ਦੱਸੋ ਕਿਧਰ ਨੂੰ ਜਾਣ ਪੰਜਾਬੀ ਮੁੰਡੇ

Yaar Punjabi

Prime VIP
ਇਤਿਹਾਸ ਭੁੱਲ ਗਿਆ
ਕਲਚਰ ਰੁੱਲ ਗਿਆ
ਧਰਮ ਧੜਿਆ ਤੇ ਤੁੱਲ ਗਿਆ
ਹੁਣ ਦੱਸੋ ਕਿਹਦਾ ਕਰਨ ਮਾਣ ਪੰਜਾਬੀ ਮੁੰਡੇ
ਦੱਸੋ ਕਿਧਰ ਨੂੰ ਜਾਣ ਪੰਜਾਬੀ ਮੁੰਡੇ

ਖਿੜਿਆ ਫੁੱਲ ਗੁਲਾਬ ਦਾ
ਛੱਡ ਪਾਣੀ ਹੋ ਗਿਆ ਮੁਰੀਦ ਸਰਾਬ ਦਾ
ਕਰਜੇ ਦੀ ਪੰਡ,ਨਸਿਆ ਦਾ ਦੰਡ ਕਿਥੇ ਲਿਜਾਣ ਪੰਜਾਬੀ ਮੁੰਡੇ
ਦੱਸੋ ਕਿਧਰ ਨੂੰ ਜਾਣ ਪੰਜਾਬੀ ਮੁੰਡੇ

ਹਾਲਾਤਾ ਨੇ ਕਈ ਪੁੱਤ ਸਦਾ ਲਈ ਖੋਹ ਲਏ
ਉਦੋ ਜਿਆਦਾ ਪਰਦੇਸੀ ਹੋ ਗਏ
ਮਾਵਾ ਦੇ ਲੇਖ ਕਿਹੜੇ ਕਰਜੇ ਢੋ ਗਏ
ਹੁਣ ਆਪਣੇ ਹੀ ਘਰ ਆਉਣ ਵਾਂਗ ਮਹਿਮਾਨ ਪੰਜਾਬੀ ਮੁੰਡੇ
ਦੱਸੋ ਕਿਧਰ ਨੂੰ ਜਾਣ ਪੰਜਾਬੀ ਮੁੰਡੇ

ਪੜ ਲਿਖ ਪੱਲੇ ਬੇਰੁਜਗਾਰੀਆ
ਧੀ ਨੂੰ ਵਿਆਉਣ ਲਈ ਪੁੱਤ ਦਾ ਵੀਜਾ ਲਵਾਉਣ ਲਈ
ਜਮੀਨ ਵੇਚਣ ਦੀਆ ਤਿਆਰੀਆ
ਮਨਦੀਪ ਪੰਜਾਬ ਚ ਰੁੱਲਣ ਸਰਦਾਰੀਆ
ਹੁਣ ਦੱਸੋ ਕਿੰਜ ਜਰਨ ਇਹ ਅਪਮਾਨ ਪੰਜਾਬੀ ਮੁੰਡੇ
ਦੱਸੋ ਕਿਧਰ ਨੂੰ ਜਾਣ ਪੰਜਾਬੀ ਮੁੰਡੇ
 
Top