ਬ੍ਰਿਟੇਨ ਦੇ ਨੌਜਵਾਨਾਂ ਲਈ 'ਮਰ ਚੁੱਕੀ ਹੈ ਫੇਸਬੁੱ&#25

[JUGRAJ SINGH]

Prime VIP
Staff member
ਲੰਡਨ—ਸੋਸ਼ਲ ਮੀਡੀਆ 'ਤੇ ਕੀਤੇ ਗਏ ਇਕ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਬ੍ਰਿਟੇਨ ਦੋ ਨੌਜਵਾਨਾਂ ਵਿਚ ਸੋਸ਼ਲ ਮੀਡੀਆ ਸਾਈਟ ਫੇਸਬੁੱਕ ਨੂੰ ਲੈ ਕੇ ਹੁਣ ਉਤਸ਼ਾਹ ਨਹੀਂ ਬਚਿਆ ਹੈ। ਉਨ੍ਹਾਂ ਲਈ ਫੇਸਬੁੱਕ ਮਰ ਚੁੱਕੀ ਹੈ ਅਤੇ ਉਹ ਉਸ ਦਾ ਭੋਗ ਵੀ ਪਾ ਚੁੱਕੇ ਹਨ। ਲੰਡਨ ਯੂਨੀਵਰਸਿਟੀ ਦੇ 8 ਮੈਂਬਰਾਂ ਦੀ ਇਕ ਟੀਮ ਨੇ ਭਾਰਤ, ਚੀਨ, ਬ੍ਰਾਜ਼ੀਲ ਅਤੇ ਬ੍ਰਿਟੇਨ ਸਮੇਤ ਸੱਤ ਦੇਸ਼ਾਂ ਵਿਚ ਸੋਸ਼ਲ ਮੀਡੀਆ ਪ੍ਰਤੀ ਲੋਕਾਂ ਦੇ ਰੁਝਾਨ ਦਾ ਪਤਾ ਲਗਾਉਣ ਲਈ ਇਕ ਅਧਿਐਨ ਕੀਤਾ। ਉਸ ਟੀਮ 'ਚ ਸ਼ਾਮਲ ਪ੍ਰੋਫੈਸਰ ਡੈਨੀਅਲ ਮਿਲਰ ਦਾ ਕਹਿਣਾ ਹੈ ਕਿ ਸੋਸ਼ਲ ਨੈੱਟਵਰਕਿੰਗ ਸਾਈਟਾਂ ਦੀ ਵਰਤੋਂ ਹੁਣ ਜਵਾਨਾਂ ਲਈ ਪਹਿਲਾਂ ਵਾਂਗ ਕੂਲ ਨਹੀਂ ਰਹੀ ਹੈ।
ਮਿਲਰ ਨੇ ਕਿਹਾ ਕਿ ਬ੍ਰਿਟੇਨ ਦੇ ਬੱਚੇ ਅਤੇ ਟੀਨਏਜ਼ਰ ਨਵੀਆਂ ਤਕਨੀਕਾਂ ਟਵਿੱਟਰ, ਇੰਸਟਾਗ੍ਰਾਮ, ਸਨੈਪਚੈਟ ਅਤੇ ਵਟਸ-ਐਪ ਰਾਹੀਂ ਦੋਸਤਾਂ ਦੇ ਨਾਲ ਸੰਪਰਕ ਵਿਚ ਰਹਿਣਾ ਜ਼ਿਆਦਾ ਪਸੰਦ ਕਰਦੇ ਹਨ। 'ਦਿ ਟਾਈਮਜ਼' ਅਖਬਾਰ ਵਿਚ ਛਪੀ ਇਕ ਰਿਪੋਰਟ ਅਨੁਸਾਰ ਨੌਜਵਾਨ ਪੁਰਾਣੀ ਪੀੜ੍ਹੀ ਵਾਂਗ ਪੁਰਾਣੀਆਂ ਤਕਨੀਕਾਂ ਦੀ ਵਰਤੋਂ ਤੋਂ ਬਚਦੇ ਨਜ਼ਰ ਆਉਂਦੇ ਹਨ ਤਾਂ ਜੋ ਉਨ੍ਹਾਂ ਨੂੰ ਪੁਰਾਣੀ ਪੀੜ੍ਹੀ ਵਾਂਗ ਤਕਨੀਕੀ ਤੌਰ ਪਿਛੜੇ ਹੋਏ ਨਾ ਸਮਝਿਆ ਜਾਵੇ।
ਵੈੱਬਸਾਈਟ 'ਦਿ ਕਨਵਰਜੇਸ਼ਨ ਡਾਟ ਕਾਮ' ਨੇ ਲਿਖਿਆ ਹੈ ਕਿ ਜ਼ਿਆਦਾਤਰ ਨੌਜਵਾਨਾਂ ਨੇ ਉਸ ਦਿਨ ਫੇਸੁਬੱਕ ਨੂੰ ਛੱਡਣ ਦਾ ਫੈਸਲਾ ਕੀਤਾ ਜਦੋਂ ਉਨ੍ਹਾਂ ਦੀ ਮਾਂ ਨੇ ਹੀ ਉਨ੍ਹਾਂ ਨੂੰ ਫਰੈਂਡ ਰਿਕਵੈਸਟ ਭੇਜ ਦਿੱਤੀ। ਜ਼ਿਆਦਾਤਰ ਮਾਂ-ਬਾਪ ਨੇ ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਨਾਲ ਸੰਪਰਕ ਵਿਚ ਰਹਿਣ ਲਈ ਫੇਸਬੁੱਕ ਦੀ ਵਰਤੋਂ ਸ਼ੁਰੂ ਕਰ ਦਿੱਤੀ ਤਾਂ ਨੌਜਵਾਨਾਂ ਅਤੇ ਬੱਚਿਆਂ ਨੇ ਉਸ ਤੋਂ ਕਿਨਾਰਾ ਕਰ ਲਿਆ। ਇਸ ਦੇ ਸਿੱਟੇ ਵਜੋਂ ਉਨ੍ਹਾਂ ਨੇ ਫੇਸਬੁੱਕ ਤੋਂ ਜ਼ਿਆਦਾ ਕੂਲ ਸੋਸ਼ਲ ਨੈੱਟਵਰਕਿੰਗ ਸਾਈਟਾਂ ਵੱਲ ਆਪਣਾ ਰੁਖ ਕਰ ਲਿਆ। ਮਿਲਰ ਨੇ ਕਿਹਾ ਕਿ ਉਨ੍ਹਾਂ ਨੇ ਅਧਿਐਨ ਵਿਚ ਦੇਖਿਆ ਕਿ ਜ਼ਿਆਦਾਤਰ ਬੱਚੇ ਆਪਣੇ ਨਜ਼ਦੀਕੀ ਦੋਸਤਾਂ ਨਾਲ ਸਨੈਪਚੈਟ ਅਤੇ ਵਟਸਐਪ ਰਾਹੀਂ ਜੁੜੇ ਹੋਏ ਹਨ, ਜ਼ਿਆਦਾ ਦੋਸਤਾਂ ਨਾਲ ਸੰਪਰਕ ਵਿਚ ਰਹਿਣ ਲਈ ਉਹ ਟਵਿੱਟਰ ਦੀ ਵਰਤੋਂ ਕਰਦੇ ਹਨ, ਜਦੋਂ ਕਿ ਇੰਸਟਾਗ੍ਰਾਮ 'ਤੇ ਉਹ ਅਣਜਾਣ ਲੋਕਾਂ ਨਾਲ ਵੀ ਸੰਪਰਕ ਵਿਚ ਰਹਿ ਸਕਦੇ ਹਨ।
ਦੂਜੇ ਫੇਸਬੁੱਕ 'ਤੇ ਲੋਕ ਆਪਣੇ ਪਰਿਵਾਰ, ਚਚੇਰੇ ਭੈਣ-ਭਰਾਵਾਂ ਨਾਲ ਸੰਪਰਕ ਵਿਚ ਰਹਿੰਦੇ ਹਨ, ਜੋ ਸਕੂਲਾਂ ਤੋਂ ਨਿਕਲ ਕੇ ਯੂਨੀਵਰਸਿਟੀਆਂ ਵਿਚ ਜਾ ਚੁੱਕੇ ਹਨ। ਮਿਲਰ ਨੇ ਕਿਹਾ ਕਿ ਇਹ ਨਹੀਂ ਹੈ ਕਿ ਫੇਸਬੁੱਕ ਸੋਸ਼ਲ ਮੀਡੀਆ ਸਾਈਟਾਂ ਦੇ ਨਕਸ਼ੇ ਤੋਂ ਪੂਰੀ ਤਰ੍ਹਾਂ ਗਾਇਬ ਹੋ ਚੁੱਕੀ ਹੈ ਪਰ ਬ੍ਰਿਟੇਨ ਦੇ ਨੌਜਵਾਨਾਂ ਲਈ ਇਹ ਖਤਮ ਹੋ ਚੁੱਕੀ ਹੈ ਅਤੇ ਦੂਜੇ ਦੇਸ਼ਾਂ ਵਿਚ ਵੀ ਅਜਿਹਾ ਛੇਤੀ ਹੀ ਦੇਖਣ ਨੂੰ ਮਿਲੇਗਾ।
 
Top