ਵਿਰਸਾ ਤੇ ਮਾਂ ਬੋਲੀ ਨਾਲ ਤੂੰ ਆਪਣੀ ਪਹਿਚਾਨ ਦੇਵੀ&#25

ਇਨਸਾਨੀਅਤ ਦੀ ਲੋ ਨੂੰ ਨਿਮ ਨਾ ਕਦੇ ਹੋਣ ਦੇਣਾ
ਆਪਣੇ ਚੋਂ ਆਪਾ ਤੂੰ ਮਨਫੀ ਨਾ ਕਦੇ ਹੋਣ ਦੇਣਾ

ਰਹੀਂ ਵਗਦਾ ਤੂੰ ਹਰ ਦਮ ਪਿਆਰ ਦਾ ਦਰਿਆ ਬਣਕੇ
ਕਿਨਾਰਿਆਂ ਤੇ ਥੱਕੇ ਪਥਰਾਂ ਨੂੰ ਕਦੇ ਨ ਤੂੰ ਰੋਣ ਦੇਣਾ

ਹਲਾਤਾਂ ਨੇ ਬਣਨੀਆਂ ਕਈ ਵਾਰ ਤੇਰੇ ਪੈਰੀਂ ਜੰਜੀਰਾਂ
ਜਜ਼ਬਾ ਚੱਲਣ ਦਾ ਫਿਰ ਵੀ ਨ ਕਦੇ ਤੂੰ ਦਬਾਉਣ ਦੇਣਾ

ਦੁਖ-ਦਰਦ ਤੇ ਸੁਖਾਂ ਦਾ ਤੂੰ ਬਣਕੇ ਸਾਂਝੀ
ਰੋਕੀਂ ਅਖੀਆਂ ਦੇ ਨੀਰ ਨ ਕਿਸੇ ਦੇ ਵਹਾਉਣ ਦੇਣਾ

ਵੈਰ ,ਈਰਖਾ ‘ਚ ਹੋਏ ਅੱਜ ਆਪਣੇ ਹੀ ਬੇਗਾਨੇ
ਛੁਪਾ ਰੱਖੇ ਖੰਜਰ ਉਹਨਾ ਨੂੰ ਨ ਕਦੇ ਚਲਾਉਣ ਦੇਣਾ

ਵਿਰਸਾ ਤੇ ਮਾਂ ਬੋਲੀ ਨਾਲ ਤੂੰ ਆਪਣੀ ਪਹਿਚਾਨ ਦੇਵੀਂ
ਰੁਤਬਾ ਇਸਦਾ ਨ ਤੂੰ ਕਦੇ ਵੀ ਗਿਰਾਉਣ ਦੇਣਾ

ਆਰ.ਬੀ.ਸੋਹਲ​


progress-1.gif
 
Re: ਵਿਰਸਾ ਤੇ ਮਾਂ ਬੋਲੀ ਨਾਲ ਤੂੰ ਆਪਣੀ ਪਹਿਚਾਨ ਦੇਵੀ

ਬਹੁੱਤ ਸ਼ੁਕਰੀਆ ਦਿਲਜਾਨੀ ਸਾਹਿਬ.........
 
Re: ਵਿਰਸਾ ਤੇ ਮਾਂ ਬੋਲੀ ਨਾਲ ਤੂੰ ਆਪਣੀ ਪਹਿਚਾਨ ਦੇਵੀ

Thanks Karan ji..........
 
Top