੈਨੂੰ ਵੇਖਣ ਖਾਤਿਰ ਜੀਵਾਂ ਨਹੀਂ ਕਦ ਦੀ ਮਰ ਜਾਵਾਂ ਮੈਂ i

ਮੋਤ ਤੇ ਜਿੰਦਗੀ ਦੇ ਵਿੱਚ ਦੂਰੀ ਇਓਂ ਜਾਪੇ ਜਿਓਂ ਘੱਟ ਗਈ ਏ,
ਆਪਣੀ ਕਬਰ ਬਣਾਵਾਂ ਆਪੇ ਸਿਵੇ ‘ਚ ਬਲਦੀ ਜਾਵਾਂ ਮੈਂ i

ਆਣ ਖਲੋਤੀ ਮੋਤ ਸਿਰ੍ਹਨੇ ਤੁਰ ਅੜੀਏ ਇਹ ਆਖ ਰਹੀ,
ਐਪਰ ਜੇ ਤੂੰ ਆਵੇਂ “ਸੋਹਲ” ਮੋਤ ਨੂੰ ਆਪ ਹਰਾਵਾਂ ਮੈਂ i

ਆਰ.ਬੀ.ਸੋਹਲ
 
Top