ਨਵੀਂ ਦਿੱਲੀ— ਸਰਵਜਨਕ ਖੇਤਰ ਦੀ ਦੂਰਸੰਚਾਰ ਕੰਪਨੀ ਬੀ. ਐੱਸ. ਐੱਨ. ਐੱਲ. ਨੇ ਚੈਂਪੀਅਨ ਕੰਪਨੀ ਨਾਲ 2 ਸਮਾਰਟਫੋਨ ਪੇਸ਼ ਕੀਤੇ ਹਨ, ਇਨ੍ਹਾਂ ਦੀ ਕੀਮਤ 3225 ਰੁਪਏ ਅਤੇ 4499 ਰੁਪਏ ਹੈ। ਕੰਪਨੀ ਨੇ ਇਹ ਪਹਿਲ ਗੈਰ ਮੈਟਰੋ ਸ਼ਹਿਰਾਂ ਦੇ ਗਾਹਕਾਂ ਨੂੰ ਧਿਆਨ 'ਚ ਰੱਖਦੇ ਹੋਏ ਕੀਤਾ ਹੈ। ਕੰਪਨੀ ਨੇ ਚੈਂਪੀਅਨ ਸੀਰੀਜ਼ ਦੇ ਅਧੀਨ ਮਾਈ ਫੋਨ ਐੱਸ. ਐੱਮ. 3512 ਅਤੇ ਮਾਈ ਫੋਨ ਐੱਸ. ਐੱਮ. 3513 3ਜੀ ਸਮਾਰਟਫੋਨ ਭਾਰਤੀ ਬਾਜ਼ਾਰ 'ਚ ਉਤਾਰ ਦਿੱਤੇ ਹਨ। ਇਹ ਫੋਨ ਕੋਰ ਪ੍ਰੋਸੈਸਰ ਅਤੇ ਡਿਊਲ ਸਿਮ ਵਾਲੇ ਹਨ। ਇਹ ਜਾਣਕਾਰੀ ਚੈਂਪੀਅਨ ਕੰਪਿਊਟਰ ਦੇ ਪ੍ਰਬੰਧ ਡਾਇਰੈਕਟਰ ਕਪਿਲ ਵਧਵਾ ਨੇ ਦਿੱਤੀ ਹੈ। ਵਧਵਾ ਨੇ ਕਿਹਾ ਹੈ ਕਿ ਗੈਰ ਮੈਟਰੋ ਸ਼ਹਿਰਾਂ ਦੇ ਲੋਕ ਅੱਜਕਲ ਜ਼ਿਆਦਾ ਤਕਨੀਕਾਂ ਨਾਲ ਜੁੜ ਰਹੇ ਹਨ ਅਤੇ ਜ਼ਿਆਦਾ ਯੂਜ਼ਰ ਫ੍ਰੇਂਡਲੀ ਪ੍ਰੋਡਕਟ ਚਾਹੁੰਦੇ ਹਨ। ਬੀ. ਐੱਸ. ਐੱਨ. ਐੱਲ. ਦੇ ਡਾਇਰੈਕਟਰ ਅਨੁਪਮ ਸ਼੍ਰੀਵਾਸਤਵ ਦਾ ਕਹਿਣਾ ਹੈ ਕਿ ਸਾਡਾ ਟੀਚਾ ਇਸ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਦਾ ਹੈ। ਦੋਹਾਂ ਫੋਨਾਂ ਦੇ ਫੀਚਰਜ਼ ਲਗਭਗ ਇਕ ਹੀ ਹਨ।
ਮਾਈ ਫੋਨ ਐੱਸ. ਐਮ. 3512 ਦੀਆਂ ਖੂਬੀਆਂ—
* ਸਕ੍ਰੀਨ 3.5 ਇੰਚ
* 3 ਮੈਗਾਪਿਕਸਲ ਰੀਅਰ ਕੈਮਰਾ
* 1.3 ਮੈਗਾਪਿਕਸਲ ਫਰੰਟ ਕੈਮਰਾ
* ਐੱਫ. ਐੱਮ. ਰੇਡੀਓ ਅਤੇ ਮੇਮੋਰੀ 32 ਜੀ. ਬੀ.
* 1,330 ਐੱਮ. ਏ. ਐੱਚ. ਬੈਟਰੀ
* ਐੱਡਰਾਇਡ 4.2.2 ਜੈਲਿਬਿਨ