ਜਦ ਮਨ ਤੇਰੇ ਦੀ ਮੌਜ ਬਣੇ - ਬਾਬਾ ਬੇਲੀ

KARAN

Prime VIP
ਜਦ ਮਨ ਤੇਰੇ ਦੀ ਮੌਜ ਬਣੇ, ਮੇਰੇ ਆਣ ਦੁਆਲੇ ਤਣ ਜਾਨੈਂ,
ਜਦ ਮੇਰੇ ਬਾਗੀਂ ਬੂਰ ਪਵੇਂ, ਮਰਿਆਦਾ-ਧਾਰੀ ਬਣ ਜਾਨੈਂ,
ਹੂੰ! ਕਾਹਦਾ ਤੂੰ ਪੁਰਸ਼ੋਤਮ ਹੈਂ, ਸੀਤਾ ਦੀ ਅੱਖ ਜੇ ਪੜਦਾ ਈ ਨਈਂ,
ਕੀ ਰੰਗ-ਬਰੰਗਾ ਡੰਗ ਕਰਾਂ? ਜੋ ਰੀਝ ਕਿਸੇ ‘ਤੇ ਲੜਦਾ ਈ ਨਈਂ,
ਨਈਂ ਮਨ ‘ਤੇ ਤੇਰਾ ਜ਼ੋਰ ਕੋਈ, ਉਂਝ ਭਾਵੇਂ ਤਨ ‘ਤੇ ਭਾਰੂ ਏਂ,
ਲੋਕ ਲਈ ਜੇਤੂ ਹੋਵੇਂਗਾ, ਪਰ ਸਾਡੇ ਲਈ ਤੂੰ ਹਾਰੂ ਏਂ,
ਜੇ ਅੱਖਾਂ ਅੱਗੇ ਰਹਿਣਾ ਏਂ, ਫਿਰ ਸੁਫਨੇ ਵਿਚ ਵੀ ਵਿਖਿਆ ਕਰ,
ਓਦਾਂ ਤਾਂ ਆ ਕੇ ਬਹਿ ਜਾਨੈਂ, ਕਦੇ ਧਿਆਨ ਸਣੇ ਵੀ ਟਿਕਿਆ ਕਰ,
ਕੁਝ ਮੇਰੇ 'ਤੇ ਵੀ ਲਿਖਿਆ ਕਰ...

Baba Beli (ਬਾਬਾ ਬੇਲੀ),
 
Top