ਚੋਣਾਂ ਕੈਨੇਡਾ ਦੀਆਂ ਪਰ ਲੜਨਗੇ ਪੰਜਾਬੀ!

Gill Saab

Yaar Malang
ਟੋਰਾਂਟੋ—ਕੈਨੇਡਾ ਦੇ ਸਭ ਤੋਂ ਵੱਡੇ ਸੂਬੇ ਉਨਟਾਰੀਓ ਵਿਚ 12 ਜੂਨ ਨੂੰ ਚੋਣਾਂ ਹੋਣ ਵਾਲੀਆਂ ਹਨ। ਇਸ ਸੂਬੇ ਵਿਚ ਪੰਜਾਬੀਆਂ ਦੀ ਵਸੋਂ ਬਹੁਤ ਹੈ। ਇੱਥੇ ਪੰਜਾਬੀ ਵੋਟਰਾਂ ਦੀ ਗਿਣਤੀ ਚੋਣਾਂ ਦੇ ਨਤੀਜਿਆਂ 'ਤੇ ਕਾਫੀ ਅਸਰ ਪਾਉਂਦੀ ਹੈ। ਇਸ ਲਈ ਹੀ ਇਸ ਵਾਰ ਚੋਣਾਂ ਵਿਚ 30 ਤੋਂ ਵੱਧ ਪੰਜਾਬੀਆਂ ਨੂੰ ਉਮੀਦਵਾਰ ਬਣਾ ਕੇ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਹਰਿੰਦਰ ਮੱਲੀ, ਗੁਰਪ੍ਰੀਤ ਢਿੱਲੋਂ, ਰਣਦੀਪ ਸੰਧੂ, ਅਮਨਪ੍ਰੀਤ ਨਾਗਪਾਲ, ਗੁਗਨੀ ਗਿਲ, ਹਰਜੀਤ ਜਸਵਾਲ, ਜਗਮੀਤ ਸਿੰਘ ਕੁਝ ਅਜਿਹੇ ਨਾਂ ਹਨ ਜੋ ਪਹਿਲੀ ਵਾਰ ਚੋਣ ਮੈਦਾਨ ਵਿਚ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਨ੍ਹਾਂ ਪੰਜਾਬੀ ਮੂਲ ਦੇ ਇੰਡੋ-ਕੈਨੇਡੀਅਨ ਉਮੀਦਵਾਰਾਂ 'ਚੋਂ 70 ਫੀਸਦੀ ਉਮੀਦਵਾਰਾਂ ਦੀ ਉਮਰ 40 ਸਾਲ ਤੋਂ ਘੱਟ ਹੈ ਅਤੇ 50 ਫੀਸਦੀ ਪਹਿਲੀ ਵਾਰ ਕਿਸਮਤ ਅਜ਼ਮਾ ਰਹੇ ਹਨ।
ਬ੍ਰੈਂਪਟਨ ਵੈਸਟ ਤੋਂ ਗੁਗਨੀ ਗਿਲ ਐੱਨ. ਡੀ. ਪੀ. ਨਾਲ, ਬ੍ਰੈਂਪਟਨ-ਸਪਿੰਰਗਡੇਲ ਤੋਂ ਹਰਿੰਦਰ ਮੱਲੀ ਲਿਬਰਲ ਪਾਰਟੀ ਵੱਲੋਂ ਅਤੇ ਗੁਰਪ੍ਰੀਤ ਢਿੱਲੋਂ ਐੱਨ. ਡੀ. ਪੀ. ਵੱਲੋਂ ਚੋਣ ਮੈਦਾਨ ਵਿਚ ਹਨ। ਪੰਜਾਬੀ ਮੂਲ ਦੇ ਲੋਕ ਉਨਟਾਰੀਓ ਵਿਚ ਲਿਬਰਲ ਪਾਰਟੀ ਦੇ ਹੀ ਸਮਰਥਕ ਰਹੇ ਹਨ, ਜੋ ਕਿ ਖੁੱਲ੍ਹੇ ਦਿਲ ਨਾਲ ਪ੍ਰਵਾਸੀਆਂ ਦੀ ਸੁਆਗਤ ਕਰਦੀ ਰਹੀ ਹੈ। ਬੀਤੇ ਸਾਲਾਂ ਵਿਚ ਪੰਜਾਬੀਆਂ ਦੇ ਵੱਧਦੇ ਅਸਰ ਨੂੰ ਦੇਖਦੇ ਹੋਏ ਵਿਰੋਧੀ ਦਲ ਪ੍ਰੋਗ੍ਰੇਸਿਵ ਕੰਜ਼ਰਵੇਟਿਵ ਅਤੇ ਨਿਊ ਡੈਮੋਕ੍ਰੇਟਿਕ ਪਾਰਟੀ ਨੇ ਵੀ ਪੰਜਾਬੀ ਮੂਲ ਦੇ ਉਮੀਦਵਾਰਾਂ ਨੂੰ ਆਪਣੇ ਨਾਲ ਜੋੜਨਾ ਸ਼ੁਰੂ ਕਰ ਦਿੱਤਾ ਹੈ।
 
Top