ਤੇਰਾ ਹਾਸਾ ਹੋਇਆ ਅਲੋਪ ਦੇਖ ਮੈਂ ਵੀ ਮੁਸਕੁਰਾਉਣਾ &#25

Vehlalikhari

@£w@¥$v€h£@
ਤੇਰਾ ਹਾਸਾ ਹੋਇਆ ਅਲੋਪ ਦੇਖ,
ਮੈਂ ਵੀ ਮੁਸਕੁਰਾਉਣਾ ਛੱਡ ਤਾ,
ਤੇਰੇ ਹੰਝੂਆਂ ਦੀ ਵਾਛੜ ਦੇਖ,
ਮੈਂ ਵੀ ਖੁਸ਼ੀਆਂ ਨੂੰ ਅਪਣਾਉਣਾ ਛੱਡ ਤਾ,
ਜੋ ਮੰਗਿਆਂ ਸੀ ਉਸੇ ਤੋ ਕੋਹਾਂ ਦੂਰ ਹੋਇਆ,
ਤਾਹੀਂਉ ਤਾਂ ਮੈਂ ਰੱਬ ਨੂੰ ਵੀ ਧਿਆਉਣਾ ਛੱਡ ਤਾ,
ਨਿੱਤ ਲੰਘਾ ਮੈਂ ਤੇਰੇ ਪਿੰਡ ਦੀ ਫਿਰਨੀ ਤੋਂ,
ਬੱਸ ਤੇਰੀ ਪੱਤ ਕਰ ਕੇ ਤੇਰੀ ਜੂਹੇ ਪੈਰ ਪਾਉਣਾ ਛੱਡ ਤਾ,
ਤੇਰੇ ਬਿਨਾਂ ਵੇਹ੍ਲੇ ਦੀ ਹਰ ਨਜ਼ਮ ਅਧੂਰੀ ਦੱਸ ਕਿਵੇਂ ਕਰਾਂ ਪੂਰੀ,
ਅੱਜ ਜਾਪੇ ਜਿਵੇਂ ਮੈਂ ਆਪਣਾ ਲਿਖਣ ਵਾਲਾ ਹੱਥ ਵੱਡ ਤਾ............✒️

***** V€h£@ L!kh@r! ✒️*****
 
Top