ਪਰਵਾਜ਼ ਉੱਚੀ ਤੂੰ ਭਰੇਂ ਸੱਧਰਾਂ ਦੇ ਤੈਨੂੰ ਪਰ ਦਿਆ&#25

ਗਜ਼ਲ
ਆ ਜਾ ਮੈਂ ਤੇਰੀ ਸੋਚ ਨੂੰ ਅਸਮਾਨ ਜਿੱਡਾ ਕਰ ਦਿਆਂ i
ਪਰਵਾਜ਼ ਉੱਚੀ ਤੂੰ ਭਰੇਂ ਸੱਧਰਾਂ ਦੇ ਤੈਨੂੰ ਪਰ ਦਿਆਂ i

ਨੈਣਾਂ ਦੀ ਜੋ ਇਹ ਝੀਲ ਹੈ ਗਹਿਰੀ ਸਮੁੰਦਰ ਤੋਂ ਬੜੀ.
ਲੱਗਣਾ ਕਿਨਾਰੇ ਕਿਸ ਤਰਾਂ ਸੋਚੀਂ ਤੂੰ ਵਿਚ ਉੱਤਰ ਦਿਆਂ i

ਤੂੰ ਹੌਸਲਾ ਕਰ ਕੇ ਜਰਾ ਹੁਣ ਕੋਲ ਮੇਰੇ ਆ ਸਹੀ,
ਹਿਜਰਾਂ ਦਾ ਸਾਇਆ ਨਾ ਰਹੇ ਵਸਲਾਂ ਦਾ ਐਸਾ ਵਰ ਦਿਆਂ i

ਦੁਸ਼ਵਾਰੀਆਂ ਤੇ ਤਲਖੀਆਂ ਚਲਦੇ ਨੇ ਜੀਵਨ ਨਾਲ ਹੀ,
ਫੁੱਲਾਂ ਨੂੰ ਖਾਰਾਂ ਤੋਂ ਸਦਾ ਵੱਖਰਾ ਕਿਵੇਂ ਮੈਂ ਕਰ ਦਿਆਂ i

ਬਣਦੀ ਰਵਾਨੀ ਹੀ ਰਹੇ ਮੇਰੀ ਗਜ਼ਲ ਦੇ ਵਾਸਤੇ,
ਅਲਫਾਜ਼ ਰੌਸ਼ਨ ਕਰ ਕੇ ਮੈਂ ਫਿਰ ਪੁਖਤਗੀ ਵੀ ਭਰ ਦਿਆਂ i

ਭੰਵਰਾਂ ਨੇ ਭਾਵੇਂ ਰੋਕਿਆ ਪਰ ਮੈਂ ਕਦੇ ਰੁਕਿਆ ਨਹੀਂ,
ਮਿਲ ਜਾਣ ਨਖਲਿਸਤਾਨ ਵੀ ਅੱਗ ਦਾ ਸਮੁੰਦਰ ਤਰ ਦਿਆਂ i

ਜੇ ਤੂੰ ਸ਼ਮਾਂ ਬਣ ਪਿਘਲਿਆ ਗਲ ਮੈਂ ਵੀ ਲਾਇਆ ਲਾਟ ਨੂੰ,
ਬਣਕੇ ਪਤੰਗਾ ਜਾਨ ਵੀ ਕਦਮਾਂ ‘ਚ ਤੇਰੇ ਧਰ ਦਿਆਂ i

ਆਪਣੇ ਤਾਂ ਦਿਲਬਰ ਨੂੰ ਕਦੇ ਤੂੰ ਯਾਦ ਕਰ ਪਰਦੇਸੀਆ,
ਮੁਕ ਜਾਣ ਨਾ ਰਹਿੰਦੇ ਜੋ ਸਾਹ ਤੇਰਾ ਵਿਛੋੜਾ ਜਰ ਦਿਆਂ i
ਆਰ.ਬੀ.ਸੋਹਲ
 

#Jatt On Hunt

47
Staff member
Re: ਪਰਵਾਜ਼ ਉੱਚੀ ਤੂੰ ਭਰੇਂ ਸੱਧਰਾਂ ਦੇ ਤੈਨੂੰ ਪਰ ਦਿਆ

:wah :wah
 
Top