ਹਿੱਕ ਵਿਚ ਖੰਜਰ ਡੋਬ ਕੇ

KARAN

Prime VIP
ਹਿੱਕ ਵਿਚ ਖੰਜਰ ਡੋਬ ਕੇ ਸੋਂ ਗਏ, ਅੱਜ ਕਲ ਇਓਂ ਨਹੀ ਕਰਦੇ ਲੋਕ
ਹੁਣ ਤਾਂ ਦਿਲ ਨੂੰ ਦੁਖ ਜਿਹਾ ਲਾ ਕੇ, ਹੋਲੀ ਹੋਲੀ ਮਰਦੇ ਲੋਕ
ਮੈਂ ਕਦ ਸੂਹੇ ਬੋਲ ਉਗਾਏ, ਮੈਂ ਕਦ ਰੋਸ਼ਨ ਬਾਤ ਕਹੀ
ਮੇਰੇ ਪੇਸ਼ ਤਾਂ ਐਵੇਂ ਪੈ ਗਏ, ਇਸ ਬੇਨੂਰ ਨਗਰ ਦੇ ਲੋਕ
ਜਿਹੜੀ ਰੁੱਤ ਨੂੰ ‘ਉਮਰਾ’ ਕਹਿੰਦੇ, ਉਸਦੀ ਠੰਡ ਵੀ ਕੈਸੀ ਹੈ
ਜਿਸ ਦਿਨ ਤੀਕ ਸਿਵਾ ਨਾ ਸੇਕਣ,ਰਹਿਣ ਵਿਚਾਰੇ ਠਰਦੇ ਲੋਕ
ਰੇਤਾ ਉੱਤੋਂ ਪੈੜ੍ਹਾਂ ਮਿਟਦੀਆਂ, ਫਿਰ ਵੀ ਕੁਝ ਚਿਰ ਲਗਦਾ ਹੈ
ਕਿੰਨੀ ਛੇਤੀ ਭੁੱਲ ਗਏ ਸਾਨੂੰ, ਤੇਰੇ ਯਾਰ ਨਗਰ ਦੇ ਲੋਕ
ਲਿਸ਼ਕਦੀਆਂ ਤਲਵਾਰਾਂ ਕੋਲੋਂ ਅੱਜ ਕਲ ਕਿਹ੍ੜਾ ਡਰਦਾ ਹੈ
ਡਰ੍ਦੇ ਨੇ ਤਾਂ ਕੇਵਲ ਆਪਣੇ ਸ਼ੀਸ਼ੇ ਕੋਲੋਂ ਡਰ੍ਦੇ ਲੋਕ
ਜੋ ਤਲੀਆਂ ‘ਤੇ ਚੰਨ ਟਿਕਾ ਕੇ ਗਲੀਆਂ ਦੇ ਵਿਚ ਫਿਰਦਾ ਹੈ,
ਉਸ ਖੁਦਾ ਦੇ ਪਿਛੇ ਲੱਗੇ, ਪਾਗਲ ਪਾਗਲ ਕਰਦੇ ਲੋਕ
ਇਹ ਇਕ ਧੁਖਦਾ ਰੁਖ ਆਇਆ ਹੈ, ਇਹ ਆਈ ਧੁਨ ਮਾਤਮ ਦੀ
ਇਹ੍ਨਾ ਲਈ ਦਰਵਾਜੇ ਖੋਲੋ, ਇਹ ਤਾਂ ਆਪਣੇ ਘਰ ਦੇ ਲੋਕ
ਐਸੀ ਰਾਤ ਵੀ ਕਦੀ ਕਦੀ ਤਾਂ ਮੇਰੇ ਪਿੰਡ ‘ਤੇ ਪੈਂਦੀ ਹੈ
ਦੀਵੇ ਹੀ ਬੂਝ ਜਾਣ ਨਾ ਕਿਧਰੇ, ਹੌਕਾ ਲੈਣ ਨਾ ਡਰ੍ਦੇ ਲੋਕ
ਪੈਸਾ ਧੇਲਾ, ਜਗ ਝਮੇਲਾ, ਰੌਣਕ ਮੇਲਾ , ਮੈ ਮੇਰੀ,
ਸਿਵਿਆਂ ਕੋਲੋਂ ਕਾਹਲੀ ਕਾਹਲੀ ਲੰਘੇ ਗੱਲਾਂ ਕਰਦੇ ਲੋਕ
ਰਾਜੇ ਪੁੱਤਰਾਂ ਬਾਗ ਉਜਾੜੇ, ਦੋਸ਼ ਹਵਾ ਸਿਰ ਧਾਰਦੇ ਲੋਕ
ਬਾਗ ਤਾਂ ਉੱਜੜੇ, ਜਾਣ ਨਾ ਜਾਵੇ, ਇਸੇ ਗੱਲੋਂ ਡਰ੍ਦੇ ਲੋਕ

ਸੁਰਜੀਤ ਪਾਤਰ​
 
Top